ਅਰੋਮਾ ਇੰਸਟੀਚਿਊਟ ਨੇ ਫਰੂਟ ਐਂਡ ਵੈਜੀਟੇਬਲ ਕਾਰਵਿੰਗ ਵਰਕਸ਼ਾਪ ਕਰਵਾਈ
ਫਗਵਾੜਾ ਵਿੱਚ ਅਰੋਮਾ ਇੰਸਟੀਚਿਊਟ ਵੱਲੋਂ ਫਰੂਟ ਐਂਡ ਵੈਜੀਟੇਬਲ ਕਾਰਵਿੰਗ ਵਰਕਸ਼ਾਪ ਦਾ ਆਯੋਜਨ
Publish Date: Sat, 11 Apr 2026 08:52 PM (IST)
Updated Date: Sat, 11 Apr 2026 08:53 PM (IST)
ਫਗਵਾੜਾ : ਅਰੋਮਾ ਇੰਸਟੀਚਿਊਟ ਫਗਵਾੜਾ ਵੱਲੋਂ ਇੱਕ ਵਿਸ਼ੇਸ਼ ਫਰੂਟ ਐਂਡ ਵੈਜੀਟੇਬਲ ਕਾਰਵਿੰਗ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪ੍ਰਸਿੱਧ ਅਤੇ ਤਜ਼ਰਬੇਕਾਰ ਸ਼ੈੱਫ ਜਾਵੇਦ ਮਲਿਕ ਨੇ ਵਿਦਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਸੁੰਦਰ ਨਕਾਸ਼ੀ ਦੀ ਵਿਧੀ ਸਿਖਾਈ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਦੀ ਪ੍ਰੈਕਟੀਕਲ ਟ੍ਰੇਨਿੰਗ ਲਈ ਅਤੇ ਆਪਣੇ ਹੁਨਰ ਨੂੰ ਨਿਖਾਰਿਆ। ਸ਼ੈੱਫ ਜਾਵੇਦ ਮਲਿਕ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀ ਕਲਾ ਹੋਟਲ ਇੰਡਸਟਰੀ ਵਿੱਚ ਬਹੁਤ ਮਹੱਤਵ ਰੱਖਦੀ ਹੈ। ਇੰਸਟੀਚਿਊਟ ਦੇ ਡਾਇਰੈਕਟਰ ਭੁਵਨ ਬਾਜਾਜ ਨੇ ਦੱਸਿਆ ਕਿ ਅਰੋਮਾ ਇੰਸਟੀਚਿਊਟ ਹਮੇਸ਼ਾ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਇੰਡਸਟਰੀ-ਆਧਾਰਿਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਰਕਸ਼ਾਪ ਕਰਵਾਈ ਜਾਵੇਗੀ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਨੇ ਸ਼ੈੱਫ ਜਾਵੇਦ ਮਲਿਕ ਦਾ ਧੰਨਵਾਦ ਕੀਤਾ।