ਅਜ਼ਾਦ ਯੂਥ ਕਲੱਬ ਨੇ ਲੋੜਵੰਦਾਂ ਦੀ ਕੀਤੀ ਆਰਥਿਕ ਮਦਦ
ਅਜਾਦ ਯੂਥ ਕਲੱਬ ਨੇ ਲੋੜਵੰਦਾਂ ਦੀ ਕੀਤੀ ਆਰਥਿਕ ਮਦਦ
Publish Date: Sun, 05 Apr 2026 07:56 PM (IST)
Updated Date: Mon, 06 Apr 2026 04:11 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਸਮਾਜ ’ਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰ ਕੇ ਹਰ ਇਕ ਲੋੜਵੰਦ ਦੀ ਸੇਵਾ ਲਈ ਵਚਨਬੱਧ ਫਗਵਾੜਾ ਸ਼ਹਿਰ ਦੀ ਉੱਘੀ ਸਮਾਜ-ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਫੀਸ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਮਰੀਜ਼ਾਂ ਨੂੰ ਦਵਾਈਆਂ ਦੇ ਚੈੱਕ ਵੰਡਣ ਲਈ ਇਕ ਸਾਦੇ ਤੇ ਪ੍ਰਭਾਵਸ਼ਾਲੀ ਹਫਤਾਵਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਅਜ਼ਾਦ ਯੂਥ ਕਲੱਬ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅਕਸਰ ਮਾਪਿਆ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵਧੀਆ ਸਕੂਲਾਂ ’ਚ ਪੜ੍ਹਾਈ ਕਰਨ ਪਰ ਆਰਥਿਕ ਪੱਖੋ ਕਮਜ਼ੋਰ ਲੋਕਾਂ ਦਾ ਸੁਪਨਾ, ਸੁਪਨਾ ਹੀ ਰਹਿ ਜਾਂਦਾ ਹੈ ਪਰ ਫਗਵਾੜਾ ਸ਼ਹਿਰ ਦੀ ਪ੍ਰਸਿਧ ਸਮਾਜ-ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਹੁਣ ਹਰ ਲੋੜਵੰਦ ਦਾ ਸੁਪਨਾ ਪੂਰਾ ਕਰਨ ਲਈ ਵਚਨਬੱਧਤਾ ਨਾਲ ਮਿਹਨਤ ਕਰ ਰਹੀ ਹੈ ਅਤੇ ਲੋੜਵੰਦਾਂ ਦੀ ਬਾਂਹ ਫੜ ਰਹੀ ਹੈ। ਲੋਕ ਭਲਾਈ ਤੇ ਸਮਾਜ-ਸੇਵੀ ਕਾਰਜਾਂ ਲਈ ਵਚਨਬੱਧ ਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਕੂਲ ਫੀਸ ਦੇ ਚੈੱਕ, ਲੋੜਵੰਦਾਂ ਨੂੰ ਰਾਸ਼ਨ ਤੇ ਦਵਾਈਆਂ ਲਈ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਉਨ੍ਹਾਂ ਉਸ ਅਕਾਲ ਪੁਰਖ ਵਾਹਿਗੁਰੁ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਜਿਹੜੇ ਸਾਥੀ ਵੀ ਅਜ਼ਾਦ ਯੂਥ ਕਲੱਬ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਪ੍ਰਮਾਤਮਾ ਨੂੰ ਦਿਨ ਦੂਣੀ, ਰਾਤ ਚੌਗੁਣੀ ਤਰੱਕੀ ਬਖਸ਼ੇ। ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਡੋਨੇਸ਼ਨ ਨਹੀਂ ਲਿਆ ਜਾਂਦਾ। ਸਾਰੇ ਮੈਂਬਰ ਵਟਸਐਪ ਗਰੁੱਪ ’ਚ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਫਗਵਾੜਾ ਵਾਸੀ ਨੂੰ ਬੱਚਿਆਂ ਦੀ ਸਕੂਲ ਫੀਸ, ਬਿਮਾਰੀ ਦੇ ਇਲਾਜ ਲਈ ਕੋਈ ਮਦਦ ਜਾਂ ਰਾਸ਼ਨ ਚਾਹੀਦਾ ਹੋਵੇ ਤਾਂ ਉਹ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਸਥਿਤ ਅਜ਼ਾਦ ਯੂਥ ਕਲੱਬ ਦੇ ਦਫ਼ਤਰ ਵਿਖੇ ਐਤਵਾਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਆ ਸਕਦਾ ਹੈ। ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਹਰਇਕ ਲੋੜਵੰਦ ਦੀ ਜਾਂਚ ਪ੍ਰਕਿਰਿਆ ਪੂਰੀ ਕਰ ਕੇ ਉਸ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਪ੍ਰਧਾਨ ਗੁਰਸ਼ਰਨ ਸਿੰਘ, ਅਮਰਦੀਪ ਸਿੰਘ ਬੱਲ, ਸੁਖਦੇਵ ਸਿੰਘ ਗੋਲਡੀ, ਦਵਿੰਦਰ ਸਿੰਘ ਲਾਡੀ, ਕਾਕੂ ਸ਼ਰਮਾ, ਜਤਿੰਦਰ ਸਿੰਘ, ਇੰਦਰਜੀਤ ਮੋਟਰਗੈਰੇਜ, ਅਰਵਿੰਦ ਤੇ ਹੋਰ ਮੈਂਬਰ ਹਾਜ਼ਰ ਸਨ।