ਐਥਲੀਟ ਸੁਰਖਪੁਰੀਆ ਨੂੰ ਕੀਤਾ ਸਨਮਾਨਿਤ
ਐਥਲੀਟ ਸੁਰਖਪੁਰੀਆ ਸਨਮਾਨਿਤ ਰਜਿੰਦਰ ਸੁਰਖਪੁਰੀਆ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਮੈਂਬਰ। ਪੰਜਾਬੀ ਜਾਗਰਣ
Publish Date: Sun, 05 Apr 2026 08:03 PM (IST)
Updated Date: Mon, 06 Apr 2026 04:11 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਫਗਵਾੜਾ ਸ਼ਹਿਰ ਦੇ 69 ਸਾਲਾ ਵੈਟਰਨ ਐਥਲੀਟ ਰਜਿੰਦਰ ਸੁਰਖਪੁਰੀਆ ਜਿਨਾਂ ਨੇ 28 ਸਾਲਾਂ ਤੋਂ ਸਟੇਟ ਤੇ ਇੰਟਰਨੈਸ਼ਨਲ ਪੱਧਰ ਉੱਪਰ 100 ਮੀਟਰ 200 ਮੀਟਰ ਫਰਾਟਾ ਦੌੜਾ ਵਿੱਚ ਬੇਸ਼ੁਮਾਰ ਤਮਗੇ ਟਰਾਫੀਆਂ ਸਨਮਾਨ ਚਿੰਨ੍ਹ ਜਿੱਤੇ ਹਨ, ਉਨ੍ਹਾਂ ਨੂੰ ਸੀਨੀਅਰ ਸਿਟੀਜਨ ਕੌਂਸਲ ਕੋਰਟ ਕੰਪਲੈਕਸ ਫਗਵਾੜਾ ਦੇ ਨਵੇਂ ਪ੍ਰਧਾਨਗੀ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਗਿਰਧਾਰੀ ਲਾਲ ਘੇੜਾ, ਰਵਿੰਦਰ ਪਨੇਸਰ, ਨਿਰਵੈਰ ਸਿੰਘ ਨੱਢਾ, ਰਵਿੰਦਰ ਚੋਟ, ਰਕੇਸ਼ ਗੌੜ, ਟੀਡੀ ਚਾਵਲਾ, ਬਲਰਾਮ ਵੈਦ, ਸਤੀਸ਼ ਸ਼ਰਮਾ ਸਮੇਤ ਸੀਨੀਅਰ ਸਿਟੀਜ਼ਨ ਕੌਂਸਲ ਦੇ ਸਮੂਹ ਮੈਂਬਰ ਹਾਜ਼ਰ ਸਨ।