ਸਿੱਧਵਾਂ ਦੋਨਾਂ ’ਚ ਲੱਗਿਆ ਆਯੂਰਵੇਦ ਤੇ ਹੋਮਿਓਪੈਥੀ ਕੈਂਪ
ਆਯੁਰਵੇਦ ਵਿਭਾਗ ਵੱਲੋਂ ਸਿੱਧਵਾਂ ਦੋਨਾਂ ਵਿਖੇ ਆਯੂਰਵੇਦ ਤੇ ਹੋਮਿਓਪੈਥੀ ਕੈਂਪ ਲਗਾਇਆ
Publish Date: Tue, 10 Feb 2026 06:38 PM (IST)
Updated Date: Tue, 10 Feb 2026 06:41 PM (IST)

ਆਯੂਰਵੇਦ ਦੇ ਮਹਿਰਾਂ ਡਾਕਟਰਾਂ ਨੇ 510 ਤੇ ਹੋਮਿਓਪੈਥੀ ਦੇ ਮਾਹਿਰਾਂ ਨੇ 435 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ ਸੁਖਵਿੰਦਰ ਸਿੰਘ ਸਿੱਧੂ, ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਕਾਲਾ ਸੰਘਿਆ, ਸਿੱਧਵਾਂ ਦੋਨਾ : ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਸਿੱਧਵਾਂ ਦੋਨਾਂ ਵਿਖੇ ਅੱਜ ਆਯੂਰਵੈਦ ਵਿਭਾਗ ਕਪੂਰਥਲਾ ਵੱਲੋਂ ਅਯੂਰਵੇਦਾ ਇਲਾਜ ਦਾ ਆਯੂਰਵੈਦਿਕ ਤੇ ਯੂਨਾਨੀ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਧਵਾਂ ਦੋਨਾਂ ਡਿਸਪੈਂਸਰੀ ਵਿਖੇ ਆਯੂਰਵੇਦ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਬਲਰਾਮ ਭੋਪਾਲ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਨੂੰ ਆਯੂਰਵੇਦ ਤੇ ਹੋਮਿਓਪੈਥੀ ਵਿਧੀ ਰਾਹੀਂ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਆਯੁਰਵੇਦਾ ਡਾਇਰੈਕਟਰ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸਮ ਗੁਪਤਾ ਦੀ ਅਗਵਾਈ ਵਿਚ ਲਗਾਏ ਗਏ। ਕੈਂਪ ਦੌਰਾਨ ਆਯੂਰਵੇਦ ਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਨ੍ਹਾਂ ਵਿਚ ਡਾ. ਬਲਰਾਮ ਭੋਪਾਲ, ਡਾ. ਕੰਵਰਦੀਪ, ਡਾ. ਅਮਨਦੀਪ, ਡਾ. ਰੇਸ਼ਮ, ਡਾ. ਮਨਪ੍ਰੀਤ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਡਾਕਟਰਾਂ ਦੀ ਟੀਮ ਵੱਲੋਂ ਸਿੱਧਵਾਂ ਦੋਨਾਂ ਤੇ ਨੇੜਲੇ ਪਿੰਡਾਂ ਦੇ ਕੁੱਲ 945 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਆਯੂਰਵੇਦ ਦੇ 510 ਤੇ ਹੋਮਿਓਪੈਥੀ ਦੇ 435 ਮਰੀਜ਼ ਸਨ। ਇਸ ਮੌਕੇ ਡਾ. ਬਲਰਾਮ ਭੋਪਾਲ ਵੱਲੋਂ ਆਏ ਲੋਕਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੌਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ ਤੇ ਲੋਕਾਂ ਨੂੰ ਯੋਗ ਦੇ ਆਸਨਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਯੂਰਵੇਦਿਕ ਵਿਧੀ ਰਾਹੀਂ ਇਲਾਜ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਬਾਕੀ ਵਿਧੀਆਂ ਦੇ ਮੁਕਾਬਲੇ ਆਯੂਰਵੇਦ ਜ਼ਿਆਦਾ ਸੁਰੱਖਿਅਤ ਹੈ। ਇਸ ਮੌਕੇ ਸਰਿਤਾ ਰਾਣੀ, ਅਜੇ ਕੁਮਾਰ, ਸ਼ੇਰ ਸਿੰਘ ਆਦਿ ਹਾਜ਼ਰ ਸਨ।