ਪਿੰਡ ਸਾਹਨੀ ਵਿਖੇ ਸਲਾਨਾ ਜੋੜ ਮੇਲਾ 18 ਅੱਜ
ਪਿੰਡ ਸਾਹਨੀ ਵਿਖੇ ਸਲਾਨਾ ਜੋੜ ਮੇਲਾ 18 ਮਾਰਚ ਨੂੰ
Publish Date: Tue, 17 Mar 2026 08:36 PM (IST)
Updated Date: Tue, 17 Mar 2026 08:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਸਾਹਨੀ ਵਿਖੇ ਕਾਹਲੋਂ ਗੋਤ ਜੱਟਾਂ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਿਤੀ 18 ਮਾਰਚ 2026 ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਵੇਰੇ ਜਠੇਰਿਆਂ ਦੇ ਪੂਜਨ ਤੋਂ ਬਾਅਦ ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਤੇ ਬਾਅਦ ਦੁਪਹਿਰ ਵੱਡੇ-ਵਡੇਰਿਆਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਉਨ੍ਹਾਂ ਵੱਲੋਂ ਸਮੂਹ ਸੰਗਤਾਂ ਨੂੰ ਜਠੇਰਿਆਂ ਦੇ ਇਨ੍ਹਾਂ ਪਵਿੱਤਰ ਸਮਾਗਮਾਂ ਵਿਚ ਸ਼ਮੂਲੀਅਤ ਕਰ ਕੇ ਜਠੇਰਿਆਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਵਾਰ ਪਿੰਡ ਦੀਆਂ ਸ਼ਰਧਾਵਾਨ ਤੇ ਅਗਾਂਹਵਧੂ ਬੀਬੀਆਂ ਸਮਾਜ ਸੇਵੀ ਬੀਬੀ ਜਸਵੀਰ ਕੌਰ ਛੀਰੋ, ਹਰਵਿੰਦਰ ਕੌਰ, ਰਾਜਿੰਦਰ ਕੌਰ, ਸੁਖਜਿੰਦਰ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ ਤੇ ਹੋਰ ਬੀਬੀਆਂ ਵੱਲੋਂ ਮੋਹਰੇ ਹੋ ਕੇ ਜਠੇਰਿਆਂ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਜਠੇਰਿਆਂ ਦੀ ਇਮਾਰਤ ਤਿਆਰ ਕਰਵਾਈ ਗਈ ਹੈ, ਜਿਸ ਨਾਲ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਇਸ ਇਮਾਰਤ ਨਾਲ ਸੰਗਤਾਂ ਨੂੰ ਬਹੁਤ ਲਾਭ ਹੋਵੇਗਾ ਤੇ ਤੇਜ਼ ਧੁੱਪ ਤੇ ਖ਼ਰਾਬ ਮੌਸਮ ਤੋਂ ਵੀ ਬਚਾਅ ਹੋਵੇਗਾ। ਇਸ ਮੌਕੇ ਰਣਜੀਤ ਸਿੰਘ ਕਾਹਲੋਂ, ਜਸਵੀਰ ਸਿੰਘ ਕਾਹਲੋਂ, ਕੁਲਵੀਰ ਸਿੰਘ ਕਾਹਲੋਂ, ਬਲਜਿੰਦਰ ਸਿੰਘ ਕਾਹਲੋਂ, ਪ੍ਰੀਤ ਸਿੰਘ ਕਾਹਲੋਂ, ਰਣਦੀਪ ਸਿੰਘ ਕਾਹਲੋਂ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।