ਪਿੰਡ ਸਾਹਨੀ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ
ਪਿੰਡ ਸਾਹਨੀ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ
Publish Date: Thu, 19 Mar 2026 07:24 PM (IST)
Updated Date: Thu, 19 Mar 2026 07:28 PM (IST)

ਪੱਤਰਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਪਿੰਡ ਸਾਹਨੀ ਵਿਖੇ ਕਾਹਲੋਂ ਗੋਤ ਜੱਟਾਂ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਪਿੰਡ ਦੀਆਂ ਬੀਬੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮੂਹ ਸੰਗਤਾਂ ਵੱਲੋਂ ਵੱਡੇ-ਵਡੇਰਿਆਂ ਜਠੇਰਿਆਂ ਦੀ ਪੂਜਾ ਕੀਤੀ ਗਈ ਤੇ ਜਠੇਰਿਆਂ ਦੇ ਅਸ਼ੀਰਵਾਦ ਪ੍ਰਾਪਤ ਕੀਤੇ ਗਏ। ਸੁਖਵਿੰਦਰ ਸਿੰਘ ਕਾਹਲੋਂ, ਰਣਜੀਤ ਸਿੰਘ ਕਾਹਲੋਂ, ਜਰਨੈਲ ਸਿੰਘ ਕਾਹਲੋਂ, ਕੁਲਵੀਰ ਸਿੰਘ ਕਾਹਲੋਂ, ਜਸਵੀਰ ਸਿੰਘ ਕਾਹਲੋਂ, ਬਲਜਿੰਦਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿਚ ਸੰਗਤਾਂ ਵੱਲੋਂ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਗਤਾਂ ਨੂੰ ਚਾਹ-ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ। ਪਿੰਡ ਦੀਆਂ ਸ਼ਰਧਾਵਾਨ ਤੇ ਅਗਾਂਹਵਧੂ ਉੱਦਮੀ ਬੀਬੀਆਂ ਸਮਾਜ ਸੇਵੀ ਬੀਬੀ ਜਸਵੀਰ ਕੌਰ ਛੀਰੋ, ਹਰਵਿੰਦਰ ਕੌਰ, ਰਾਜਿੰਦਰ ਕੌਰ, ਸੁਖਜਿੰਦਰ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ ਅਤੇ ਹੋਰ ਬੀਬੀਆਂ ਵੱਲੋਂ ਮੋਹਰੇ ਹੋ ਕੇ ਵਾਹਿਗੁਰੂ ਪਰਮਾਤਮਾ ਜੀ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਜਠੇਰਿਆਂ ਦੀ ਇਮਾਰਤ ਤਿਆਰ ਕਰਵਾਈ ਗਈ ਹੈ, ਜਿਸ ਨਾਲ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਇਸ ਇਮਾਰਤ ਨਾਲ ਸੰਗਤਾਂ ਨੂੰ ਬਹੁਤ ਲਾਭ ਹੋਵੇਗਾ ਤੇ ਤੇਜ਼ ਧੁੱਪ ਤੇ ਖ਼ਰਾਬ ਮੌਸਮ ਤੋਂ ਵੀ ਬਚਾਅ ਹੋਵੇਗਾ। ਇਸ ਮੌਕੇ ਗਿਆਨੀ ਹਰਭਜਨ ਸਿੰਘ ਕਾਹਲੋਂ ਤੇ ਗਿਆਨੀ ਸੁਖਵਿੰਦਰ ਸਿੰਘ ਕਾਹਲੋਂ ਵੱਲੋਂ ਪਿੰਡ ਵਾਸੀਆਂ ਵੱਲੋਂ ਸਮਾਜ ਸੇਵੀ ਬੀਬੀ ਜਸਵੀਰ ਕੌਰ ਛੀਰੋ, ਹਰਵਿੰਦਰ ਕੌਰ, ਰਾਜਿੰਦਰ ਕੌਰ, ਸੁਖਜਿੰਦਰ ਕੌਰ, ਜਸਵਿੰਦਰ ਕੌਰ ਸਮੇਤ ਹੋਰ ਬੀਬੀਆਂ ਦਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਪਵਿੱਤਰ ਮੌਕੇ ’ਤੇ ਭੁਪਿੰਦਰ ਸਿੰਘ ਕਾਹਲੋਂ, ਬਹਾਦਰ ਸਿੰਘ ਕਾਹਲੋਂ, ਪ੍ਰਭਜੋਤ ਸਿੰਘ ਕਾਹਲੋਂ, ਸਰਵਜੀਤ ਸਿੰਘ ਕਾਹਲੋਂ, ਗੁਰਜੀਤ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਕਾਹਲੋਂ, ਰਣਦੀਪ ਸਿੰਘ ਕਾਹਲੋਂ, ਗੁਰਦੇਵ ਕੌਰ, ਸਤਵਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਦੇਵਿੰਦਰ ਕੌਰ, ਸੁਖਮਿੰਦਰ ਕੌਰ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।