ਏਐਸਆਈ ਮਹਾਂਵੀਰ ਸਿੰਘ ਤੇ ਰਾਜਵਿੰਦਰ ਕੌਰ ਬਣੇ ਇਲਾਕਾ ਵਾਸੀਆਂ ਦਾ ਭਰੋਸਾ
ਏਐਸਆਈ ਮਹਾਂਵੀਰ ਸਿੰਘ ਤੇ ਰਾਜਵਿੰਦਰ ਕੌਰ ਬਣੇ ਇਲਾਕਾ ਵਾਸੀਆਂ ਦਾ ਭਰੋਸਾ
Publish Date: Wed, 22 Apr 2026 09:30 PM (IST)
Updated Date: Thu, 23 Apr 2026 04:11 AM (IST)
ਕੈਪਸ਼ਨ: 22ਕੇਪੀਟੀ40 ਆਪਣੀ ਡਿਊਟੀ ਦੌਰਾਨ ਏਐਸਆਈ ਮਹਾਵੀਰ ਸਿੰਘ ਤੇ ਰਾਜਵਿੰਦਰ ਕੌਰ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸੇ ਵੀ ਐਮਰਜੈਂਸੀ ਵੇਲੇ ਲੋਕਾਂ ਲਈ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ 112 ਪੁਲਿਸ ਸਰਵਿਸ ਅਤੇ ਇਸ ਸੇਵਾ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਨਾਲ ਨਿਭਾ ਰਹੇ ਹਨ ਏਐੱਸਆਈ ਮਹਾਂਵੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਜਵਿੰਦਰ ਕੌਰ। ਦੋਵੇਂ ਪੁਲਿਸ ਮੁਲਾਜ਼ਮ ਨਾ ਸਿਰਫ਼ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਸਗੋਂ ਮਨੁੱਖਤਾ ਦੀ ਮਿਸਾਲ ਵੀ ਬਣ ਰਹੇ ਹਨ। ਲੋਕਾਂ ਦੇ ਅਨੁਸਾਰ, ਇਹ ਦੋਵੇਂ ਅਧਿਕਾਰੀ ਸਿਰਫ਼ ਪੁਲਿਸ ਕਰਮਚਾਰੀ ਨਹੀਂ, ਸਗੋਂ ਇਕ ਸਹਾਰਾ ਹਨ। ਦੇਰ ਰਾਤ ਹੋਵੇ ਜਾਂ ਦਿਨ ਦਾ ਸਮਾਂ 112 ‘ਤੇ ਆਈ ਹਰ ਕਾਲ ਨੂੰ ਇਹ ਗੰਭੀਰਤਾ ਨਾਲ ਲੈਂਦੇ ਹਨ ਤੇ ਘੱਟ ਤੋਂ ਘੱਟ ਸਮੇਂ ਵਿੱਚ ਮੌਕੇ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।