ਧਰਤੀ ਬਚਾਉਣ ਲਈ ਬ੍ਰਿਟਿਸ਼ ਵਿਕਟੋਰੀਆ ਸਕੂਲ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਧਰਤੀ ਨੂੰ ਬਚਾਉਣ ਲਈ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Wed, 22 Apr 2026 06:33 PM (IST)
Updated Date: Thu, 23 Apr 2026 04:04 AM (IST)

ਕੈਪਸ਼ਨ : 22ਕੇਪੀਟੀ1 ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਕਰਵਾਏ ਗਏ ਧਰਤੀ ਨੂੰ ਬਚਾਉਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਮੌਕੇ ਐਮਡੀ ਅਰਸ਼ਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਨਾਲ ਸਟਾਫ ਮੈਂਬਰ ਸਾਹਿਬਾਨ । ਕੈਪਸ਼ਨ : 22ਕੇਪੀਟੀ2 ਪ੍ਰੋਗਰਾਮ ਦੌਰਾਨ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਤੇ ਹੋਰ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ’ਚ ਧਰਤੀ ਦਿਵਸ ਨੂੰ ਉਤਸ਼ਾਹ ਤੇ ਆਲੇ ਦੁਆਲੇ ਨੂੰ ਸਾਫ ਰੱਖਣ ਦੇ ਸੰਕਲਪ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਵੇਰ ਦੀ ਸਭਾ ਨਾਲ ਹੋਈ, ਜਿਸ ਵਿੱਚ ਸਾਰੀਆਂ ਗਤੀਵਿਧੀਆਂ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਸੱਭਰਵਾਲ ਦੀ ਦੇਖ ਰੇਖ ਵਿੱਚ ਕਰਵਾਈਆਂ ਗਈਆਂ। ਅਸੈਂਬਲੀ ਦੌਰਾਨ ਵਿਦਿਆਰਥੀਆਂ ਨੇ ਧਰਤੀ ਨੂੰ ਬਚਾਉਣ ਅਤੇ ਵਾਤਾਵਰਨ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਇਸ ਮੌਕੇ ‘ਤੇ “ਸੇਵ ਅਰਥ – ਰੁੱਖ ਨਾ ਕੱਟੋ, ਪਲਾਸਟਿਕ ਦਾ ਉਪਯੋਗ ਨਾ ਕਰੋ” ਵਿਸ਼ੇ ‘ਤੇ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਸਭ ਨੂੰ ਜਾਗਰੂਕ ਕੀਤਾ।ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ:ਕਲਾਸ 11 ਦੀ ਵਿਦਿਆਰਥਣ ਅਸ਼ਮੀਤ ਕੌਰ ਵੱਲੋਂ ਭਾਸ਼ਣ, ਕਲਾਸ 8ਵੀਂ ਦੀ ਵਿਦਿਆਰਥਣ ਸੇਜਲ ਮੋਮੀ ਵੱਲੋਂ ਭਾਸ਼ਣ, ਕਰੁਣਾ ਸ਼ਰਮਾ ਵੱਲੋਂ ਹਿੰਦੀ ਭਾਸ਼ਣ ‘ਧਰਤੀ ਨੂੰ ਬਚਾਉਣ ਲਈ ਸਰਕਾਰ ਪਹਿਲਾਂ” ਵਿਸ਼ੇ ‘ਤੇ ਕਲਾਸ 11 ਦੀਆਂ ਵਿਦਿਆਰਥਣਾਂ ਰਵਲੀਨ ਤੇ ਪ੍ਰਵਲੀਨ ਵਿਚਕਾਰ ਸ਼ਾਨਦਾਰ ਵਾਦ-ਵਿਵਾਦ ਮੁਕਾਬਲਾ ਹੋਇਆ। ਇਸ ਤੋਂ ਇਲਾਵਾ ਕਲਾਸ 6 ਤੋਂ 8 ਦੇ ਵਿਦਿਆਰਥੀਆਂ ਵੱਲੋਂ ਇਕ ਹੋਰ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਸਾਰੇ ਭਾਗੀਦਾਰਾਂ ਦੀ ਹੌਂਸਲਾ ਅਫਜਾਈ ਕੀਤੀ ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਕਲਾਸ 1 ਤੋਂ 4 ਦੇ ਵਿਦਿਆਰਥੀਆਂ ਵੱਲੋਂ ਰੁੱਖ ਲਗਾਉਣ ਮੁਹਿੰਮ ਅਤੇ ਸਾਫ਼-ਸੁਥਰੀ ਧਰਤੀ ਬਣਾਉਣ ਲਈ ਅਭਿਆਨ ਚਲਾਇਆ ਗਿਆ। ਵਿਦਿਆਰਥੀਆਂ ਨੇ ਆਪਣੇ ਨਾਮ ਦੇ ਪੌਦੇ ਲਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਕਿੰਡਰਗਾਰਟਨ ਦੇ ਨੰਨ੍ਹੇ ਬੱਚਿਆਂ ਨੇ ਵੀ ‘ਧਰਤੀ ਬਚਾਓ’ ਵਿਸ਼ੇ ‘ਤੇ ਰੰਗ ਭਰਨ ਦੀ ਪ੍ਰਤੀਯੋਗਿਤਾ ’ਚ ਖੁਸ਼ੀ-ਖੁਸ਼ੀ ਭਾਗ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਇਸ ਪਹਿਲਕਦਮੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਸੱਭਰਵਾਲ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਧਰਤੀ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਛੋਟੇ-ਛੋਟੇ ਯਤਨ ਮਿਲ ਕੇ ਵੱਡੇ ਬਦਲਾਅ ਲਿਆ ਸਕਦੇ ਹਨ ਤੇ ਸਾਨੂੰ ਇਕ ਸਾਫ਼-ਸੁਥਰੇ ਤੇ ਹਰਿਆਲੇ ਭਵਿੱਖ ਵੱਲ ਲੈ ਕੇ ਜਾ ਸਕਦੇ ਹਨ।