ਸਲਾਨਾ ਆਤਮਿਕ ਸ਼ਾਂਤੀ ਮਸੀਹੀ ਸੰਮੇਲਨ ਸੰਪੰਨ
ਪਿੰਡ ਡਡਵਿੰਡੀ ਵਿਖੇ ਸਲਾਨਾ ਆਤਮਿਕ ਸ਼ਾਂਤੀ ਮਸੀਹੀ ਸੰਮੇਲਨ ਸਮਾਗਮ ਧੂਮਧਾਮ ਨਾਲ ਸੰਪੰਨ
Publish Date: Thu, 26 Feb 2026 10:10 PM (IST)
Updated Date: Thu, 26 Feb 2026 10:13 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿਛਲੇ ਦਿਨੀਂ ਪਿੰਡ ਡਡਵਿੰਡੀ ਵਿਖੇ ਗੁਰਦਿਆਲ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਸਲਾਨਾ ਆਤਮਿਕ ਸ਼ਾਂਤੀ ਮਸੀਹੀ ਸੰਮੇਲਨ ਸਮਾਗਮ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕਰਕੇ ਪ੍ਰਭੂ ਭਗਤੀ ਦਾ ਆਨੰਦ ਮਾਣਿਆ। ਇਸ ਮੌਕੇ ਸੰਤ ਸੁੰਦਰ ਲਾਲ ਜੀ (ਮੁਖੀ, ਧਰਤੀ ਤੇ ਸ਼ਾਂਤੀ ਟਰੱਸਟ) ਨੇ ਆਪਣੇ ਬਚਨਾਂ ਵਿਚ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਪਿਆਰ, ਮਾਫ਼ੀ ਤੇ ਸ਼ਾਂਤੀ ਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਇਬਾਦਤ ਹੈ ਤੇ ਜੇਕਰ ਅਸੀਂ ਆਪਣੇ ਜੀਵਨ ਵਿਚ ਸੱਚਾਈ ਤੇ ਦਇਆ ਨੂੰ ਅਪਣਾਈਏ ਤਾਂ ਸਮਾਜ ਵਿਚ ਖੁਸ਼ਹਾਲੀ ਤੇ ਭਾਈਚਾਰਾ ਮਜ਼ਬੂਤ ਹੋ ਸਕਦਾ ਹੈ। ਸੰਤ ਰਾਮ ਲਾਲ ਜੀ ਬਿਆਸ (ਜਲੰਧਰ) ਵਾਲਿਆਂ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਬਾਣੀ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਬਖ਼ਸ਼ਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਤਣਾਅ ਭਰੇ ਜੀਵਨ ਵਿਚ ਮਨੁੱਖ ਨੂੰ ਪ੍ਰਭੂ ਨਾਲ ਜੋੜ ਕੇ ਆਪਣੀ ਆਤਮਿਕ ਤਾਕਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਨਸ਼ਿਆਂ ਤੇ ਬੁਰਾਈਆਂ ਤੋਂ ਦੂਰ ਰਹਿਣ ਤੇ ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਗੁਰਦਿਆਲ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਲਈ ਪ੍ਰਭੂ ਯਿਸੂ ਮਸੀਹ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪਾਸਟਰ ਜਸਵਿੰਦਰ, ਪਾਸਟਰ ਗੁਲਸ਼ਨ, ਪਾਸਟਰ ਵਿਜੇ ਕੁਮਾਰ, ਪਾਸਟਰ ਸੇਵਾ ਸਿੰਘ, ਪਾਸਟਰ ਕਾਲਾ ਬਖ਼ਸ਼ੀ, ਪਾਸਟਰ ਹੀਰਾ ਸਿੰਘ, ਸਾਬ ਸਿੰਗਰ ਮੋਠਾਂਵਾਲਾ, ਪਾਸਟਰ ਬਲਵੀਰ, ਪਾਸਟਰ ਜਸਵੀਰ ਸਿੱਧਵਾਂ ਦੋਨਾ ਵਰੀਆਂਹ, ਅਸ਼ੋਕ ਕੁਮਾਰ ਜਲੰਧਰ, ਪਵਨ ਕੁਮਾਰ ਲਾਲਾ (ਕੋਆਰਡੀਨੇਟਰ ਨਸ਼ਾ ਵਿਰੋਧੀ ਮੋਰਚਾ), ਸੰਨੀ ਕੁਮਾਰ, ਨਿੰਦਰ, ਜੋਤੀ, ਨੀਲਮ, ਵਿਪਨ ਕੁਮਾਰੀ, ਸੀਰਤ, ਅਰਾਧਨਾ, ਬਲੈਸ, ਜੋਏਲ, ਇਬਾਦਤ, ਜਤਿੰਦਰ ਕੁਮਾਰ, ਵਿਕਰਮਜੀਤ ਸਿੰਘ ਵਿੱਕੀ, ਬਲਰਾਜ ਸਿੰਘ, ਪਰਮਿੰਦਰ ਸਿੰਘ ਪ੍ਰੀਤ, ਰਾਮ ਦੁਲਾਰਾ, ਕੁਲਵੰਤ ਲਾਲ, ਸ਼ਿੰਦਰਪਾਲ, ਪਰਮਜੀਤ ਲਾਲ, ਮਲਕੀਤ ਸਿੰਘ ਕਾਕਾ, ਸੁਖਦੇਵ ਲਾਲ ਕਾਲੋ (ਮੈਂਬਰ ਪੰਚਾਇਤ), ਸਤਨਾਮ ਸਿੰਘ ਸ਼ਾਮਾਂ (ਸਾਬਕਾ ਮੈਂਬਰ), ਅਨਮੋਲ ਸਿੰਘ ਸ਼ਨੀ, ਨਵਰਾਜ ਸਿੰਘ ਜੱਜ, ਰਮਨਦੀਪ, ਬਲਵੀਰ ਸਿੰਘ ਕਾਲਾ, ਦਾਨਿਸ਼ ਧੰਜੂ, ਕਰਨ ਧੰਜੂ, ਰਾਜਬੀਰ ਸਿੰਘ ਮੈਰੀਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।