ਸਿਧ ਬਾਬਾ ਬਾਲਕ ਨਾਥ ਮੰਦਰ ਵਿਖੇ ਕਰਵਾਇਆ ਸਲਾਨਾ ਸਮਾਗਮ
ਸਿਧ ਬਾਬਾ ਬਾਲਕ ਨਾਥ ਮੰਦਰ ਵਿਖੇ ਕਰਵਾਇਆ ਸਲਾਨਾ ਸਮਾਗਮ
Publish Date: Mon, 16 Mar 2026 07:21 PM (IST)
Updated Date: Mon, 16 Mar 2026 07:25 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਚੇਤ ਮਹੀਨੇ ਦੀ ਸ਼ੁਰੂਆਤ ਮੌਕੇ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਟਰੱਸਟ ਕਮੇਟੀ (ਰਜਿ.) ਮੁਹੱਲਾ ਧਰਮਕੋਟ ਫਗਵਾੜਾ ਵਿਖੇ 67ਵਾਂ ਸਵ. ਮਹੰਤ ਬੂਟਾ ਨਾਥ ਧਰਮਸੌਤ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਸ਼ੋਕ ਕਮਲ ਧਰਮਸੌਤ ਨੇ ਦਸਿਆ ਕਿ ਦਿਲਬਾਗ ਵਾਲੀਆ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਸੁਖਬੀਰ ਬਿੱਟੂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਪਰੰਤ ਬਾਬਾ ਜੀ ਦੇ ਨਾਮ ਦਾ ਕੇਕ ਕੱਟਿਆ ਗਿਆ। ਉਨ੍ਹਾਂ ਦਸਿਆ ਕਿ ਸਿਧ ਬਾਬਾ ਬਾਲਕ ਨਾਥ ਜੀ ਦੇ ਮੰਦਿਰਾਂ ਦੇ ਦਰਸ਼ਨ ਲਈ 5 ਬੱਸਾਂ ਦਾ ਕਾਫਲਾ 17 ਮਾਰਚ ਦਿਨ ਮੰਗਲਵਾਰ ਠੀਕ 12 ਵਜੇ ਸ਼ਾਹ ਤਲਾਈਆਂ ਲਈ ਰਵਾਨਾ ਕੀਤਾ ਜਾਵੇਗਾ। ਬੱਸਾਂ ਦੀ ਸੇਵਾ ਓਮ ਪ੍ਰਕਾਸ਼, ਕਮਲ ਯੂਐੱਸਏ, ਮਿਤੇਸ਼ ਕਮਲ ਧਰਮਸੌਤ ਯੂਐੱਸਏ, ਰਿਤੇਸ਼ ਕਮਲ ਧਰਮਸੌਤ ਯੂਐੱਸਏ, ਰਮੇਸ਼ ਕਮਲ ਧਰਮਸੌਤ ਇਟਲੀ, ਬੰਟੀ ਕਮਲ ਧਰਮਸੌਤ ਇਟਲੀ, ਕਾਲੂ ਧਰਮਸੌਤ ਇਟਲੀ, ਮਨੀ ਧਰਮਸੌਤ ਤੇ ਸੁਰਜੀਤ ਧਰਮਸੌਤ ਵੱਲੋਂ ਕੀਤੀ ਜਾ ਰਹੀ ਹੈ। 17 ਮਾਰਚ ਨੂੰ ਝੰਡੇ ਦੀ ਪਰਿਕਰਮਾ ਕਰਦੇ ਹੋਏ ਸ਼ੋਭਾ ਯਾਤਰਾ ਪੂਰੇ ਮੁਹੱਲੇ ਵਿਚ ਘੁੰਮਾਈ ਜਾਵੇਗੀ। ਨਾਲ ਹੀ ਹੁਸ਼ਿਆਪੁਰ ਰੋਡ ਦੇ ਉੱਪਰ ਲੰਗਰ ਦੀ ਸੇਵਾ ਧਰਮਪਾਲ ਧਰਮਸੌਤ ਯੂਐੱਸਏ, ਬਲਦੇਵ ਤਾਲ ਧਰਮਸੌਤ ਯੂਐੱਸਏ, ਬਿੰਦਰਤਾਲ ਧਰਮਸੌਤ ਯੂਐੱਸਏ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਧਰਮਪਾਲ ਧਰਮਸੌਤ, ਪ੍ਰਧਾਨ ਅਸ਼ੋਕ ਕਮਲ ਧਰਮਸੌਤ, ਕੈਸ਼ੀਅਰ ਚਰਨਜੀਤ ਧਰਮਸੌਤ, ਸਰਵਣ ਧਰਮਸੌਤ ਯੂਐੱਸਏ, ਵਲੈਤੀ ਸਾਹੋਕਾ, ਸੇਵਾਦਾਰ ਪੰਮੇ ਜਮਸੇਰਾ, ਅੰਬੂ ਵਰਤੀਆ, ਪੰਡਿਤ ਮੋਹਨ ਲਾਲ ਜੀ, ਅਮਰਜੀਤ ਧਰਮਸੌਤ, ਪਵਨ ਧਰਮਸੌਤ, ਗੁਣੀ ਧਰਮਸੌਤ, ਬਿੱਕਰ ਧਰਮਸੌਤ, ਗੌਰਵ ਧਰਮਸੌਤ, ਕੰਨੂ ਧਰਮਸੌਤ, ਸੰਦੀਪ ਧਰਮਸੌਤ, ਮਾਰਕੋ ਧਰਮਸੌਤ, ਬੁੱਧੂ ਮਸਤਾਨਾ, ਦਰਸ਼ਨ ਧਰਮਸੌਤ, ਸੋਮਨਾਥ ਪੰਜੂਕਾ ਤੇ ਮੁਹੱਲਾ ਨਿਵਾਸੀ ਮੌਜੂਦ ਸਨ।