ਜਠੇਰੇ ਦੁੱਗਲਾਂ ਦੇ ਪਿਤਰਾਂ ਨੂੰ ਸਮਰਪਿਤ ਸਲਾਨਾ ਸਮਾਗਮ 17 ਨੂੰ
ਜਠੇਰੇ ਦੁੱਗਲਾਂ ਹਦੀਆਬਾਦ ਫਗਵਾੜਾ ਵਿਖੇ ਪਿਤਰਾਂ ਨੂੰ ਸਮਰਪਿਤ ਸਲਾਨਾ ਸਮਾਗਮ 17 ਮਾਰਚ ਨੂੰ
Publish Date: Fri, 13 Mar 2026 07:02 PM (IST)
Updated Date: Fri, 13 Mar 2026 07:06 PM (IST)

ਪੰਜਾਬੀ ਜਾਗਰਣ ਪ੍ਰਤਨਿਧ ਫਗਵਾੜਾ : ਜਠੇਰੇ ਦੁੱਗਲਾਂ ਵੈੱਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਕੁਲ ਗੁਰੂ ਬ੍ਰਹਮਲੀਨ ਪਰਮਾਦਰਸ਼ ਆਚਾਰਿਆ, ਮਹਾਮੰਡਲੇਸ਼ਵਰ ਅਨੰਤ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੀ ਪ੍ਰੇਰਣਾ ਤੇ ਅਸ਼ੀਰਵਾਦ ਸਦਕਾ ਹਦੀਆਬਾਦ ਸਥਿਤ ਅਵਲਸ਼ ਗੋਤਰ ਜਠੇਰੇ ਦੁੱਗਲਾਂ ਦਾ ਸਾਲਾਨਾ ਸਮਾਗਮ 17 ਮਾਰਚ ਦਿਨ ਮੰਗਲਵਾਰ ਨੂੰ ਜਠੇਰੇ ਅਸਥਾਨ, ਹਦੀਆਬਾਦ ਫਗਵਾੜਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ 11 ਮਾਰਚ ਤੋਂ ਲਗਾਤਾਰ ਜਾਰੀ ਹੈ, ਜੋ ਕਿ 15 ਮਾਰਚ ਦਿਨ ਐਤਵਾਰ ਤੱਕ ਜਾਰੀ ਰਹਿਣਗੀਆਂ। ਵਧੇਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ 16 ਮਾਰਚ ਦਿਨ ਸੋਮਵਾਰ ਨੂੰ ਸਵੇਰੇ 8.30 ਵਜੇ ਸ਼੍ਰੀ ਸਵਾਮੀ ਸ਼ੰਕਰਨਾਥ ਪਰਬਤ ਮਠ ਹਦੀਆਬਾਦ ਤੋਂ ਜਠੇਰੇ ਦੁੱਗਲਾਂ ਤੱਕ ਮੰਗਲ ਯਾਤਾਰ ਸਜਾਈ ਜਾਵੇਗੀ। ਉਪਰੰਤ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਬ੍ਰਹਮਾਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਹਦੀਆਬਾਦ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਤੇ ਸ਼੍ਰੀ ਰਾਮਚਰਿਤਮਾਨਸ ਦਾ ਅਖੰਡ ਪਾਠ ਆਰੰਭ ਕੀਤਾ ਜਾਵੇਗਾ। ਮੰਗਲਵਾਰ 17 ਮਾਰਚ ਨੂੰ ਸਵੇਰੇ ਹਵਨ ਯੱਗ ਤੋਂ ਬਾਅਦ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਪ੍ਰਵਚਨ, ਪਿਤਰ ਪੂਜਨ, ਭਜਨ ਕੀਰਤਨ, ਬਿਰਧਜਨ ਸਨਮਾਨ ਤੇ ਭੰਡਾਰੇ ਦਾ ਪ੍ਰੋਗਰਾਮ ਹੋਵੇਗਾ। ਉਨ੍ਹਾਂ ਸਮੂਹ ਦੁੱਗਲ ਤੇ ਭਾਰਦਵਾਜ ਭਾਈਚਾਰੇ ਨੂੰ ਪ੍ਰਭਾਤ ਫੇਰੀਆਂ ਤੇ ਜਠੇਰੇ ਪੂਜਨ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸੁਸਾਇਟੀ ਦੇ ਸਕੱਤਰ ਸੁਨੀਲ ਦੁੱਗਲ, ਸੌਰਵ ਦੁੱਗਲ, ਅਨਿਲ ਭਾਰਦਵਾਜ, ਅਨੂਪ ਦੁੱਗਲ, ਮੰਗਤ ਰਾਮ ਦੁੱਗਲ, ਰਣਵੀਰ ਦੁੱਗਲ, ਦਿਨੇਸ਼ ਦੁੱਗਲ, ਲਲਿਤ ਦੁੱਗਲ, ਰਾਕੇਸ਼ ਦੁੱਗਲ, ਅਨਿਰੁੱਧ ਦੁੱਗਲ, ਮੋਹਨ ਲਾਲ ਦੁੱਗਲ, ਦੀਪਕ ਦੁੱਗਲ, ਮਨੀਸ਼ ਦੁੱਗਲ, ਪੁਸ਼ਪਾ ਭਾਰਦਵਾਜ, ਸੁਮਨ ਦੁੱਗਲ ਆਦਿ ਹਾਜ਼ਰ ਸਨ।