ਬਾਬਾ ਹੁਸ਼ਿਆਰ ਸਿੰਘ ਜੀ ਅਹਿਮਦਪੁਰ ਵੱਲੋਂ 21ਵੀਂ ਸਲਾਨਾ ਯਾਤਰਾ ਸੰਪੰਨ
ਬਾਬਾ ਹੁਸ਼ਿਆਰ ਸਿੰਘ ਜੀ ਅਹਿਮਦਪੁਰ ਵੱਲੋਂ 21ਵੀਂ ਸਲਾਨਾ ਯਾਤਰਾ ਸਿੱਧ ਬਾਬਾ ਬਾਲਕ ਨਾਥ ਜੀ ਲਈ ਸੰਪੰਨ
Publish Date: Mon, 30 Mar 2026 07:38 PM (IST)
Updated Date: Mon, 30 Mar 2026 07:39 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅਹਿਮਦਪੁਰ ਦੇ ਧਾਰਮਿਕ ਪ੍ਰੇਮੀ ਬਾਬਾ ਹੁਸ਼ਿਆਰ ਸਿੰਘ ਜੀ ਅਹਿਮਦਪੁਰ ਵਾਲਿਆਂ ਵੱਲੋਂ 21ਵੀਂ ਸਲਾਨਾ ਯਾਤਰਾ ਸਿੱਧ ਬਾਬਾ ਬਾਲਕ ਨਾਥ ਜੀ ਲਈ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਜ਼ਿਕਰਯੋਗ ਹੈ ਕਿ ਬਾਬਾ ਹੁਸ਼ਿਆਰ ਸਿੰਘ ਜੀ ਹਰ ਸਾਲ ਭਗਤਾਂ ਦੇ ਵੱਡੇ ਜਥੇ ਨਾਲ ਇਸ ਪਵਿੱਤਰ ਯਾਤਰਾ ਦਾ ਆਯੋਜਨ ਕਰਦੇ ਹਨ। ਇਸ ਸਾਲ ਵੀ ਉਨ੍ਹਾਂ ਨੇ ਸਮੂਹ ਸੰਗਤ ਨਾਲ ਮਿਲ ਕੇ ਸ਼ਾਹ ਤਲਾਈਆਂ, ਗੁਰੂਨਾ ਝਾੜੀ, ਸ਼ਿਵ ਬਾੜੀ, ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਤੇ ਪੀਰ ਨਿਗਾਹੇ ਵਾਲਾ ਜੀ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਨਤਮਸਤਕ ਹੋਏ। ਇਸ ਮੌਕੇ ਬਾਬਾ ਹੁਸ਼ਿਆਰ ਸਿੰਘ ਜੀ ਬਲਾਕ ਸੰਮਤੀ ਮੈਂਬਰ, ਸਰਪੰਚ ਹਰਮਨਦੀਪ ਕੌਰ ਅਹਿਮਦਪੁਰ ਸਮੇਤ ਸੁਰਿੰਦਰ ਸਿੰਘ ਮੈਂਬਰ, ਸੁਪਨਦੀਪ ਸਿੰਘ, ਮਲਕੀਤ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਦੀਪਿਕ, ਗੁਰਨਾਮ ਸਿੰਘ, ਵਿਕੀ, ਅਮਨਦੀਪ ਕੌਰ, ਜੋਜੇ, ਹਰਪ੍ਰੀਤ ਕੌਰ, ਸ਼ਰਨਦੀਪ ਕੌਰ, ਪਵਨਦੀਪ ਕੌਰ, ਰਾਜਵਿੰਦਰ ਕੌਰ, ਸੁਰਜੀਤ ਕੌਰ, ਰਣਜੀਤ ਕੌਰ, ਸਤਪਾਲ ਸਿੰਘ, ਸੁਖਵਿੰਦਰ ਕੌਰ, ਜੱਸਾ, ਜਸਪ੍ਰੀਤ ਸਿੰਘ, ਬਲਜਿੰਦਰ, ਸਬਰ, ਸਾਬੀ, ਸੋਨੂ, ਸੋਢੀ, ਲੱਭਾ, ਸੁਰਜੀਤ ਸਿੰਘ ਆਦਿ ਹਾਜ਼ਰ ਸਨ ਤੇ ਹੋਰ ਗਣਮਾਨਯ ਸ਼ਖ਼ਸੀਅਤਾਂ ਵੀ ਹਾਜ਼ਰ ਸਨ।