ਸਲਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ
ਡਡਵਿੰਡੀ ਵਿਖੇ ਡਾ. ਰਮੇਸ਼ ਦੇ ਗ੍ਰਹਿ ਵਿਖੇ ਸਲਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਸਜਾਇਆ, ਸਿਆਸੀ ਤੇ ਧਾਰਮਿਕ ਹਸਤੀਆਂ ਨੇ ਭਰੀ ਹਾਜ਼ਰੀ
Publish Date: Fri, 13 Feb 2026 09:29 PM (IST)
Updated Date: Fri, 13 Feb 2026 09:33 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਡਾ. ਰਮੇਸ਼ ਡਡਵਿੰਡੀ ਦੇ ਗ੍ਰਹਿ ’ਚ ਸਲਾਨਾ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਸਿਰਫ਼ ਆਤਮਕ ਸ਼ਾਂਤੀ ਹੀ ਨਹੀਂ ਬਲਕਿ ਸਮਾਜ ਨੂੰ ਸੱਚਾਈ, ਨਿਮਰਤਾ ਤੇ ਸੇਵਾ ਦੇ ਮਾਰਗ ‘ਤੇ ਤੁਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸ ਮੌਕੇ ਭਾਈ ਰਣਜੋਧ ਸਿੰਘ ਮਾਡਲ ਟਾਊਨ ਵੱਲੋਂ ਸੰਗਤਾਂ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਵਾਇਆ ਗਿਆ, ਜਦਕਿ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਜਥਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵੱਲੋਂ ਰਸਭਿੰਨਾ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰੈਜ਼ੀਡੈਂਟ ਨਗਰ ਕੌਂਸਲ, ਅਮਰ ਸਿੰਘ ਮੰਡ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਕਮੇਟੀ ਕਪੂਰਥਲਾ ਜਗਜੀਤ ਸਿੰਘ ਚੰਦੀ, ਨਿਰਮਲ ਸਿੰਘ ਝੰਡ, ਗੁਰਪ੍ਰੀਤ ਸਿੰਘ ਭਿੰਡਰ, ਹਰਜਿੰਦਰ ਲਾਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਟਿੱਬੀ, ਹਰਮੀਤ ਸਿੰਘ ਆਰਸੀਐੱਫ, ਹਰਮਨ ਹਨੀ ਪ੍ਰਧਾਨ ਏਸੀਈਐੱਮ ਅਨੰਦ ਕਾਲਜ ਆਰਸੀਐੱਫ, ਕਰਨ, ਗੁਰਪ੍ਰੀਤ ਸਿੰਘ, ਅਭੈ, ਰੌਸ਼ਨ, ਪ੍ਰਿੰਸ ਡਡਵਿੰਡੀ, ਗੁਰਦਿਆਲ ਸਿੰਘ, ਪਵਨ ਸੈਫਲਾਬਾਦ, ਸਵਰਨ ਸਿੰਘ ਕਪੂਰਥਲਾ, ਸ਼ਿੰਗਾਰਾ ਸਿੰਘ ਹੈਬਤ ਪੁਰ, ਸੁਖਵਿੰਦਰ ਸਿੰਘ ਪਟਵਾਰੀ, ਨਵਰਾਜ ਸਿੰਘ ਜੱਜ, ਦਾਨਿਸ਼ ਧੰਜੂ, ਹੀਰਾ ਲਾਲ, ਨਵਜੀਤ ਸਿੰਘ ਜੱਜ, ਸਵਰਨ ਸਿੰਘ ਬਲਾਕ ਸੰਮਤੀ ਮੈਂਬਰ, ਸੱਤਪਾਲ ਸਿੰਘ, ਹਰਬੰਸ ਲਾਲ ਸਾਬਕਾ ਮੈਂਬਰ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਸੰਤੋਖ ਸਿੰਘ ਭੌਰ ਵਾਈਸ ਪ੍ਰੈਜ਼ੀਡੈਂਟ ਰੰਗਰੇਟਾ ਦਲ ਕਪੂਰਥਲਾ, ਸ਼ਿੰਗਾਰਾ ਸਿੰਘ ਭੌਰ, ਲਵਪ੍ਰੀਤ ਸਿੰਘ ਗ੍ਰੰਥੀ ਪਿੰਡ ਭੌਰ, ਰਣਜੋਧ ਸਿੰਘ ਗ੍ਰੰਥੀ ਮਾਡਲ ਟਾਊਨ, ਗੁਰਮੀਤ ਸਿੰਘ ਗ੍ਰੰਥੀ ਨਸੀਰੇਵਾਲ ਸਮੇਤ ਕਈ ਹੋਰ ਆਗੂ ਤੇ ਸੰਗਤ ਭਾਰੀ ਗਿਣਤੀ ਵਿਚ ਮੌਜੂਦ ਸੀ।