ਘਰ ’ਚ ਦਾਖਲ ਹੋ ਕੇ ਕੀਤਾ ਮਾਂ-ਧੀ ’ਤੇ ਹਮਲਾ
ਜਾਸੰ, ਕਪੂਰਥਲਾ : ਕਪੂਰਥਲਾ
Publish Date: Sun, 01 Feb 2026 10:21 PM (IST)
Updated Date: Sun, 01 Feb 2026 10:22 PM (IST)
ਜਾਸੰ, ਕਪੂਰਥਲਾ : ਕਪੂਰਥਲਾ ਦੇ ਮੁਹੱਲਾ ਸੀਨਪੁਰਾ ’ਚ ਗੁਆਂਢੀਆਂ ਵੱਲੋਂ ਘਰ ’ਚ ਦਾਖਲ ਹੋ ਕੇ ਮਾਂ ਤੇ ਧੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ’ਚ ਦੋਵੇਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਇਲਾਜ ਅਧੀਨ ਮਨਜੀਤ ਕੌਰ ਪਤਨੀ ਲੱਕੀ ਵਾਸੀ ਸੀਨਪੁਰਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ’ਚ ਸੀ ਕਿ ਅਚਾਨਕ ਉਨ੍ਹਾਂ ਦੇ ਗੁਆਂਢੀ ਲਗਪਗ ਅੱਧਾ ਦਰਜਨ ਲੋਕਾਂ ਨਾਲ ਉਨ੍ਹਾਂ ਦੇ ਘਰ ’ਚ ਦਾਖਲ ਹੋਏ ਤੇ ਉਸ ’ਤੇ ਅਤੇ ਉਸ ਦੀ ਧੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਦੋਵੇਂ ਜ਼ਖ਼ਮੀ ਹੋ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।