ਡਾ. ਗੋਗਨਾ ਨੂੰ ਸਦਮਾ, ਮਾਤਾ ਦਾ ਦੇਹਾਂਤ
ਜੋਤਿਸ਼ ਅਚਾਰਿਆ ਡਾਕਟਰ ਅਮਰਜੀਤ ਗੋਗਨਾ ਨੂੰ ਸਦਮਾ ਹੋਇਆ ਮਾਤਾ ਦਾ ਦੇਹਾਂਤ
Publish Date: Wed, 04 Feb 2026 06:50 PM (IST)
Updated Date: Thu, 05 Feb 2026 04:08 AM (IST)
ਕੈਪਸ਼ਨ- 04ਪੀਐਚਜੀ5 ਮਾਤਾ ਕੈਲਾਸ਼ ਰਾਣੀ ਗੋਗਨਾ ਦੀ ਫਾਇਲ ਫੋਟੋ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਜੋਤਿਸ਼ ਆਚਾਰਿਆ ਡਾਕਟਰ ਅਮਰਜੀਤ ਗੋਗਨਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਕੈਲਾਸ਼ ਰਾਣੀ ਗੋਗਨਾ ਪਤਨੀ ਸਵਰਗੀ ਰਾਮਦੇਵ ਗੋਗਨਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਪ੍ਰਭੂ ਰਾਮ ਦੇ ਚਰਨਾਂ ’ਚ ਵਿਲੀਨ ਹੋ ਗਏ। ਸ਼ਹਿਰ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜੋਤਿਸ਼ ਆਚਾਰਿਆ ਡਾਕਟਰ ਅਮਰਜੀਤ ਗੋਗਨਾ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਤਾ ਕੈਲਾਸ਼ ਰਾਣੀ ਗੋਗਨਾ ਦਾ ਅੰਤਿਮ ਸੰਸਕਾਰ ਭੂਆ ਧਮੜੀ ਸ਼ਮਸ਼ਾਨਘਾਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ 5 ਫਰਵਰੀ ਸਵੇਰੇ ਨੂੰ 11.30 ਵਜੇ ਹੋਵੇਗਾ।