ਵੋਕੇਸ਼ਨਲ ਸੈਂਟਰ ‘ਤੇ ਆਸ਼ੂ ਸਾਂਪਲਾ ਦਾ ਕੀਤਾ ਨਿੱਘਾ ਸਵਾਗਤ
ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਸੈਂਟਰ ਪਹੁੰਚਣ ‘ਤੇ ਆਸ਼ੂ ਸਾਂਪਲਾ ਦਾ ਹੋਇਆ ਨਿੱਘਾ ਸਵਾਗਤ
Publish Date: Fri, 13 Mar 2026 07:11 PM (IST)
Updated Date: Fri, 13 Mar 2026 07:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨਵਿਆ ਹੈਲਪਿੰਗ ਹੈਂਡਜ਼ ਫਾਉਂਡੇਸ਼ਨ ਦੇ ਸੰਸਥਾਪਕ ਆਸ਼ੂ ਸਾਂਪਲਾ ਦਾ ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ-3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਪਹੁੰਚਣ ‘ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੈਂਟਰ ਸਟਾਫ ਤੇ ਸਿੱਖਿਆਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਆਸ਼ੂ ਸਾਂਪਲਾ ਨੇ ਵੋਕੇਸ਼ਨਲ ਸੈਂਟਰ ਵਿਖੇ ਕਰਵਾਏ ਜਾ ਰਹੇ ਵੱਖ-ਵੱਖ ਹੱਥ ਕਿੱਤਾ ਕੋਰਸਾਂ ਦੀ ਜਾਣਕਾਰੀ ਲਈ ਤੇ ਸਿੱਖਿਆਰਥਣਾਂ ਨਾਲ ਗੱਲਬਾਤ ਕਰਦਿਆਂ ਸਭਾ ਤੇ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ 10 ਸਿੱਖਿਆਰਥਣਾਂ ਦੀ ਫੀਸ ਵੀ ਆਪਣੇ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਅਦਾ ਕੀਤੀ ਤੇ ਕਿਹਾ ਕਿ ਘਰੇਲੂ ਮਹਿਲਾਵਾਂ ਲਈ ਵੀ ਹੱਥੀਂ ਹੁਨਰ ਸਿੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਕਿਉਂਕਿ ਅਜੋਕੇ ਸਮੇਂ ਵਿਚ ਚੰਗੀ ਗੁਜ਼ਰ-ਬਸਰ ਲਈ ਔਰਤਾਂ ਦਾ ਵੀ ਕੰਮਕਾਜੀ ਹੋਣਾ ਜ਼ਰੂਰੀ ਹੋ ਗਿਆ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਸ਼ੂ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਫੀਸਾਂ ਦੇ ਰੂਪ ਵਿਚ ਦਿੱਤਾ ਗਿਆ ਆਰਥਕ ਯੋਗਦਾਨ ਸਿੱਖਿਆਰਥਣਾਂ ਲਈ ਹੌਸਲਾ ਵਧਾਉਣ ਵਾਲਾ ਹੈ ਤੇ ਇਸ ਨਾਲ ਹੋਰ ਵੀ ਲੜਕੀਆਂ ਨੂੰ ਟਰੇਨਿੰਗ ਪ੍ਰਾਪਤ ਕਰਨ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਸਭਾ ਵੱਲੋਂ ਆਸ਼ੂ ਸਾਂਪਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵਿਕਾ ਰਜਨੀ ਬਾਲਾ, ਸੈਂਟਰ ਸਟਾਫ ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ, ਸੈਂਟਰ ਦੇ ਮੈਨੇਜਰ ਜਗਜੀਤ ਸਿੰਘ ਸੇਠ, ਰਣਜੀਤ ਸਿੰਘ ਬੇਦੀ, ਰਾਮ ਸਾਂਪਲਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਅਸ਼ਪ੍ਰੀਤ, ਆਸ਼ਾ ਕੁਮਾਰੀ, ਦਿਵਿਆ, ਗੋਮਤੀ, ਕਾਜਲ, ਅਮਨਜੋਤ, ਸੁਖਮਨ, ਰੁਪਿੰਦਰ, ਨਿਸ਼ਾ, ਜਾਚਨਾ, ਨਵਨੀਤ ਆਦਿ ਹਾਜ਼ਰ ਸਨ।