ਪ੍ਰੈੱਸ ਕਲੱਬ ਦੇ ਪ੍ਰਧਾਨ ਦੇ ਭਰਾ ’ਤੇ ਹਮਲਾ ਨਿੰਦਣਯੋਗ : ਚੰਦੀ
ਕਪੂਰਥਲਾ ਪ੍ਰੈਸ ਕਲੱਬ ਦੇ ਪ੍ਰਧਾਨ ਦੇ ਭਰਾ ਉੱਤੇ ਹਮਲਾ ਨਿੰਦਣਯੋਗ : ਕਰਮਬੀਰ ਚੰਦੀ
Publish Date: Sat, 07 Feb 2026 09:27 PM (IST)
Updated Date: Sat, 07 Feb 2026 09:29 PM (IST)

--ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਛੇਤੀ ਹੀ ਹੋਣਗੇ ਸਲਾਖਾਂ ਦੇ ਪਿੱਛੇ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਕਪੂਰਥਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਕੇਤ ਗੁਪਤਾ ਐਡਵੋਕੇਟ ਦੇ ਭਰਾ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ। ਪ੍ਰੈੱਸ ਕਲੱਬ ਵਿਚ ਹੋਈ ਇਕ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਉੱਤੇ ਕਿਸੇ ਵੀ ਤਰ੍ਹਾਂ ਦੀ ਠੇਸ ਨਹੀਂ ਪਹੁੰਚਾਈ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਸੁਕੇਤ ਗੁਪਤਾ ਐਡਵੋਕੇਟ ਨੂੰ ਉਹ ਪਿਛਲੇ 25 ਸਾਲਾਂ ਤੋਂ ਜਾਣਦੇ ਹਨ ਤੇ ਉਨ੍ਹਾਂ ਨੇ ਕੋਰਟ ਵਿਚ ਵੀ ਕਈ ਸਾਲ ਇਕੱਠੇ ਕੰਮ ਕੀਤਾ ਹੈ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਿਤਾ ਦੀ ਨਿਰਪੱਖ ਪੱਤਰਕਾਰਤਾ ਨੂੰ ਪੂਰਾ ਕਪੂਰਥਲਾ ਜਾਣਦਾ ਹੈ। ਅਜਿਹੇ ਪਰਿਵਾਰ ਨੂੰ ਟਾਰਗੇਟ ਕਰਕੇ ਹਮਲਾ ਕਰਣਾ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਸਾਰੇ ਪੱਤਰਕਾਰ ਉਨ੍ਹਾਂ ਲਈ ਸਨਮਾਨਯੋਗ ਹਨ ਤੇ ਭਰਾਵਾਂ ਜਿਹੇ ਹਨ, ਉਹ ਉਨ੍ਹਾਂ ਦਾ ਦਿਲੋਂ ਆਦਰ ਕਰਦੇ ਹਨ। ਇਸ ਮੌਕੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਅਰੁਣ ਖੋਸਲਾ ਨੇ ਕਰਮਬੀਰ ਚੰਦੀ ਦਾ ਕਪੂਰਥਲਾ ਪ੍ਰੈੱਸ ਕਲੱਬ ਆਉਣ ਉੱਤੇ ਧੰਨਵਾਦ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਮੌਜੂਦਾ ਸਰਕਾਰ ਵਿਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸੁਕੇਤ ਗੁਪਤਾ ਐਡਵੋਕੇਟ ਉੱਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਜਿਸਦੀ ਲਿਖਤੀ ਸ਼ਿਕਾਇਤ ਕਪੂਰਥਲਾ ਪ੍ਰੈੱਸ ਕਲੱਬ ਵੱਲੋਂ ਵੀ ਕੀਤੀ ਜਾ ਚੁੱਕੀ ਹੈ, ਇਸੇ ਤਰ੍ਹਾਂ ਚੋਣਾਂ ਦੇ ਦੌਰਾਨ ਵੀ ਸੁਕੇਤ ਗੁਪਤਾ ਉੱਤੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਨਿਡਰ ਪੱਤਰਕਾਰਾਂ ਨੂੰ ਡਰਾਉਣ ਲਈ ਕੀਤੇ ਜਾਂਦੇ ਹਨ ਪ੍ਰੰਤੂ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਡਟ ਕੇ ਆਪਣੇ ਪੱਤਰਕਾਰਾਂ ਦੇ ਨਾਲ ਖੜੀ ਹੈ। ਇਸ ਮੀਟਿੰਗ ਵਿਚ ਕਪੂਰਥਲਾ ਪ੍ਰੈੱਸ ਕਲੱਬ ਦੇ ਜਰਨਲ ਸੈਕਟਰੀ ਮਹੇਸ਼ ਕੁਮਾਰ, ਵਾਇਸ ਚੇਅਰਮੈਨ ਆਸ਼ੀਸ਼ ਕੁਮਾਰ, ਲੀਗਲ ਐਡਵਾਈਜ਼ਰ ਪੀਊਸ਼ ਮਨਚੰਦਾ, ਗਗਨ ਬਹਿਲ, ਸਾਜਨ ਖੋਸਲਾ, ਬਰਿੰਦਰ ਸਿੰਘ, ਪ੍ਰਿੰਸ ਅਰੋੜਾ ਮੌਜੂਦ ਸਨ। ਉਥੇ ਹੀ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਵਾਇਸ ਪ੍ਰਧਾਨ ਰਾਜਿੰਦਰ ਰਾਜੂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਵੀ ਅੱਜ ਤੱਕ ਪ੍ਰੈੱਸ ਨਾਲ ਟਕਰਾਇਆ ਹੈ, ਉਸਨੂੰ ਮੂੰਹ ਦੀ ਹੀ ਖਾਣੀ ਪਈ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਧਿਆਨ ਦਿੰਦੇ ਹੋਏ ਉਚਿਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਚੇਅਰਮੈਨ ਸਰਬਜੀਤ, ਜਰਨਲ ਸੈਕਟਰੀ ਵਿਸ਼ਾਲ ਗੁਪਤਾ, ਮਾਸਟਰ ਰਾਜ ਕੁਮਾਰ, ਜਤਿੰਦਰ ਬੇਦੀ, ਵਪਾਰ ਮੰਡਲ ਦੇ ਸੰਜੀਵ ਖੰਨਾ ਪ੍ਰਧਾਨ, ਹਰੀਸ਼ ਅਰੋੜਾ ਜਰਨਲ ਸੈਕਟਰੀ, ਇੰਦਰਪਾਲ ਵਾਲੀਆ, ਸੁਨੀਲ ਜੱਗੀ, ਆਮ ਆਦਮੀ ਪਾਰਟੀ ਤੋਂ ਗੋਬਿੰਦ ਆਦਿ ਮੌਜੂਦ ਸਨ।