ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ
ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਲਾਨਾ ਕਬੱਡੀ ਟੂਰਨਾਮੈਂਟ ਕਰਾਇਆ ਗਿਆ
Publish Date: Fri, 17 Apr 2026 08:38 PM (IST)
Updated Date: Fri, 17 Apr 2026 08:42 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਸਾਖੀ ਦਿਹਾੜੇ ਨੂੰ ਸਮਰਪਿਤ ਪਿੰਡ ਭਰੋਆਣਾ ਦੀ ਸੰਗਤ ਵੱਲੋਂ ਪ੍ਰਵਾਸੀ ਭਰਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਟੂਰਨਾਮੈਂਟ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਕਬੱਡੀ ਦੀਆਂ ਅੱਧੀ ਦਰਜਨ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਟੀਮਾਂ ਨੂੰ ਕਬੱਡੀ ਕੱਪ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਜਥੇਦਾਰ ਸ਼ਮਸ਼ੇਰ ਸਿੰਘ ਭਰੋਆਣਾ, ਸਾਬਕਾ ਸਰਪੰਚ ਸਰੂਪ ਸਿੰਘ, ਸਰਪੰਚ ਬਲਵੀਰ, ਸੁਖਵਿੰਦਰ ਸਿੰਘ ਕਾਲੀ ਤੇ ਸਮੂਹ ਮੈਂਬਰ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਜਥੇਦਾਰ ਸ਼ਮਸ਼ੇਰ ਸਿੰਘ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਐੱਨਆਰਆਈ ਵੀਰਾਂ ਵੱਲੋਂ ਇਨ੍ਹਾਂ ਖੇਡਾਂ ਵਿੱਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਕਰਵਾਉਣ ਵਿੱਚ ਮਨਰੂਪ ਸਿੰਘ ਯੂਕੇ, ਸੁਰਿੰਦਰ ਸਿੰਘ ਸੋਨੂੰ ਯੂਕੇ, ਲਵਪ੍ਰੀਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ, ਖਪਤਾਨ ਸਿੰਘ ਕੈਨੇਡਾ, ਰਣਜੀਤ ਸਿੰਘ ਯੂਕੇ, ਜਸਕਰਨ ਸਿੰਘ ਯੂਕੇ, ਸਿਮਰਨਜੀਤ ਸਿੰਘ ਜਰਮਨ, ਸੁਰਜੀਤ ਸਿੰਘ ਟਿੱਬੀ ਯੂਐੱਸਏ, ਰਾਜਾ ਟਿੱਬੀ ਯੂਐੱਸਏ, ਲਵਪ੍ਰੀਤ ਸਿੰਘ ਯੂਐੱਸਏ, ਵਿਸ਼ਾਲ ਸਿੰਘ ਤੇ ਨਵਦੀਪ ਸਿੰਘ ਸਾਊਥ ਅਫਰੀਕਾ, ਜਗਮੋਹਨ ਸਿੰਘ ਆਸਟ੍ਰੇਲੀਆ, ਕਰਮਜੀਤ ਸਿੰਘ ਕੈਨੇਡਾ, ਅੰਗਰੇਜ ਸਿੰਘ ਕੈਨੇਡਾ, ਪਲਵਿੰਦਰ ਸਿੰਘ ਟਿੱਬੀ ਸਪੇਨ, ਰੀਤਕ ਕੁਵੈਤ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਇਸ ਮੌਕੇ ਜਥੇਦਾਰ ਸ਼ਮਸ਼ੇਰ ਸਿੰਘ ਤੋਂ ਇਲਾਵਾ ਨੰਬਰਦਾਰ ਮੁਖਤਿਆਰ ਸਿੰਘ, ਸਾਬਕਾ ਸਰਪੰਚ ਸਰੂਪ ਸਿੰਘ, ਸਰਪੰਚ ਬਲਵੀਰ, ਸੁਖਵਿੰਦਰ ਸਿੰਘ ਕਾਲੀ, ਗੁਰਮੇਜ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਅਨੋਖ ਸਿੰਘ, ਮੈਂਬਰ ਪੰਚਾਇਤ ਦਵਿੰਦਰ ਸਿੰਘ, ਮੈਂਬਰ ਮਨਜੀਤ ਸਿੰਘ, ਪੰਚ ਦਿਲਦਾਰ ਸਿੰਘ, ਪੰਚ ਮੁਖਤਿਆਰ ਸਿੰਘ, ਗੁਰਚਰਨ ਸਿੰਘ ਟਿੱਬੀ, ਗੁਰਮੇਜ ਸਿੰਘ, ਯੁਵਰਾਜ ਸਿੰਘ ਭਰੋਆਣਾ, ਹੀਰਾ ਸਿੰਘ ਭਰੋਆਣਾ ਆਦਿ ਵੀ ਹਾਜ਼ਰ ਸਨ।