ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ’ਤੇ ਪਾਇਆ ਜਾ ਰਿਹਾ ਇਕ ਹੋਰ ਆਰਥਿਕ ਭਾਰ : ਮੱਲ੍ਹੀ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ’ਤੇ ਪਾਇਆ ਜਾ ਰਿਹਾ ਇਕ ਹੋਰ ਆਰਥਿਕ ਭਾਰ : ਮੱਲ੍ਹੀ/ਕੋਹਲੀ/ਬੂਲਪੁਰ
Publish Date: Tue, 17 Mar 2026 07:17 PM (IST)
Updated Date: Tue, 17 Mar 2026 07:19 PM (IST)

--ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈੱਡਰੇਸ਼ਨ ਕਪੂਰਥਲਾ ਦੀ ਹੋਈ ਮੀਟਿੰਗ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਥਿਕ ਮੰਦਹਾਲੀ ਨਾਲ ਜੂਝ ਰਹੇ ਸਕੂਲ ਖੇਡ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ’ਤੇ ਇਕ ਹੋਰ ਆਰਥਿਕ ਭਾਰ ਪਾਇਆ ਜਾ ਰਿਹਾ ਹੈ। ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈੱਡਰੇਸ਼ਨ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਜਨਰਲ ਸਕੱਤਰ ਤਰਮਿੰਦਰ ਮੱਲ੍ਹੀ, ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੋਹਲੀ, ਨਿਰਮਲ ਸਿੰਘ ਬੂਲਪੁਰ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਤਿੰਨ ਸਕੂਲਾਂ ਵਿਚ ਬੋਕਸ ਕ੍ਰਿਕਟ ਦੇ ਸੈੱਟ ਲਗਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਜਬਰੀ ਹੁਕਮਾਂ ਨਾਲ ਖੇਡ ਕੋਆਰਡੀਨੇਟਰ ਅਜਿਹੇ ਤਿੰਨ ਸਕੂਲਾਂ ਦੀ ਨਿਸ਼ਾਨਦੇਹੀ ਕਰਕੇ ਮੁੱਖ ਦਫ਼ਤਰ ਨੂੰ ਜਾਣਕਾਰੀ ਭੇਜਣ ਦੀਆਂ ਹਦਾਇਤਾਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸੈੱਟਅਪ ਬਾਕਸ 10 ਲੱਖ ਰੁਪਏ ਦਾ ਲੱਗਦਾ ਹੈ, ਜਿਸਦਾ ਸਾਰਾ ਖਰਚਾ ਨੌਵੀਂ ਜਮਾਤ ਤੋਂ 12 ਜਮਾਤ ਦੇ ਵਿਦਿਆਰਥੀਆਂ ਤੋਂ ਇਕੱਠੇ ਸਪੋਰਟਸ ਫੰਡ ਵਿਚੋਂ ਕਰਨਾ ਹੈ। ਇਸ ਸਪੋਰਟਸ ਫੰਡ ਨਾਲ ਪਹਿਲਾਂ ਹੀ ਮੁਸ਼ਕਿਲ ਨਾਲ ਸਕੂਲੀ ਖੇਡਾਂ ਹੁੰਦੀਆਂ ਹਨ। ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਖੇਡਾਂ ਦਾ ਖਰਚਾ ਅਧਿਆਪਕ ਆਪਣੇ ਕੋਲੋਂ ਕਰ ਰਹੇ ਹਨ। ਇਥੋਂ ਤੱਕ ਕਿ ਪ੍ਰਾਈਵੇਟ ਸਕੂਲ ਅਦਾਲਤੀ ਕੇਸ ਹੋਣ ਕਾਰਨ ਕੋਈ ਸਪੋਰਟਸ ਫੰਡ ਸਿੱਖਿਆ ਵਿਭਾਗ ਨੂੰ ਜਮ੍ਹਾਂ ਨਹੀਂ ਕਰਵਾ ਰਹੇ ਹਨ। ਪੰਜਾਬ ਸਰਕਾਰ ਨੇ ਮੌਜੂਦਾ ਬਜਟ ਵਿਚ 2026-27 ਲਈ ਸਕੂਲੀ ਖੇਡਾਂ ਲਈ ਇਕ ਰੁਪਇਆ ਵੀ ਮੁਹੱਈਆ ਨਹੀਂ ਕਰਵਾਇਆ ਹੈ। ਬਾਕਸ ਕ੍ਰਿਕਟ ਦਾ ਪੰਜਾਬ ਦੇ ਸਕੂਲਾਂ ਵਿਚ ਕੋਈ ਮੁਕਾਬਲਾ ਨਹੀਂ ਹੈ ਤੇ ਨਾ ਹੀ ਇਸ ਖੇਡ ਦੀ ਗਰੇਡਸ਼ਨ ਹੈ, ਜਿਸ ਨਾਲ ਖਿਡਾਰੀਆਂ ਨੂੰ ਕੋਈ ਲਾਭ ਹੋਵੇ। ਇਹ ਖੇਡ ਸਕੂਲਾਂ ਵਿਚ ਲੈ ਕੇ ਆਉਣਾ ਪੈਸੇ ਦੀ ਬਰਬਾਦੀ ਹੈ। ਆਗੂਆਂ ਨੇ ਦੱਸਿਆ ਕਿ ਸਕੂਲੀ ਖੇਡਾਂ ਵਿਚ 2025-26 ਵਿਚ ਪੰਜਾਬ ਪੰਜਵੇਂ ਸਥਾਨ ’ਤੇ ਹੈ। ਇਸ ਮੀਟਿੰਗ ਵਿਚ ਨਿਰਮਲ ਬੂਲਪੁਰ, ਨਰੇਸ਼ ਕੁਮਾਰ, ਦਵਿੰਦਰ ਔਜਲਾ, ਸੁਰਿੰਦਰ ਔਜਲਾ ਆਦਿ ਸ਼ਾਮਲ ਸਨ।