ਸ਼ਰਧਾ ਨਾਲ ਮਨਾਇਆ ਸਾਲਾਨਾ ਜਨਮ ਜੈਅੰਤੀ ਮਹੋਤਸਵ
ਸ਼ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿੱਚ ਪੂਰਨ ਸ਼ਰਧਾ ਨਾਲ ਮਨਾਇਆ ਸਾਲਾਨਾ ਜਨਮ ਜੈਅੰਤੀ ਮਹੋਤਸਵ
Publish Date: Tue, 10 Feb 2026 10:41 PM (IST)
Updated Date: Tue, 10 Feb 2026 10:44 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਸਾਲਾਨਾ ਜਨਮ ਜੈਅੰਤੀ ਮਹੋਤਸਵ ਸ਼ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ, ਬੰਗਾ ਰੋਡ ਫਗਵਾੜਾ ਵਿਚ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਰ ਵਿਚ ਹਾਜ਼ਰੀ ਲਗਾ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਪਰਮਜੀਤ ਸਿੰਘ ਭੋਗਲ ਵੱਲੋਂ ਕੀਤੀ ਗਈ, ਜਦਕਿ ਝੰਡੇ ਦੀ ਰਸਮ ਸਰਬਜੀਤ ਸਿੰਘ ਸਿਆਣ ਨੇ ਅਦਾ ਕੀਤੀ। ਇਸ ਮੌਕੇ ਸੰਗਤਾਂ ਵੱਲੋਂ ਮੰਦਰ ਦੇ ਸੰਸਥਾਪਕ ਪੰਡਿਤ ਨੱਥੂ ਰਾਮ ਧੀਮਾਨ ਦੀ ਪ੍ਰਤਿਮਾ ‘ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਵਿੰਦਰ ਡਾਲਵੀ (ਕੋ-ਇੰਚਾਰਜ, ਪੀਪੀਸੀਸੀ), ਪੰਜਾਬ ਕਾਂਗਰਸ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ, ਵਿਧਾਇਕ ਫਿਲੌਰ ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਤੇ ਗੁਰਜੀਤ ਵਾਲੀਆ ਸਟੇਟ ਡੈਲੀਗੇਟ ਨੇ ਵਿਸ਼ੇਸ਼ ਤੌਰ ‘ਤੇ ਮੰਦਰ ਵਿਚ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਆਯੋਜਕਾਂ ਤੇ ਸੰਗਤ ਨੂੰ ਸ਼੍ਰੀ ਵਿਸ਼ਵਕਰਮਾ ਜਨਮ ਜੈਅੰਤੀ ਮਹੋਤਸਵ ਦੀਆਂ ਵਧਾਈਆਂ ਵੀ ਦਿੱਤੀਆਂ। ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਧੀਮਾਨ, ਉਪ-ਪ੍ਰਧਾਨ ਗੁਰਮੁਖ ਸਿੰਘ ਨਾਮਧਾਰੀ ਅਤੇ ਹੋਰ ਮੈਂਬਰਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਲੰਗਰ ਦੀ ਸੇਵਾ ਗੁਪਤਾ ਪੈਕਰਜ਼ ਫਗਵਾੜਾ ਦੇ ਸਹਿਯੋਗ ਨਾਲ ਅਤੁੱਟ ਵਰਤਾਈ ਗਈ। ਸਮਾਰੋਹ ਦੌਰਾਨ ਗਾਇਕ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਲਾਲ, ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਗੁਰਨਾਮ ਸਿੰਘ ਜੁਟਲਾ, ਕੈਸ਼ੀਅਰ ਸੁਭਾਸ਼ ਧੀਮਾਨ ਦੇ ਇਲਾਵਾ ਪ੍ਰਸ਼ਾਂਤ ਧੀਮਾਨ, ਪ੍ਰੇਮਦੀਪ ਚੱਗਰ, ਅਰੁਣ ਰੂਪਰਾਏ, ਭੂਪਿੰਦਰ ਸਿੰਘ ਜੰਡੂ, ਅਸ਼ੋਕ ਧੀਮਾਨ, ਜਗਦੇਵ ਸਿੰਘ ਕੁੰਦੀ, ਮਨਜਿੰਦਰ ਸਿੰਘ ਸੀਹਰਾ, ਰਵਿੰਦਰ ਸਿੰਘ ਪਨੇਸਰ, ਨਰਿੰਦਰ ਸਿੰਘ ਭੱਚੂ, ਅਸ਼ਵਨੀ ਕੁਮਾਰ ਧੀਮਾਨ, ਨਰਿੰਦਰ ਸਿੰਘ ਟੱਟਰ, ਗੁਰਮੁਖ ਸਿੰਘ ਲਾਲ, ਤੀਰਥ ਸਿੰਘ ਪਦਮ, ਅਮਨਦੀਪ ਸਿੰਘ ਭਮਰਾ, ਰਾਜਿੰਦਰ ਸਿੰਘ ਰੂਪਰਾਏ, ਸੁਖਜੀਤ ਸਿੰਘ ਲਾਲ, ਸੁਖਦੇਵ ਸਿੰਘ ਲਾਲ, ਸੁਖਜੀਤ ਸਿੰਘ ਬਾਂਸਲ, ਹਰਜੀਤ ਸਿੰਘ ਭਮਰਾ, ਵਿਸ਼ਾਲ ਭੋਗਲ, ਜਗਜੀਤ ਸਿੰਘ ਚਾਨਾ, ਬਲਵਿੰਦਰ ਸਿੰਘ ਰਤਨ ਅਤੇ ਵਿਕਰਮ ਰੂਪਰਾਏ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।