ਧੀਆਂ ਦੇ ਸਤਿਕਾਰ ਤੇ ਬਰਾਬਰੀ ਦੇ ਅਧਿਕਾਰ ਬਾਰੇ ਕੀਤਾ ਜਾਗਰੂਕ : ਡਾ. ਪ੍ਰੇਮ
ਲੋਹੜੀ ਮੌਕੇ ਧੀਆਂ ਦੇ ਸਤਿਕਾਰ ਤੇ ਬਰਾਬਰੀ ਦੇ ਅਧਿਕਾਰ ਬਾਰੇ ਕੀਤਾ ਜਾਗਰੂਕ : ਡਾ ਪ੍ਰੇਮ ਕੁਮਾਰ
Publish Date: Tue, 13 Jan 2026 08:06 PM (IST)
Updated Date: Tue, 13 Jan 2026 08:09 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪ੍ਰੇਮ ਕੁਮਾਰ ਦੀ ਰਹਿਨੁਮਾਈ ਹੇਠ ਸੀਐੱਚਸੀ ਬੇਗੋਵਾਲ ਵਿਖੇ ਲੋਹੜੀ ਦੇ ਪਾਵਨ ਤੇ ਪਵਿੱਤਰ ਦਿਹਾੜੇ ਮੌਕੇ ਧੀਆਂ ਦੇ ਸਤਿਕਾਰ ਤੇ ਬਰਾਬਰੀ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਪ੍ਰੇਮ ਕੁਮਾਰ ਨੇ ਆਮ ਜਨਤਾ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਧੀਆਂ ਦੀ ਸਿੱਖਿਆ ਤੇ ਸਤਿਕਾਰ ਜਿੰਨਾ ਜ਼ਰੂਰੀ ਹੈ, ਉਨ੍ਹਾਂ ਹੀ ਜ਼ਰੂਰੀ ਉਨ੍ਹਾਂ ਨੂੰ ਬਰਾਬਰੀ ਦੇ ਅਧਿਕਾਰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਤਰਾਂ ਪੁੱਤਰਾਂ ਤੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਨੂੰ ਵੀ ਸਮਾਜ ਵਿਚ ਬਰਾਬਰ ਦਾ ਦਰਜਾ, ਮੌਕੇ ਤੇ ਅਧਿਕਾਰ ਮਿਲਣੇ ਚਾਹੀਦੇ ਹਨ। ਅੱਜ ਕੁੜੀਆ ਸਿੱਖਿਆ, ਖੇਡਾਂ, ਪ੍ਰਸ਼ਾਸਨ, ਵਿਗਿਆਨ ਅਤੇ ਰਾਜਨੀਤੀ ਸਮੇਤ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ । ਧੀਆਂ ਦੇ ਸਤਿਕਾਰ ਵਿਚ ਅ ਸਿਵਲ ਹਸਪਤਾਲ ਬੇਗੋਵਾਲ ਵਿੱਚ “ਧੀਆਂ ਲਈ ਲੋਹੜੀ” ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਹਸਪਤਾਲ ਵਿੱਚ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ । ਇਸ ਮੌਕੇ ਹਿਨਾ ਪਤਨੀ ਰਕੇਸ਼ ਸ਼ਾਹ ਰਿਹਾਇਸ਼ ਬੇਗੋਵਾਲ ਦੀ ਨਵਜੰਮੀ ਧੀ ਨੂੰ ਰਵਾਇਤੀ ਤੌਰ ’ਤੇ ਲੋਹੜੀ ਭੇਟ ਕੀਤੀ ਗਈ ਅਤੇ ਸਨਮਾਨਿਤ ਕੀਤਾ ਗਿਆ ਤੇ ਇਕੱਤਰ ਲੋਕਾਂ ਨੂੰ ਧੀਆਂ ਦੀ ਵਧੀਆ ਪਰਵਰਿਸ਼, ਉੱਚ ਸਿੱਖਿਆ, ਸੰਤੁਲਿਤ ਖੁਰਾਕ, ਸੰਪੂਰਨ ਟੀਕਾਕਰਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਡਾ. ਰਾਜਪਾਲ ਸਿੰਘ, ਡਾ. ਅਮਰਿੰਦਰ ਸਿੰਘ, ਡਾਯ ਪਵਨਪ੍ਰੀਤ ਕੌਰ, ਨੀਤੂ ਸਰੋਆ ਬੀਈਈ, ਪਵਨ ਕੁਮਾਰ, ਰਜਵੀਤ ਕੌਰ, ਲਵਲੀਨ ਕੌਰ, ਸੁਰਿੰਦਰ ਸਿੰਘ, ਤਰਸੇਮ ਸਿੰਘ, ਅਪਰਨਾ ਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।