‘ਆਪ’ ਦੇ ਰਾਜ ’ਚ ਦਲਿਤ ਸਮਾਜ ’ਤੇ ਅਤਿਆਚਾਰ ਵਧਿਆ : ਸਹੋਤਾ
ਪੰਜਾਬ ਵਿੱਚ ਆਪ ਦੀ ਸਰਕਾਰ ਵੇਲੇ ਦਲਿਤ ਸਮਾਜ ਤੇ ਅਤਿਆਚਾਰ ਵਧਿਆ : ਗੁਰਜੋਤ ਸਹੋਤਾ
Publish Date: Mon, 09 Feb 2026 09:50 PM (IST)
Updated Date: Mon, 09 Feb 2026 09:53 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਰਜਿ. ਪੰਜਾਬ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸ਼ਰੇਆਮ ਲੁੱਟਾਂ, ਖੋਹਾਂ ਤੇ ਕਤਲ ਹੋ ਰਹੇ ਹਨ ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਪੁਲਿਸ ਪ੍ਰਸ਼ਾਸਨ ਬਹੁਤ ਹੀ ਲਾਚਾਰ ਹਾਲਤ ਵਿਚ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪੁਸ਼ਤ-ਪਨਾਹੀ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਰਿਹਾ। ਦਲਿਤ ਲੋਕਾਂ ’ਤੇ ਜਗੀਰਦਾਰਾਂ ਦਾ ਪੂਰਾ ਦਬਦਬਾ ਹੈ, ਜਿਸ ਦੀ ਤਾਜ਼ਾ ਉਦਾਹਰਨ ਉਦੋਂ ਸਾਹਮਣੇ ਆਈ ਜਦੋਂ ਦਲਿਤ ਸਮਾਜ ਦੇ ਲੜਕੇ ਵੱਲੋਂ ਇਕ ਗੰਨਾ ਪੁੱਟਣ ਦੇ ਬਾਅਦ ਜ਼ਿਮੀਂਦਾਰ ਨੇ ਉਸ ਲੜਕੇ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਅਨੇਕਾਂ ਕਾਰਨਾਮੇ ਅਮੀਰ ਲੋਕ ਗਰੀਬ ਲੋਕਾਂ ਨਾਲ ਕਰ ਰਹੇ ਹਨ ਪਰ ਤਾਕਤ ਦੇ ਨਸ਼ੇ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੀਡਰ ਇਨ੍ਹਾਂ ਦੀ ਅੰਦਰਖਾਤੇ ਮਦਦ ਕਰ ਰਹੇ ਹਨ ਤੇ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਸਹੋਤਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਹਾਰ ਦਾ ਸਾਹਮਣਾ ਕਰਨ ਲਈ ਇੰਤਜ਼ਾਰ ਕਰਨਾ ਚਾਹੀਦਾ। ਇਸ ਸਮੇਂ ਸਰਵਣ ਸਿੰਘ ਗੁਰਵਿੰਦਰ ਸਿੰਘ ਪੱਡਾ ਜਨਰਲ ਸਕੱਤਰ ਪੰਜਾਬ, ਨਰਾਇਣ ਨਾਹਰ ਜ਼ਿਲ੍ਹਾ ਚੇਅਰਮੈਨ, ਲਵ ਮਰਾਜ ਵਾਲਾ, ਸੁਨੀਲ ਸਿੱਧੂ, ਰੋਹਿਤ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਜੇ ਲਾਹੌਰੀਆ, ਦਵਿੰਦਰ ਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ।