ਪਿੰਡ ਪੰਡੋਰੀ ਵਿਖੇ ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਅੱਜ
ਪਿੰਡ ਪੰਡੋਰੀ ਵਿਖੇ ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਅੱਜ
Publish Date: Sat, 24 Jan 2026 07:40 PM (IST)
Updated Date: Sat, 24 Jan 2026 07:43 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਨਜ਼ਦੀਕੀ ਪਿੰਡ ਪੰਡੋਰੀ ਵਿਖੇ ਬੈਂਸ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਐਤਵਾਰ 25 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਬੈਂਸ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ‘ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਗਿਆਨ ਚੰਦ ਸਮਰਾੜੀ, ਹਰਨੇਕ ਸਿੰਘ ਜੰਡਿਆਲਾ, ਮੋਤੀ ਰਾਮ ਕਿੰਗਰਾ ਚੋਅ ਵਾਲਾ, ਮੇਜਰ ਸਿੰਘ ਆਲ੍ਹੋਵਾਲ, ਤਰਸੇਮ ਸਿੰਘ ਵਜੂਹਾ ਅਤੇ ਵਿੱਕੀ ਬੈਂਸ ਨੇ ਦੱਸਿਆ ਕਿ ਸਵੇਰੇ ਝੰਡੇ ਤੇ ਚਿਰਾਗ਼ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਤੇ ਬੈਂਸ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਉਪਰੰਤ ਸਮੂਹ ਬੈਂਸ ਪਰਿਵਾਰਾਂ ਵੱਲੋਂ ਵੱਡੇ-ਵਢੇਰਿਆਂ ਦਾ ਅਸ਼ੀਰਵਾਦ ਲਿਆ ਜਾਵੇਗਾ। ਦੁਪਿਹਰ ਨੂੰ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਗਾਇਕ ਜੋੜੀ ਹਰਿੰਦਰ ਸੰਧੂ ਤੇ ਬੀਬਾ ਅਮਨ ਧਾਲੀਵਾਲ ਭਰਪੂਰ ਹਾਜ਼ਰੀ ਲਗਵਾਉਣਗੇ। ਚਾਹ-ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਨ੍ਹਾਂ ਸਮੂਹ ਬੈਂਸ ਪਰਿਵਾਰਾਂ ਨੂੰ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲੇ ‘ਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾਉਣ ਤੇ ਵੱਡੇ-ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਮੂਰਤੀ ਰਾਮ ਕਿੰਗਰਾ, ਰਾਮ ਲੁਭਾਇਆ ਪਾਸਲਾ, ਹਰਨੇਕ ਜੰਡਿਆਲਾ, ਨੇਕ ਕੱਤਪਾਲੋ, ਕਮਲ ਚੰਦ ਜੰਡਿਆਲਾ, ਗੁਰਨਾਮ ਸਿੰਘ ਜੱਲੋਵਾਲ ਕਲੋਨੀ, ਸੋਖਾ ਰਾਏਪੁਰ ਰਾਈਆਂ, ਦੇਸਰਾਜ ਗੰਨਾ ਪਿੰਡ, ਸੁਖਵੀਰ ਸਿੰਘ ਆਹਲੋਵਾਲ, ਬੂਟਾ ਰਾਮ ਗੰਨਾ ਪਿੰਡ, ਗੁਰਮੀਤ ਬੈਂਸ, ਤਾਰੀ, ਸ਼ੇਰਾ ਬੈਂਸ, ਬਿੱਲੂ ਕਡਿਆਲਾ, ਪਰਮਿੰਦਰ ਬੈਂਸ, ਰਾਜੂ ਬੈਂਸ ਆਦਿ ਹਾਜ਼ਰ ਸਨ।