ਸੜਕੀ ਹਾਦਸੇ 'ਚ ਆਟੋ ਚਾਲਕ ਦੀ ਮੌਤ, 3 ਔਰਤਾਂ ਜ਼ਖ਼ਮੀ
ਸੜਕੀ ਹਾਦਸੇ 'ਚ ਆਟੋ ਚਾਲਕ ਦੀ ਮੌਤ ਤਿੰਨ ਮਹਿਲਾਵਾਂ ਜ਼ਖਮੀ
Publish Date: Mon, 13 Apr 2026 07:21 PM (IST)
Updated Date: Tue, 14 Apr 2026 04:10 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਸਵੇਰੇ 8 ਵਜੇ ਦੇ ਕਰੀਬ ਫਗਵਾੜਾ ਵਿਖੇ ਵਾਪਰੀ ਦੁੱਖਦਾਈ ਘਟਨਾ ’ਚ ਇਲੈਕਟਰੋਨਿਕ ਆਟੋ ਚਾਲਕ ਦੀ ਮੌਤ ਹੋ ਗਈ ਤੇ ਤਿੰਨ ਮਹਿਲਾਵਾਂ ਗੰਭੀਰ ਜਖਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਦੋ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਇੱਕ ਦਾ ਇਲਾਜ ਸਿਵਲ ਹਸਪਤਾਲ ਫਗਵਾੜਾ ਵਿਖੇ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਦੇ ਕਰੀਬ ਬਾਹੜਾ ਹਸਪਤਾਲ ਤੋਂ ਇਲੈਕਟਰੋਨਿਕ ਆਟੋ ਰਿਕਸ਼ਾ ਰਾਹੀਂ ਆਪਣੇ ਕੰਮ ਤੇ ਜਾ ਰਹੀਆਂ ਮਹਿਲਾਵਾਂ ਨੂੰ ਪਿੱਛੇ ਤੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਵਿਚ ਮੌਕੇ ’ਤੇ ਆਟੋ ਚਾਲਕ ਅਤੇ ਮਹਿਲਾਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਆਟੋ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੋ ਮਹਿਲਾਵਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਤੇ ਇੱਕ ਮਹਿਲਾ ਦਾ ਇਲਾਜ ਜਾਰੀ ਹੈ। ਮੌਕੇ ’ਤੇ ਜਾਣਕਾਰੀ ਦਿੰਦਿਆਂ ਡਾਕਟਰ ਸੁਰੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਡਿਊਟੀ ਸਮੇਂ ਸੜਕੀ ਹਾਦਸੇ ਚ ਗੰਭੀਰ ਜ਼ਖਮੀ ਚਾਰ ਜਣਿਆਂ ਨੂੰ ਲਿਆਂਦਾ ਗਿਆ ਸੀ। ਜਿਨ੍ਹਾਂ ਵਿੱਚੋਂ ਆਟੋ ਚਾਲਕ ਵਿਸ਼ਨੂ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ। ਦੋ ਮਹਿਲਾਵਾਂ ਮੀਨੂੰ ਸਰੋਜ ਅਤੇ ਬੀਨੂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ, ਜਦਕਿ ਇੱਕ ਮਹਿਲਾ ਦਾ ਇਲਾਜ ਸਿਵਲ ਹਸਪਤਾਲ ਵਿਖੇ ਜਾਰੀ ਹੈ।