ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਛੇਤੀ ਹੋਵੇ ਐਲਾਨ
ਫਗਵਾੜਾ ਨੂੰ ਜਿਲਾ ਬਣਾਉਣ ਦਾ ਜਲਦ ਹੋਵੇ ਐਲਾਨ,ਕੁਲਥਮ
Publish Date: Wed, 21 Jan 2026 07:47 PM (IST)
Updated Date: Thu, 22 Jan 2026 04:13 AM (IST)

ਕੈਪਸ਼ਨ-21ਪੀਐਚਜੀ1 ਸੌਰਵ ਸ਼ਰਮਾ। ਕੈਪਸ਼ਨ-21ਪੀਐਚਜੀ2 ਅਸ਼ੋਕ ਕੁਲਥਮ। ਕੈਪਸ਼ਨ-21ਪੀਐਚਜੀ3 ਬਲਵਿੰਦਰ ਠਾਕੁਰ। ਕੈਪਸ਼ਨ-21ਪੀਐਚਜੀ4 ਚਰਨਜੀਤ ਸਿੰਘ ਖਾਲਸਾ। ਕੈਪਸ਼ਨ-21ਪੀਐਚਜੀ6 ਤਰਨਜੀਤ ਸਿੰਘ ਬੰਟੀ ਵਾਲੀਆ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਕੌਮੀ ਰਾਜ ਮਾਰਗ ’ਤੇ ਸਥਿਤ ਵਿਧਾਨ ਸਭਾ ਹਲਕਾ ਫਗਵਾੜਾ ਦੇ ਲੋਕ ਬੀਤੇ ਲੰਬੇ ਸਮੇਂ ਤੋਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਬੀਤੀਆਂ ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਫਗਵਾੜਾ ਸ਼ਹਿਰ ਨੂੰ ਜਿਲਾ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਚਾਰ ਸਾਲ ਬੀਤਣ ਪਿੱਛੋਂ ਵੀ ਹਾਲੇ ਤੱਕ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦਾ ਨੀਂਹ ਪੱਥਰ ਨਹੀਂ ਰੱਖ ਹੋ ਸਕਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵੀ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਲਈ ਪਿੰਡਾਂ ’ਚ ਜਾ-ਜਾ ਕੇ ਢਿੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਬਹੁਤ ਜਲਦ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ ਪਰ ਚਾਰ ਸਾਲ ਬੀਤਣ ਪਿੱਛੋਂ ਵੀ ਹਾਲੇ ਤੱਕ ਇਸ ਦੀ ਰੂਪ ਰੇਖਾ ਤੱਕ ਤਿਆਰ ਨਹੀਂ ਹੋ ਸਕੀ। ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਪ੍ਰਗਟਾਏ। ਇੰਡਸਟਰੀ ਹੱਬ ਨਾਲ ਜਾਣਿਆ ਜਾਂਦੈ ਫਗਵਾੜਾ : ਸੌਰਵ ਸ਼ਰਮਾ ਫਗਵਾੜਾ ਤੋਂ ਕਾਂਗਰਸ ਦੇ ਮੀਡੀਆ ਕੋ-ਆਰਡੀਨੇਟਰ ਸੌਰਵ ਸ਼ਰਮਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਅੰਦਰ ਸਥਾਪਤ ਇੰਡਸਟਰੀ ਤੋਂ ਪੂਰੀ ਦੁਨੀਆ ਅੰਦਰ ਸਾਮਾਨ ਐਕਸਪੋਰਟ ਹੁੰਦਾ ਹੈ। ਫਗਵਾੜਾ ਸ਼ਹਿਰ ਜੀਟੀ ਰੋਡ ਤੇ ਸਥਿਤ ਹੋਣ ਕਾਰਨ ਇਸ ਨੂੰ ਇੰਡਸਟਰੀ ਹੱਬ ਨਾਲ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਵੱਡੇ ਉਦਯੋਗ ਫਗਵਾੜਾ ਸ਼ਹਿਰ ਅੰਦਰ ਸਥਾਪਿਤ ਹਨ। ਸ਼ੂਗਰ ਮਿੱਲ ਸਟਾਰਚ ਮਿਲ ਸਮੇਤ ਇੰਡਸਟਰੀ ਏਰੀਆ ਵਿੱਚ ਵੱਡੇ ਉਦਯੋਗਾਂ ਦੀ ਭਰਮਾਰ ਹੈ। ਪਰ ਇਸਦੇ ਬਾਵਜੂਦ ਵੀ ਸੂਬਾ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਕੀਤਾ ਗਿਆ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਜਿਸ ਕਾਰਨ ਫਗਵਾੜਾ ਵਾਸੀਆਂ ਦੇ ਨਾਲ ਨਾਲ ਉਦਯੋਗ ਜਗਤ ਵੀ ਨਿਰਾਸ਼ ਹੈ ਜੋ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਹਲੇ ਵੀ ਇਸ ਸਾਲ ਵਿੱਚ ਜਲਦ ਤੋਂ ਜਲਦ ਪੂਰਾ ਕਰਵਾਕੇ ਫਗਵਾੜਾ ਨੂੰ ਜਿਲਾ ਬਣਾਉਣ ਦੀ ਰੂਪ ਰੇਖਾ ਤਿਆਰ ਕਰ ਦੇਣੀ ਚਾਹੀਦੀ ਹੈ। ਹਰ ਸਾਲ ਵਿਦੇਸ਼ਾਂ ਤੋਂ ਆਉਂਦੇ ਹਨ ਹਜ਼ਾਰਾਂ ਯਾਤਰੀ : ਅਸ਼ੋਕ ਕੁਲਥਮ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਕੱਪੜੇ ਦੇ ਵਪਾਰ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕੇ ਫਗਵਾੜਾ ਸ਼ਹਿਰ ਅੰਦਰ ਖਰੀਦਾਰੀ ਕਰਦੇ ਹਨ ਵੱਡੇ ਵੱਡੇ ਸ਼ੋਰੂਮ ਅਤੇ ਵੱਖਰੀ ਵਰਾਇਟੀ ਕਾਰਨ ਮਸ਼ਹੂਰ ਫਗਵਾੜਾ ਸ਼ਹਿਰ ਅੱਜ ਵੀ ਜਿਲਾ ਬਣਨ ਲਈ ਤਰਸ ਰਿਹਾ ਹੈ। ਜਦੋਂ ਕਿ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੀ ਅਗਵਾਈ ਹੇਠ ਅਨੇਕਾਂ ਵਾਰ ਮੈਂਬਰ ਪਾਰਲੀਮੈਂਟ, ਹਲਕਾ ਇੰਚਾਰਜ ਦਰਜਾ ਬਦਰਜਾ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਪਰ ਇਹ ਸਮੱਸਿਆ ਦਾ ਕੋਈ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਦ ਕਿ ਸੂਬਾ ਸਰਕਾਰ ਆਪਣੇ ਕਾਰਜਕਾਲ ਦਾ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕੀ ਹੈ ਤੇ ਆਉਣ ਵਾਲੇ ਇਕ ਸਾਲ ਵਿੱਚ ਵੀ ਉਹ ਫਗਵਾੜਾ ਨੂੰ ਜਿਲਾ ਬਣਾਉਣ ਲਈ ਕੋਈ ਰੂਪ ਰੇਖਾ ਤਿਆਰ ਕਰਨਗੇ ਇਸਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਗਵਾੜਾ ਵਾਸੀਆਂ ਦੀ ਲੰਬੇ ਸਮੇ ਤੋਂ ਮੰਗ ਨਹੀ ਹੋਈ ਪੂਰੀ : ਬਲਵਿੰਦਰ ਠਾਕੁਰ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਜੀਟੀ ਰੋਡ ’ਤੇ ਸਥਿਤ ਸ਼ਹਿਰ ਫਗਵਾੜਾ ਲਗਭਗ ਚਾਰੇ ਪਾਸਿਓਂ ਬਾਕੀ ਜਿਲ੍ਹਿਆਂ ਦੇ ਨਜ਼ਦੀਕ ਹੈ ਜਿਵੇਂ ਇੱਕ ਪਾਸੇ ਜਲੰਧਰ ਲੁਧਿਆਣਾ ਤੇ ਨਵਾਂ ਸ਼ਹਿਰ ਤਿੰਨਾਂ ਪਾਸਿਆਂ ਨੂੰ ਕਵਰ ਕਰਦੇ ਹਨ ਪਰ ਇਸ ਦੇ ਬਾਅਦ ਵੀ ਫਗਵਾੜਾ ਵਾਸੀਆਂ ਲਈ ਜਿਲਾ ਬਣਾਉਣ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜੇਕਰ ਫਗਵਾੜਾ ਵਾਸੀਆਂ ਨੂੰ ਕੋਈ ਨਿੱਕੇ ਤੋਂ ਨਿੱਕਾ ਕੰਮ ਵੀ ਕਰਵਾਉਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਜਲੰਧਰ ਟੱਪਕੇ ਕਪੂਰਥਲੇ ਜਾਣਾ ਪੈਂਦਾ ਹੈ। ਜਿਸ ਨਾਲ ਕਿ ਕਾਫੀ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਫਗਵਾੜਾ ਵਾਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਫਗਵਾੜੇ ਨੂੰ ਜ਼ਿਲ੍ਾ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਪਰ ਸੂਬਾ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ। ਫਗਵਾੜਾ ਵਾਸੀਆਂ ਦੀ ਇੱਕੋ ਆਵਾਜ਼ ਫਗਵਾੜਾ ਨੂੰ ਬਣਾੳ ਜ਼ਿਲ੍ਹਾ : ਚਰਨਜੀਤ ਖ਼ਾਲਸਾ ਸੈਲਫ ਹੈਲਪ ਗਰੁੱਪ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਕਾਫੀ ਲੰਬੇ ਸਮੇਂ ਤੋਂ ਫਗਵਾੜਾ ਵਾਸੀਆਂ ਦੀ ਇੱਕੋ ਆਵਾਜ਼ ਰਹੀ ਹੈ ਕਿ ਫਗਵਾੜਾ ਨੂੰ ਜਿਲੇ ਦਾ ਦਰਜਾ ਦਿੱਤਾ ਜਾਵੇ। ਜਿਸ ਸਬੰਧੀ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਵੱਲੋਂ ਵੀ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਜਲਦ ਹੀ ਫਗਵਾੜੇ ਨੂੰ ਜਿਲਾ ਬਣਾਇਆ ਜਾਵੇਗਾ ਤਾ ਜੋ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। ਪਰ ਚਾਰ ਸਾਲ ਬੀਤਣ ਤੋਂ ਬਾਅਦ ਵੀ ਫਗਵਾੜਾ ਵਾਸੀਆਂ ਦੇ ਇਸ ਮੁੱਦੇ ਨੂੰ ਸਥਾਨਕ ਸਰਕਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਫਗਵਾੜਾ ਵਾਸੀਆਂ ਦੀ ਜਿਲਾ ਬਣਾਉਣ ਦੀ ਖੁਆਹਿਸ਼ ਨੂੰ ਆਪਣੀ ਸਰਕਾਰ ਦੇ ਰਹਿੰਦਿਆਂ ਹੀ ਪੂਰਾ ਕੀਤਾ ਜਾਵੇ ਤਾਂ ਜੋ ਫਗਵਾੜਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਤੇ ਭਰੋਸਾ ਕਰ ਹੋ ਸਕੇ। ਕਪੂਰਥਲੇ ਜਾ ਕੇ ਖੱਜਲ ਹੁੰਦੇ ਨੇ ਫਗਵਾੜਾ ਵਾਸੀ : ਬੰਟੀ ਵਾਲੀਆ ਤਰਨਜੀਤ ਸਿੰਘ ਬੰਟੀ ਵਾਲੀਆ ਬਲਾਕ ਪ੍ਰਧਾਨ, ਕਾਂਗਰਸ ਪਾਰਟੀ, ਫਗਵਾੜਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿੱਚ ਵੱਡੀਆਂ ਯੂਨੀਵਰਸਿਟੀਆਂ ਸਥਾਪਿਤ ਹਨ। ਸੂਗਰ ਮਿਲ ਜੇਸੀਟੀ ਮਿਲ ਸਟਾਰਚ ਮਿਲ ਸਣੇ ਅਨੇਕਾਂ ਇੰਡਸਟਰੀ ਮੌਜੂਦ ਹਨ। ਜੋ ਕਿ ਚਾਰੋਂ ਪਾਸੇ ਨਜਦੀਕੀ ਸ਼ਹਿਰਾਂ ਨਾਲ ਵੀ ਘਿਿਰਆ ਹੋਇਆ ਹੈ। ਪਰ ਫਗਵਾੜਾ ਸ਼ਹਿਰ ਨੂੰ ਕਪੂਰਥਲਾ ਜਿਲੇ ਨਾਲ ਜੋੜਿਆ ਗਿਆ ਹੈ ਜੋ ਕਿ ਕਿਸੇ ਪੱਖ ਤੋਂ ਵੀ ਵਧੀਆ ਚੋਣ ਨਹੀਂ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਆਪਣੇ ਰੋਜ਼ ਮੱਰਾ ਸਰਕਾਰੀ ਕੰਮ ਕਰਾਉਣ ਲਈ ਜਲੰਧਰ ਟੱਪ ਕੇ ਕਪੂਰਥਲੇ ਜਾਣਾ ਪੈਂਦਾ ਹੈ। ਕਈ ਵਾਰ ਅੱਗੇ ਅਧਿਕਾਰੀਆਂ ਦੇ ਨਾ ਮਿਲਣ ਕਾਰਨ ਕਈ ਕਈ ਦਿਨ ਵੀ ਖਰਾਬ ਹੋ ਜਾਂਦੇ ਹਨ ਅਤੇ ਕੰਮ ਨਹੀਂ ਹੁੰਦੇ। ਫਗਵਾੜਾ ਵਿੱਚ ਵੱਡੀ ਤਾਦਾਦ ਵਿੱਚ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ ਉਨ੍ਹਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਜਰੂਰੀ ਕੰਮ ਕਰਾਉਣ ਲਈ ਕਪੂਰਥਲਾ ਹੀ ਕਿਉਂ ਜਾਣਾ ਪੈਂਦਾ ਹੈ। ਜਦਕਿ ਫਗਵਾੜਾ ਸ਼ਹਿਰ ਪੂਰੀ ਤਰ੍ਹਾਂ ਜਿਲ੍ਾ ਬਣਨ ਲਈ ਸਾਰਥਕ ਹੈ ਅਤੇ ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਇਸ ਨੂੰ ਜ਼ਿਲਾ ਬਣਾਉਣ ਦੇ ਯਤਨ ਸ਼ੁਰੂ ਕਰਨੇ।