ਮੋਠਾਂਵਾਲਾ ਚੌਂਕੀ ਦੇ ਨਵੇਂ ਇੰਚਾਰਜ ਨੇ ਸੰਭਾਲਿਆ ਅਹੁਦਾ
ਮੋਠਾਂਵਾਲਾ ਚੌਂਕੀ ਦੇ ਨਵੇਂ ਇੰਚਾਰਜ ਏਐਸਆਈ ਸੁਰਜੀਤ ਸਿੰਘ ਨੇ ਸੰਭਾਲਿਆ ਅਹੁਦਾ
Publish Date: Sun, 29 Mar 2026 09:41 PM (IST)
Updated Date: Sun, 29 Mar 2026 09:44 PM (IST)
ਏਐਸਆਈ ਸੁਰਜੀਤ ਸਿੰਘ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਕੀਤਾ ਐਲਾਨ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਮੋਠਾਂਵਾਲਾ ਵਿਖੇ ਨਵੇਂ ਚੌਂਕੀ ਇੰਚਾਰਜ ਵਜੋਂ ਏਐੱਸਆਈ ਸੁਰਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਇਸ ਤੋਂ ਪਹਿਲਾਂ ਥਾਣਾ ਕੋਤਵਾਲੀ ਕਪੂਰਥਲਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੇ ਹੁਣ ਤਬਾਦਲੇ ਉਪਰੰਤ ਮੋਠਾਂਵਾਲਾ ਚੌਂਕੀ ਵਿਚ ਡਿਊਟੀ ਨਿਭਾਉਣਗੇ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਦਾ ਸਾਥ ਦੇਣ ਤੇ ਅੱਗੇ ਆ ਕੇ ਜਾਣਕਾਰੀ ਸਾਂਝੀ ਕਰਨ, ਤਾਂ ਜੋ ਇਲਾਕੇ ਵਿਚ ਨਸ਼ੇ ਦੇ ਖ਼ਾਤਮੇ ਵੱਲ ਪੱਕੇ ਕਦਮ ਚੁੱਕੇ ਜਾ ਸਕਣ।