ਬਾਬਾ ਬਾਲਕ ਨਾਥ ਦਾ 49ਵਾਂ ਸਾਲਾਨਾ ਚਾਲਾ ਦਿਓਟ ਸਿੱਧ ਲਈ ਰਵਾਨਾ
ਬਾਬਾ ਬਾਲਕ ਨਾਥ ਦਾ 49ਵਾਂ ਸਲਾਨਾ ਚਾਲਾ ਦਿਓਟ ਸਿੱਧ ਲਈ ਰਵਾਨਾ
Publish Date: Fri, 05 Jun 2026 08:30 PM (IST)
Updated Date: Fri, 05 Jun 2026 08:32 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੀ ਸਿੱਧ ਬਾਬਾ ਬਾਲਕ ਨਾਥ ਯਾਤਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਮਿੰਟਾ ਧੀਰ ਦੀ ਅਗਵਾਈ ਹੇਠ ਸ਼੍ਰੀ ਦਿਓਟ ਸਿੱਧ ਹਿਮਾਚਲ ਪ੍ਰਦੇਸ਼ ਵਿਖੇ ਬਾਬਾ ਬਾਲਕ ਨਾਥ ਜੀ ਦੇ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਪੌਣਾਹਾਰੀ ਦੇ ਜੈਕਾਰਿਆਂ ਦੀ ਗੂੰਜ ਵਿੱਚ 49ਵੀਂ ਸਲਾਨਾ ਬੱਸ ਯਾਤਰਾ ਨੂੰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਸ਼ਤਾਬਗੜ੍ਹ ਰੋਡ ਤੋਂ ਸਰਪ੍ਰਸਤ ਸਮਾਜ ਸੇਵੀ ਲਾਲਾ ਦੌਲਤ ਰਾਮ ਛੁਰਾ ਨੇ ਰਵਾਨਾ ਕੀਤਾ। ਇਸ ਦੌਰਾਨ ਬਾਬਾ ਜੀ ਦੇ ਮੰਦਰ ਦਰਸ਼ਨਾਂ ਲਈ ਭਗਤਾਂ ਦਾ ਜਨ ਸੈਲਾਬ ਉਮੜ ਆਇਆ। ਇਸ ਵਾਰ ਬਾਬਾ ਜੀ ਦੀ ਪਿਆਰੀ ਸੰਗਤ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਹੋਰ ਤਾਂ ਹੋਰ ਇਸ ਵਾਰ ਜਿੱਥੇ ਬਾਬਾ ਜੀ ਦੇ ਬਹੁਤ ਸਾਰੇ ਸ਼ਰਧਾਲੂ ਬੱਸਾਂ ਵਿੱਚ ਗਏ ਉੱਥੇ ਹੀ ਕਈ ਭਗਤ ਕਾਰਾ ਇਨੋਵਾ, ਐਸਯੂਵੀ ਗੱਡੀਆਂ ਆਦਿ ਸਮੇਤ ਅਣਗਿਣਤ ਵਾਹਨਾਂ ਵਿੱਚ ਬਾਬਾ ਜੀ ਦੀਆਂ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਚਾਲੇ ਦਾ ਹਿੱਸਾ ਬਣੀਆ। ਇਸ ਮੌਕੇ ਮੱਥਾ ਟੇਕਣ ਉਪਰੰਤ ਬਾਬਾ ਜੀ ਦੀ ਚੌਂਕੀ ਵੀ ਲਗਾਈ ਗਈ। ਮਹਿਲਾ ਸਕੀਰਤਨ ਮੰਡਲੀ ਵੱਲੋਂ ਸੋਨੀਆ ਧੀਰ, ਰਜਨੀ ਆਦਿ ਨੇ ਬਾਬਾ ਜੀ ਦੀਆਂ ਭੇਟਾਂ ਨਾਲ ਭਗਤਾਂ ਨੂੰ ਬਾਬਾ ਜੀ ਦੇ ਚਰਨਾਂ ਨਾਲ ਜੋੜ ਦਿੱਤਾ ਅਤੇ ਭਗਤ ਮਸਤੀ ਵਿੱਚ ਨੱਚਣ ਤੇ ਮਜਬੂਰ ਹੋ ਗਏ। ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ 49ਵੇਂ ਸਲਾਨਾ ਚਾਲੇ ਨੂੰ ਰਵਾਨਾ ਕਰਨ ਮੌਕੇ ਸਮਾਜ ਸੇਵੀ ਲਾਲਾ ਦੌਲਤ ਰਾਮ ਛੁਰਾ ਨੇ ਕਿਹਾ ਕਿ ਉਹ ਬਾਬਾ ਜੀ ਦੇ ਸ਼ਰਧਾਲੂਆਂ ਦੀ ਸ਼ਰਧਾ ਤੇ ਆਸਥਾ ਨੂੰ ਸਲਾਮ ਕਰਦੇ ਹਨ ਜੋ ਲੰਮੇ ਸਮੇਂ ਤੋਂ ਹਰ ਸਾਲ ਬਾਬਾ ਜੀ ਦੇ ਦਰਸ਼ਨਾਂ ਲਈ ਡਿਊਟ ਸਿੱਧ ਗੁਫਾ ਲਈ ਜਾਂਦੇ ਹਨ ।ਮੰਦਰ ਕਮੇਟੀ ਦੇ ਡਾਇਰੈਕਟਰ ਹੈਪੀ ਛੁਰਾ ਨੇ ਭਗਤਾਂ ਨੂੰ ਸੈਂਡਵਿਚ, ਪੈਟੀਜ, ਫਰੂਟੀ ਤੇ ਕੋਲਡ ਡਰਿੰਕਸ ਦੇ ਲੰਗਰ ਦੀ ਸੇਵਾ ਕੀਤੀ ਤੇ ਕਿਹਾ ਕਿ ਬਾਬਾ ਬਾਲਕ ਨਾਥ ਮੰਦਰ ਕਮੇਟੀ ਜੋ ਇਹ ਉਪਰਾਲਾ ਹਰ ਸਾਲ ਕਰਦੀ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ।ਪ੍ਰਮੁੱਖ ਕੰਟਰੈਕਟਰ ਅਮਿਤ ਛੁਰਾ ਨੇ ਬਾਬਾ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਉਹ ਸੰਗਤ ਬਹੁਤ ਹੀ ਖੁਸ਼ ਕਿਸਮਤ ਵਾਲੀ ਹੁੰਦੀ ਹੈ ਜਿਨਾਂ ਨੂੰ ਬਾਬਾ ਜੀ ਖੁਦ ਯਾਤਰਾ ਰਾਹੀਂ ਸੱਦਾ ਭੇਜ ਕੇ ਬੁਲਾਉਂਦੇ ਹਨ ਅਤੇ ਆਪਣੇ ਭਗਤਾਂ ਦੀਆਂ ਮਨੋਕਾਮਨਾ ਨੂੰ ਪੂਰੀਆਂ ਕਰਦੇ ਹਨ। ਪ੍ਰਧਾਨ ਮਿੰਟਾ ਧੀਰ ਨੇ ਕਿਹਾ ਕਿ 49ਵੀਂ ਯਾਤਰਾ ਹੈ ਜੋ 8 ਜੂਨ ਤੱਕ ਹੋਵੇਗੀ ਜਿਸ ਦੌਰਾਨ ਸੰਗਤਾਂ ਲਈ ਫਰੀ ਲੰਗਰ ਤੇ ਰਹਿਣ ਦੀ ਵਿਵਸਥਾ ਵੀ ਹੋਵੇਗੀ ।ਐਤਵਾਰ ਨੂੰ ਬਾਬਾ ਜੀ ਦੀ ਗੁਫਾ ਤੇ ਝੰਡਾ ਤੇ ਰੋਟ ਦਾ ਪ੍ਰਸ਼ਾਦ ਚੜਾਇਆ ਜਾਵੇਗਾ। ਸੋਮਵਾਰ ਨੂੰ ਵਾਪਸੀ ਸਮੇਂ ਭਗਤਾਂ ਨੂੰ ਪੀਰ ਨਿਗਾਹੇ ਜੀ ਦੇ ਵੀ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਪ੍ਰਧਾਨ ਮਿੰਟਾ ਧੀਰ, ਦੀਪਕ ਧੀਰ, ਲਾਲਾ ਦੌਲਤ ਰਾਮ ਛੁਰਾ ,ਜੀਪੀ ਚੋਪੜਾ, ਹੈਪੀ ਛੁਰਾ ,ਸੋਨੂ ਛੁਰਾ ,ਸਨੀਲ ਧੀਰ ,ਬੂਟਾ ਰਾਮ ,ਵਿਜੇ ਚੱਡਾ, ਕੇਵਲ ਕ੍ਰਿਸ਼ਨ ਵਧਵਾ, ਸੁਰੇਸ਼ ਧੀਰ, ਲਾਡੀ, ਪ੍ਰਵੇਸ਼ ਕੁਮਾਰ, ਜਤਿਨ ਧੀਰ ,ਸੁਮਨ ਛੁਰਾ, ਮੋਨਿਕਾ ਛੁਰਾ, ਵੇਨੂ ਛੁਰਾ, ਪੂਨਮ ਧੀਰ, ਯਥਾਰਥ ਛੁਰਾ ,ਹਰਸ਼ ਮਿੱਤਲ, ਕਾਂਤਾ ਧੀਰ, ਸੋਨੀਆ ਧੀਰ,ਹਰੀਸ਼ਪਾਲ ਨਈਅਰ ,ਭਵਯ ਧੀਰ, ਰਾਜ ਕੁਮਾਰ ਧੀਰ, ਗਗਨ ਭਾਗਰਥ, ਵਿਜੇ ਚੰਦਾ, ਪੱਪੂ ਸ਼ਰਮਾ, ਅਲਕਾ ਸਹਿਗਲ, ਭਵਿਯਾ, ਵਿਕਾਸ ਚੋਪੜਾ,ਬਾਵਾ ਚੱਡਾ ,ਰਾਜਾ ਧੀਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।