ਨਿਸ਼ਕਾਮ ਸੇਵਾ ਸੁਸਾਇਟੀ ਨੇ ਵੀਟ ਗ੍ਰਾਸ ਦਾ ਲੰਗਰ ਲਗਾਇਆ
ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਰਜਿ.ਵੱਲੋ ਵੀਟ ਗ੍ਰਾਸ ਲੰਗਰ ਦੀ ਆਰੰਭਤਾ
Publish Date: Fri, 13 Mar 2026 09:03 PM (IST)
Updated Date: Fri, 13 Mar 2026 09:06 PM (IST)

---ਵੀਟ ਗ੍ਰਾਸ ਜੂਸ ਸਿਹਤ ਦੀ ਤੰਦਰੁਸਤੀ ਤੇ ਨਿਰੋਗਤਾ ਲਈ ਵਰਦਾਨ ਸਾਬਿਤ ਹੋ ਰਿਹਾ : ਬਾਬਾ ਹਰਜੀਤ ਸਿੰਘ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਰਜਿਸਟਰਡ ਕਪੂਰਥਲਾ ਦੇ ਸਰਪ੍ਰਸਤ ਬਾਬਾ ਹਰਜੀਤ ਸਿੰਘ ਵੀਟ ਗ੍ਰਾਸ ਵਾਲਿਆਂ ਦੇ ਉਪਰਾਲਿਆਂ, ਪ੍ਰਵਾਸੀ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੁਵਰਾਜ ਮੋਟਰ ਗੈਰੇਜ, ਕਰਤਾਰਪੁਰ ਰੋਡ ਵਿਖੇ ਵੀਟ ਗ੍ਰਾਸ ਜੂਸ ਦੇ ਲੰਗਰ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਅਜੋਕੇ ਮਿਲਾਵਟੀ ਪਦਾਰਥ ਸਰੀਰਿਕ ਤੰਦਰੁਸਤੀ ਲਈ ਖਤਰਨਾਕ ਸਾਬਿਤ ਹੋ ਰਹੇ ਹਨ। ਇਨਸਾਨ ਕੁਦਰਤੀ ਖੇਤੀ ਤੋਂ ਵੀ ਦੂਰ ਹੁੰਦਾ ਜਾ ਰਿਹਾ ਹੈ, ਸਾਨੂੰ ਸਾਰਿਆਂ ਨੂੰ ਸਿਹਤਯਾਬੀ ਲਈ ਵੀਟ ਗ੍ਰਾਸ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿਚ ਮੌਜੂਦ ਕੁਦਰਤੀ ਤੱਤ ਇਨਸਾਨੀ ਸਰੀਰ ਨੂੰ ਨਿਰੋਗਤਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਨਿਸ਼ਕਾਮ ਲੰਗਰ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਕਰਤਾਰਪੁਰ ਰੋਡ ਵਿਖੇ ਸਥਿਤ ਜੁਵਰਾਜ ਮੋਟਰ ਗੈਰੇਜ ਵਿਚ ਲੱਗੇਗਾ। ਇਸ ਮੌਕੇ ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਸੁਸਾਇਟੀ ਵੱਲੋਂ ਲੋਕ ਭਲਾਈ ਹਿੱਤ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਪ੍ਰਵਾਸੀ ਵੀਰ ਜਗੀਰ ਸਿੰਘ ਪੱਤੜ, ਬਲਬੀਰ ਸਿੰਘ ਪੱਤੜ, ਬਲਰਾਜ ਸਿੰਘ, ਜੁਵਰਾਜ ਸਿੰਘ ਪੱਤੜ, ਲਾਡੀ ਪੱਤੜ ਸਮੇਤ ਸਮੂਹ ਸੰਗਤਾਂ ਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇਜਸਪਾਲ ਸਿੰਘ ਖੁਰਾਣਾ, ਅਮਰੀਕ ਸਿੰਘ, ਮਨਜੀਤ ਸਿੰਘ ਰਛਪਾਲ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਲਖਬੀਰ ਸਿੰਘ ਸ਼ਾਹੀ, ਸੁਰਜੀਤ ਸਿੰਘ ਵਿੱਕੀ, ਸੁਰਿੰਦਰਪਾਲ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਗੌਰਵ ਕੰਡਾ ਸਮੇਤ ਸਮੂਹ ਸੁਸਾਇਟੀ ਮੈਂਬਰ ਹਾਜ਼ਰ ਸਨ।