ਬਾਬਾ ਜੀਵਨ ਸਿੰਘ ਜੀ ਕਬੱਡੀ ਕਲੱਬ ਨੇ ਬਹੂਈ (ਸ਼ੇਖੂਪੁਰ) ਵਿਖੇ ਕਰਵਾਇਆ ਪਹਿਲਾ ਕਬੱਡੀ ਕੱਪ

--- ਵੱਡੀ ਗਿਣਤੀ ’ਚ ਦਰਸ਼ਕਾਂ ਨੇ ਮਾਣਿਆ ਕਬੱਡੀ ਕੱਪ ਦਾ ਆਨੰਦ
--- ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਰਵਾਈ ਫਾਈਨਲ ਦੀ ਸ਼ੁਰੂਆਤ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਬਾਬਾ ਜੀਵਨ ਸਿੰਘ ਜੀ ਕਬੱਡੀ ਕਲੱਬ, ਪਿੰਡ ਨਿਵਾਸੀ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਪਿੰਡ ਬਹੂਈ (ਸ਼ੇਖੂਪੁਰ) ਕਪੂਰਥਲਾ ਵਿਖੇ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ। ਇਹ ਪਹਿਲਾ ਕਬੱਡੀ ਕੱਪ ਸੇਵਕ ਸ਼ਰਮਾ ਕੈਨੇਡਾ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ 4 ਆਲ ਓਪਨ ਕਲੱਬਾਂ ਦੇ ਖਿਡਾਰੀਆਂ, ਲੜਕੀਆਂ ਤੇ ਛੋਟੇ ਬੱਚਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪਹਿਲੇ ਕਬੱਡੀ ਕੱਪ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਪਿੰਡ ਬਹੂਈ ਵਿਖੇ ਅਰਦਾਸ ਕਰਨ ਉਪਰੰਤ ਸਤਿੰਦਰ ਸਿੰਘ ਸਾਬੀ ਦੇ ਗੱਤਕਾ ਅਖਾੜਾ ਦੀ ਟੀਮ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਫਿਰ ਛੋਟੇ ਬੱਚਿਆਂ ਦੇ ਕਬੱਡੀ ਮੈਚ ਨਾਲ ਪਹਿਲੇ ਕਬੱਡੀ ਕੱਪ ਦੀ ਸ਼ੁਰੂਆਤ ਹੋਈ ਤੇ ਸਾਰਾ ਦਿਨ ਹਾਜ਼ਰ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਮਾਂ ਖੇਡ ਕਬੱਡੀ ਦਾ ਖੂਬ ਆਨੰਦ ਮਾਣਿਆ। ਇਸ ਪਹਿਲੇ ਕਬੱਡੀ ਕੱਪ ਦੇ ਫਾਈਨਲ ਮੈਚ ਦੀ ਸ਼ੁਰੂਆਤ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਮੈਡਮ ਮੀਨਾ ਕੇ ਪਵਾਰ ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਮੀਡੀਆ ਬੁਲਾਰੇ, ਕਾਲਾ ਬਾਗੜੀਆ ਖੇਡ ਕਬੱਡੀ ਪ੍ਰਮੋਟਰ, ਸੇਵਕ ਸ਼ਰਮਾ ਕੈਨੇਡਾ, ਜੱਗਾ ਕਬੱਡੀ ਕੋਚ ਬਹੂਈ, ਦੀਪਕ ਸ਼ਰਮਾ ਮੇਰਾ ਪਿੰਡ ਪੰਜਾਬ, ਸਮੀਰ ਮੁੱਲਾ ਸ਼ੇਖੂਪੁਰ ਅਤੇ ਸਮੂਹ ਐੱਨਆਰਆਈ, ਨਗਰ ਨਿਵਾਸੀ ਬਹੂਈ ਤੇ ਸ਼ੇਖੂਪੁਰ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ। ਇਸ ਮੌਕੇ ਸੇਵਕ ਸ਼ਰਮਾ ਕੈਨੇਡਾ, ਗੋਰੀ ਸ਼ੇਰਗਿੱਲ ਕੈਨੇਡਾ, ਦੀਪਕ ਸ਼ਰਮਾ ਮੇਰਾ ਪਿੰਡ ਪੰਜਾਬ, ਸੁਨੀਲ ਸ਼ਰਮਾ ਕੈਨੇਡਾ, ਗੈਰੀ ਸਿੱਧੂ ਯੂਕੇ, ਜੱਗਾ ਬਹੂਈ ਕਬੱਡੀ ਕੋਚ ਪਿੰਡ ਬਹੂਈ, ਰਾਕੇਸ਼ ਕੁਮਾਰ, ਕੌਂਸਲਰ ਨਰਿੰਦਰ ਮੰਨਸੂ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਮੰਨਸੂ, ਸਮੀਰ ਮੁੱਲਾ, ਹਰਵਿੰਦਰ ਸਿੰਘ ਬੰਨੀ, ਗਫੂਰ ਅਲੀ, ਸ਼ੈਰੀ ਮੁੱਲਾ ਯੂਕੇ, ਮਨੀ ਸ਼ਰਮਾ ਟਾਇਰਾਂ ਵਾਲੇ, ਦਵਿੰਦਰ ਮਨੀਲਾ, ਰਾਹੁਲ ਆਧਾਰ ਕਾਰਡ, ਬਲਜੀਤ ਸਿੰਘ ਕਾਲਾ ਕੌਂਸਲਰ, ਕੁਲਦੀਪ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਪੂਰਥਲਾ, ਪਰਗਣ ਸਿੰਘ ਰਾਜੂ ਸਾਬਕਾ ਸਰਪੰਚ ਬਹੂਈ, ਗੁਰਮੀਤ ਸਿੰਘ ਬਿੱਲਾ ਬਹੂਈ, ਅਨਿਲ ਸਹਿਗਲ, ਰਣਜੀਤ ਸਿੰਘ ਵੜੈਚ, ਜਸਕਰਨ ਵੜੈਚ, ਪ੍ਰਗਟ ਸਿੰਘ ਵੜੈਚ, ਪਰਮਪਾਲ ਵੜੈਚ, ਗੁਰਚਰਨ ਸ਼ਰਮਾ, ਚਰਨਜੀਤ ਸ਼ਰਮਾ, ਸੁਭਾਸ਼ ਸ਼ਰਮਾ, ਰਾਕੇਸ਼ ਕੁਮਾਰ, ਜਗੀਰ ਸਿੰਘ ਸੋਢੀ, ਜਗੀਰ ਸਿੰਘ ਵਿਰਕ, ਹਿਮਾਸ਼ੂ ਸਹਿਗਲ, ਪਰਮਪਾਲ ਅਮਰੀਕਾ ਆਦਿ ਦਾ ਵਿਸ਼ੇਸ ਸਹਿਯੋਗ ਰਿਹਾ। ਇਸ ਮੌਕੇ ਕਮੈਂਟਰੀ ਦੀ ਭੂਮਿਕਾ ਬੂਟਾ ਉਮਰੀਆਨਾ, ਅੰਮ੍ਰਿਤ ਜੌਹਲ ਧੱਲੇਕੇ, ਹਨੀਫ ਪੱਖੋਵਾਲ, ਜੀਵਨ ਭੁਲੱਥ, ਸੋਢੀ ਟਿੱਬਾ, ਮਲਕੀਤ ਬਿਜਲੀ ਨੰਗਲ ਆਦਿ ਵੱਲੋਂ ਬਾਖੂਬੀ ਨਿਭਾਈ ਗਈ ਤੇ ਰੈਫਰੀ ਦੀ ਡਿਊਟੀ ਤਰਲੋਕ ਮੱਲ੍ਹੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਿਭਾਈ ਗਈ।