ਅਰੋਮਾ ਇੰਸਟੀਚਿਊਟ ਨੇ ਇਕ ਦਿਨ ’ਚ ਕਰਵਾਈਆਂ 23 ਪਲੇਸਮੈਂਟਸ
ਅਰੋਮਾ ਇੰਸਟੀਚਿਊਟ ਦਾ ਵੱਡਾ ਉਪਲਬਧੀ ਦਿਵਸ – ਇੱਕ ਦਿਨ ਵਿੱਚ 23 ਪਲੇਸਮੈਂਟ
Publish Date: Thu, 19 Feb 2026 07:08 PM (IST)
Updated Date: Thu, 19 Feb 2026 07:09 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਰੋਮਾ ਇੰਸਟੀਚਿਊਟ, ਫਗਵਾੜਾ ਦੀ 23ਵੀਂ ਵਰ੍ਹੇਗੰਢ ਦੇ ਮੌਕੇ ’ਤੇ ਇਕ ਸਫਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਡਿਸਟ੍ਰਿਕਟ ਬਿਊਰੋ ਆਫ ਇੰਪਲਾਇਮੈਂਟ ਐਂਡ ਇੰਟਰਪ੍ਰਿਨਿਊਰਸ਼ਿਪ, ਕਪੂਰਥਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪਲੇਸਮੈਂਟ ਡਰਾਈਵ ਵਿਚ ਮਾਣਯੋਗ ਕੰਪਨੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਹਵੇਲੀ ਗਰੁੱਪ, ਸੀਕੋ, ਜੀਐੱਨਏ ਇੰਟਰਪ੍ਰਾਇਜਜ਼ ਤੇ ਰਾਇਜ਼ ਸ਼ਾਇਨ ਅਕੈਡਮੀ ਸ਼ਾਮਲ ਰਹੀਆਂ। ਕੰਪਨੀਆਂ ਵੱਲੋਂ ਵਿਦਿਆਰਥੀਆਂ ਦੇ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਜੌਬਸ ਲਈ ਚੁਣਿਆ ਗਿਆ। ਰੱਬ ਦੀ ਮੇਹਰ ਤੇ ਸਭ ਦੇ ਸਹਿਯੋਗ ਨਾਲ 23 ਵਿਦਿਆਰਥੀਆਂ ਨੂੰ ਆਕਰਸ਼ਕ ਪੈਕੇਜਾਂ ਨਾਲ ਨੌਕਰੀਆਂ ਪ੍ਰਾਪਤ ਹੋਈਆਂ, ਜੋ ਸੰਸਥਾ ਲਈ ਮਾਣ ਦੀ ਗੱਲ ਹੈ। ਇਸ ਮੌਕੇ ਡਾ. ਵਰੁਣ ਜੋਸ਼ੀ ਜ਼ਿਲ੍ਹਾ ਪਲੇਸਮੈਂਟ ਅਫਸਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਮਾਰਗਦਰਸ਼ਨ ਤੇ ਸਹਿਯੋਗ ਨਾਲ ਇਹ ਪਲੇਸਮੈਂਟ ਡਰਾਈਵ ਸਫਲਤਾਪੂਰਵਕ ਸੰਪੰਨ ਹੋਈ। ਅਰੋਮਾ ਇੰਸਟੀਚਿਊਟ ਪ੍ਰਬੰਧਨ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਸਕਿਲ ਡਿਵੈੱਲਪਮੈਂਟ ਤੇ ਇੰਡਸਟਰੀ ਨਾਲ ਜੋੜ ਕੇ ਉਨ੍ਹਾਂ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ।