ਅਰੋਮਾ ਇੰਸਟੀਟਿਊਟ ਦੇ ਵਿਦਿਆਰਥੀਆਂ ਕੀਤਾ ਦਿ ਓਬਰਾਇ ਦਾ ਦੌਰਾ
ਅਰੋਮਾ ਇੰਸਟੀਟਿਊਟ ਦੇ ਵਿਿਦਆਰਥੀਆਂ ਦਾ ਦਿ ਓਬੇਰੌਇ, ਨਵੀਂ ਦਿੱਲੀ ਵਿਖੇ ਉਦਯੋਗਿਕ ਦੌਰਾ
Publish Date: Sat, 14 Mar 2026 07:45 PM (IST)
Updated Date: Sat, 14 Mar 2026 07:48 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਅਰੋਮਾ ਇੰਸਟੀਟਿਊਟ ਦੇ ਵਿਦਿਆਰਥੀਆਂ ਨੇ 12 ਮਾਰਚ 2026 ਨੂੰ ਦਿ ਓਬਰਾਇ, ਨਵੀਂ ਦਿੱਲੀ ਵਿਖੇ ਇਕ ਮਹੱਤਵਪੂਰਨ ਉਦਯੋਗਿਕ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਹੋਟਲ ਇੰਡਸਟਰੀ ਦੇ ਵੱਖ-ਵੱਖ ਵਿਭਾਗਾਂ ਤੇ ਉੱਚ ਪੱਧਰੀ ਹੋਸਪਿਟੈਲਿਟੀ ਮਾਪਦੰਡਾਂ ਬਾਰੇ ਨਜ਼ਦੀਕ ਤੋਂ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਇਹ ਦੌਰਾ ਟੂਰਿਜ਼ਮ ਐਂਡ ਹੋਸਪਿਟੈਲਿਟੀ ਸਕਿਲ ਕੌਂਸਲ (ਟੀਐੱਚਐੱਸਸੀ) ਦੇ ਮਿਸਟਰ ਵੈਭਵ ਤੇ ਦਿ ਓਬਰਾਇ, ਨਵੀਂ ਦਿੱਲੀ ਦੀ ਐੱਚਆਰ ਸੁਪਰਵਾਈਜ਼ਰ ਮਿਸ ਕੈਫੂ ਵੱਲੋਂ ਸੁਚੱਜੇ ਢੰਗ ਨਾਲ ਕਰਵਾਇਆ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਟਲ ਦੇ ਪ੍ਰੋਫੈਸ਼ਨਲ ਮਾਹੌਲ ਤੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਮੌਕੇ ਅਰੋਮਾ ਇੰਸਟੀਟਿਊਟ ਵੱਲੋਂ ਦਿ ਓਬਰਾਇ, ਨਵੀਂ ਦਿੱਲੀ ਦੀ ਮੈਨੇਜਮੈਂਟ ਤੇ ਟੂਰਿਜ਼ਮ ਐਂਡ ਹੋਸਪਿਟੈਲਿਟੀ ਸਕਿਲ ਕੌਂਸਲ (ਟੀਐੱਚਐੱਸਸੀ) ਦੀ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਹੋਈ। ਇੰਸਟੀਟਿਊਟ ਦੇ ਡਾਇਰੈਕਟਰ ਭੁਵਨ ਬਜਾਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਪ੍ਰੈਕਟੀਕਲ ਸਮਝ ਦੇਣ ਤੇ ਉਨ੍ਹਾਂ ਦੇ ਭਵਿੱਖੀ ਕਰੀਅਰ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।