ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਸਥਾਨਕ ਮੁਹੱਲਾ ਜੈਨੀਆਂ ਵਿਚ ਸਥਿਤ ਬਾਬਾ ਖੱਟੀ ਬੇਰੀ ਵਾਲੇ ਦੇ ਪਾਵਨ ਸਥਾਨ ‘ਤੇ ਸਾਲਾਨਾ ਮੇਲਾ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦਾ ਆਯੋਜਨ ਸਮੂਹ ਜੈਨ ਸਮਾਜ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਬਾਬਾ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਸ਼ੁਭ ਮੌਕੇ ‘ਤੇ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਵਿਧੀ-ਵਿਧਾਨ ਨਾਲ ਕੀਤੀ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਭਜਨ-ਕੀਰਤਨ ਕਰਦੇ ਹੋਏ ਖੱਟੀ ਬੇਰੀ ਵਾਲੇ ਬਾਬਾ ਜੀ ਦਾ ਗੁਣਗਾਨ ਕੀਤਾ ਅਤੇ ਉਨ੍ਹਾਂ ਦੀ ਮਹਿਮਾ ਦਾ ਵਰਣਨ ਕੀਤਾ। ਇਸ ਮੌਕੇ ਸਮਾਜ ਸੇਵੀ ਹੌਬੀ ਜੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਪਾਵਨ ਸਥਾਨ ‘ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਪਾਵਨ ਧਰਤੀ ਹੈ, ਜਿਥੇ ਦਰਗਾਹਾਂ, ਗੁਰਦੁਆਰਿਆਂ ਤੇ ਮੰਦਿਰਾਂ ਵਿਚ ਲੱਗਣ ਵਾਲੇ ਜੋੜ ਮੇਲੇ ਲੋਕਾਂ ਵਿਚ ਆਪਸੀ ਪਿਆਰ, ਭਾਈਚਾਰੇ ਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ। ਮੇਲੇ ਦੇ ਮੌਕੇ ‘ਤੇ ਸੰਗਤ ਲਈ ਵੱਖ-ਵੱਖ ਕਿਸਮਾਂ ਦਾ ਲੰਗਰ ਵੀ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਸਮਾਜ ਸੇਵੀ ਹੌਬੀ ਜੈਨ, ਵਿੱਕੀ ਜੈਨ, ਰਿੰਕੂ ਜੈਨ, ਰੋਹਿਤ ਜੈਨ (ਬਾਵਾ), ਬਾਵਾ ਚੱਢਾ, ਸਾਹਿਲ ਜੈਨ, ਜਤਿੰਦਰ ਜੈਨ, ਆਦਿਸ਼ ਜੈਨ, ਚੰਦਨ ਜੈਨ, ਦਿਵਯਮ ਜੈਨ, ਰਿਸ਼ਭ ਜੈਨ, ਸੌਰਵ ਜੈਨ, ਸ਼ਸ਼ੀ ਭੂਸ਼ਣ ਜੈਨ, ਆਰਯਨ ਜੈਨ, ਤਰੁਣ ਜੈਨ, ਅਰੁਣ ਜੈਨ, ਵਿਹਾਨ ਜੈਨ, ਆਸ਼ੀਸ਼ ਜੈਨ, ਵਿਯੋਮ ਜੈਨ, ਮਯਾਲ ਜੈਨ, ਨਿਤਿਸ਼ ਜੈਨ, ਕੁਸ਼ ਜੈਨ, ਵਿਨੋਦ ਜੈਨ, ਡਾ. ਰਵਿੰਦਰ ਜੈਨ, ਜਤਿੰਦਰ ਜੈਨ, ਅਰਿਹੰਤ ਜੈਨ, ਸਕਿੰਟੂ ਜੈਨ, ਪਰਵੀਨ ਜੈਨ, ਜੋਗਿੰਦਰ ਪਾਲ ਜੈਨ, ਬਿੰਟੂ ਜੈਨ, ਡਾ. ਰਵਿਕਾਂਤ ਜੈਨ, ਵਿਪਨ ਜੈਨ, ਮਨੀਸ਼ ਜੈਨ, ਨਵਨੀਤ ਜੈਨ, ਉਪੇਂਦਰ ਜੈਨ, ਸੰਤੋਸ਼ ਜੈਨ, ਪੂਨਮ ਜੈਨ, ਮੇਘਾ ਜੈਨ, ਕਸ਼ਿਸ਼ ਜੈਨ, ਮੋਨਿਕਾ ਜੈਨ, ਆਸ਼ਿਮਾ ਜੈਨ, ਰਜਨੀ ਜੈਨ, ਹੀਨਾ ਜੈਨ, ਦੀਪਿਕਾ ਜੈਨ, ਸ਼ਾਲੂ ਜੈਨ, ਦਿਵਿਆ ਜੈਨ, ਰਿਜਾਂਸ਼ੀ ਜੈਨ, ਰੇਣੂ ਜੈਨ, ਪ੍ਰੀਆ ਜੈਨ, ਵੰਦਨਾ ਜੈਨ, ਸਰਿਤਾ ਜੈਨ ਅਤੇ ਪ੍ਰਿਯੰਕਾ ਜੈਨ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।