ਨਵਜੀਵਨ ਕੇਂਦਰ ’ਚ ਤਾਇਨਾਤ ਏਐੱਸਆਈ ਦੀ ਮੌਤ
ਸੰਵਾਦ ਸੂਤਰ, ਕਪੂਰਥਲਾ :
Publish Date: Thu, 01 Jan 2026 10:32 PM (IST)
Updated Date: Thu, 01 Jan 2026 10:35 PM (IST)
ਸੰਵਾਦ ਸੂਤਰ, ਕਪੂਰਥਲਾ : ਸਿਵਲ ਹਸਪਤਾਲ ਕਪੂਰਥਲਾ ’ਚ ਸਥਿਤ ਨਵਜੀਵਨ ਕੇਂਦਰ ’ਚ ਤਾਇਨਾਤ ਏਐੱਸਆਈ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਥਾਣਾ ਬੇਗੋਵਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ 56 ਸਾਲਾ ਜੋਗਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਵਾਰਡ ਨੰ. 8 ਬੇਗੋਵਾਲ ਦੇ ਰੂਪ ’ਚ ਹੋਈ ਹੈ•। ਬੇਗੋਵਾਲ ਦੇ ਸੀਨੀਅਰ ਕਾਂਸਟੇਬਲ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਜੋਗਿੰਦਰ ਸਿੰਘ ਸਿਵਲ ਹਸਪਤਾਲ ਕਪੂਰਥਲਾ ’ਚ ਸਥਿਤ ਨਵਜੀਵਨ ਕੇਂਦਰ ’ਚ ਤਾਇਨਾਤ ਸੀ। ਛੁੱਟੀ ਤੋਂ ਬਾਅਦ ਬੁੱਧਵਾਰ ਰਾਤ ਉਹ ਘਰ ਗਿਆ ਸੀ। ਸਵੇਰੇ ਉਸ ਨੇ ਡਿਊਟੀ ’ਤੇ ਜਾਣਾ ਸੀ। ਪਤਨੀ ਨੇ ਉਠਾਉਣ ਲਈ ਆਵਾਜ਼ਾਂ ਮਾਰੀਆਂ ਪਰ ਉਹ ਨਹੀਂ ਉੱਠਿਆ। ਜਦ ਦੇਖਿਆ ਤਾਂ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਸੀ।