ਬਾਬਾ ਪੰਜੋ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
ਬਾਬਾ ਪੰਜੋ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਟਿੱਬਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Mon, 23 Mar 2026 07:16 PM (IST)
Updated Date: Mon, 23 Mar 2026 07:19 PM (IST)

21 ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਧੰਨ ਧੰਨ ਬਾਬਾ ਪੰਜੋ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਟਿੱਬਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕੌੜੇ ਗੋਤ ਭਾਈਚਾਰੇ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਤੋਂ ਪਹਿਲਾਂ ਰਾਤ ਦੇ ਧਾਰਮਿਕ ਦੀਵਾਨਾਂ ਵਿਚ ਬਾਬਾ ਜੈ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ ਵਾਲਿਆਂ ਦੇ ਜਥੇ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਕਾਰ ਸੇਵਾ ਵਾਲਿਆਂ ਹਾਜ਼ਰੀ ਭਰੀ। ਇਸ ਦੌਰਾਨ 21 ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਭਾਈ ਸੁਖਦੇਵ ਸਿੰਘ ਬੂਹ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਤੇ ਬਾਬਾ ਪੰਜੋ ਜੀ ਦਾ ਇਤਿਹਾਸ ਤੇ ਉਨ੍ਹਾਂ ਦਾ ਕੌੜਾ ਪਰਿਵਾਰ ਨਾਲ ਸਬੰਧ ’ਤੇ ਰੋਸ਼ਨੀ ਪਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਕੌੜਾ, ਭਾਈ ਸਤਿੰਦਰਪਾਲ ਸਿੰਘ, ਨਿਰਮਲ ਸਿੰਘ ਕੌੜਾ, ਸੁਰਿੰਦਰ ਸਿੰਘ ਕੌੜਾ ਤੇ ਪਰਮਿੰਦਰ ਸਿੰਘ ਕੌੜਾ ਵੱਲੋਂ ਭਾਈ ਸੁਖਦੇਵ ਸਿੰਘ ਦੇ ਢਾਡੀ ਜਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਸਤਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਲਖਬੀਰ ਸਿੰਘ ਕਪੂਰਥਲਾ, ਰਾਗੀ ਭਾਈ ਸਤਿੰਦਰਪਾਲ ਸਿੰਘ ਨਸੀਰਪੁਰ, ਨਿਰਮਲ ਸਿੰਘ ਕੌੜਾ ਖਜ਼ਾਨਚੀ, ਸੁੰਦਰ ਸਿੰਘ ਕੌੜਾ, ਪਰਮਿੰਦਰ ਸਿੰਘ ਕੌੜਾ, ਕਮਲਜੀਤ ਸਿੰਘ ਕੌੜਾ, ਸਵਰਨ ਸਿੰਘ ਕੌੜਾ, ਨਵਪ੍ਰੀਤ ਸਿੰਘ, ਸਰਵਣ ਸਿੰਘ ਬੱਬੂ, ਭਜਨ ਸਿੰਘ, ਰਣਜੀਤ ਸਿੰਘ ਕੋਠੇ, ਹਰਜੀਤ ਸਿੰਘ ਯੂਕੇ, ਬਲਦੇਵ ਸਿੰਘ ਕੌੜਾ ਬੂਲਪੁਰ, ਜਗੀਰ ਸਿੰਘ ਕੌੜਾ, ਮਲਕੀਤ ਸਿੰਘ ਕੌੜਾ, ਗੁਰਨਾਮ ਸਿੰਘ ਕੌੜਾ, ਸਰਬਜੀਤ ਸਿੰਘ ਸਾਬੀ ਨਵਾਂ ਪਿੰਡ, ਕਰਮਜੀਤ ਸਿੰਘ, ਨਰਿੰਦਰਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।