ਸ਼੍ਰੀ ਰਾਜਨੀ ਮਾਤਾ ਜੀ ਦੇ ਦਰਬਾਰ 'ਤੇ ਲਗਾਇਆ ਸਾਲਾਨਾ ਭੰਡਾਰਾ : ਰਮਨ ਸ਼ਰਮਾ
ਸ਼੍ਰੀ ਰਾਜਨੀ ਮਾਤਾ ਜੀ ਦੇ ਦਰਬਾਰ 'ਤੇ ਲਗਾਇਆ ਸਾਲਾਨਾ ਭੰਡਾਰਾ : ਰਮਨ ਸ਼ਰਮਾ
Publish Date: Tue, 07 Apr 2026 07:10 PM (IST)
Updated Date: Tue, 07 Apr 2026 07:14 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਜਨੀ ਮਾਤਾ ਸੇਵਕ ਸਮਿਤੀ, ਫਗਵਾੜਾ ਨੇ ਚੌਥੇ ਮੰਗਲਵਾਰ ਨੂੰ ਸ਼੍ਰੀ ਰਾਜਨੀ ਮਾਤਾ ਜੀ ਦੇ ਦਰਬਾਰ ਤੇ 37ਵਾਂ ਸਾਲਾਨਾ ਭੰਡਾਰਾ ਬਹੁਤ ਉਤਸ਼ਾਹ ਨਾਲ ਲਗਾਇਆ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਰਮਨ ਸ਼ਰਮਾ ਨੇ ਕਿਹਾ ਕਿ ਇਸ ਭੰਡਾਰੇ ਲਈ ਰਾਸ਼ਨ ਲੈ ਕੇ ਜਾਣ ਵਾਲੇ ਮੈਂਬਰਾਂ ਦਾ ਇਕ ਸਮੂਹ ਸੋਮਵਾਰ ਸ਼ਾਮ ਨੂੰ ਫਗਵਾੜਾ ਤੋਂ ਰਵਾਨਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਭੰਡਾਰੇ ਦੀ ਸ਼ੁਰੂਆਤ ਰਾਜਨੀ ਮਾਤਾ ਜੀ ਨੂੰ ਭੋਗ ਲਗਾਉਣ ਤੇ ਕੰਜਕ ਪੂਜਾ ਕਰਨ ਨਾਲ ਹੋਈ। ਉਨ੍ਹਾਂ ਕਿਹਾ ਕਿ ਭੁੱਖਿਆਂ ਨੂੰ ਭੋਜਨ ਖੁਆਉਣ ਅਤੇ ਪਿਆਸੇ ਨੂੰ ਪਾਣੀ ਪਿਲਾਉਣ ਨਾਲ ਪੁੰਨ ਮਿਲਦਾ ਹੈ ਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਭੰਡਾਰਿਆਂ ਦਾ ਆਯੋਜਨ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਪਾਣੀ ਦੀ ਛਬੀਲ ਲਗਾਉਣੀ ਚਾਹੀਦੀ ਹੈ। ਇਸ ਮੌਕੇ ਬ੍ਰਿਜ ਭੂਸ਼ਣ ਜਲੋਟਾ, ਅਸ਼ੋਕ ਕੁਮਾਰ ਸ਼ਰਮਾ, ਬਿੱਟੂ ਗੁਪਤਾ, ਪ੍ਰਕਾਸ਼ ਚੰਦ, ਸਤਪਾਲ ਸ਼ਰਮਾ (ਆਸਟ੍ਰੇਲੀਆ), ਸ਼ਸ਼ੀ ਪਾਲ ਸ਼ਰਮਾ (ਕੈਨੇਡਾ), ਕਮਲ ਮੋਹਨ ਸ਼ਰਮਾ, ਰਮਨ ਸ਼ਰਮਾ, ਪ੍ਰਣਵ ਜਲੋਟਾ, ਦੀਪਕ ਧੀਰ, ਅਰੁਣ ਕੁਮਾਰ, ਕਾਸ਼ੀ, ਕਾਕਾ, ਪ੍ਰਦੀਪ ਕੁਮਾਰ, ਮੀਕਾ, ਮਨਜੀਤ ਸਿੰਘ, ਬਲਦੇਵ, ਬਿੱਲਾ ਹਲਵਾਈ, ਵਿੱਕੀ ਵਾਲੀਆ, ਬੌਬੀ, ਅਭਿਸ਼ੇਕ ਆਦਿ ਨੇ ਸੇਵਾ ਕੀਤੀ।