ਅਨੀਤਾ ਸੋਮਪ੍ਰਕਾਸ ਕੈਂਥ ਨੇ ਪਾਈ 1100 ਨਵਜੰਮੀਆਂ ਧੀਆਂ ਦੀ ਲੋਹੜੀ
ਅਨੀਤਾ ਸੋਮਪ੍ਰਕਾਸ ਕੈਂਥ ਨੇ ਪਾਈ 1100 ਨਵਜੰਮੀਆਂ ਧੀਆਂ ਦੀ ਲੋਹੜੀ
Publish Date: Sun, 11 Jan 2026 08:53 PM (IST)
Updated Date: Sun, 11 Jan 2026 08:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ ਤੇ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ ਉਂਕਾਰ ਨਗਰ ਫਗਵਾੜਾ ਵਿਖੇ 1100 ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਵਾਹਦ, ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਸਮੁੱਚੀ ਟੀਮ ਨਾਲ ਸ਼ਿਰਕਤ ਕੀਤੀ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਜਸਵੀਰ ਮਾਹੀ ਨੇ ‘ਜੁਗ ਜੁਗ ਜੀਵੇ ਸੋਮਪ੍ਰਕਾਸ਼, ਜੋ ਲੋਹੜੀ ਪਾਉਂਦਾ ਧੀਆਂ’’ ਦੀ ਗਾ ਕੇ ਸਭ ਨੂੰ ਨੱਚਣ ਲਗਾ ਦਿੱਤਾ। ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਹਜ਼ਾਰਾਂ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ, ਜਿਸ ਵਿਚ 1100 ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ ਅਤੇ ਅਨੀਤਾ ਸੋਮਪ੍ਰਕਾਸ਼ ਕੈਂਥ ਵੱਲੋਂ ਬੱਚੀਆਂ ਨੂੰ ਖਿਡੌਣੇ, ਕੱਪੜੇ, ਮੁੰਗਫਲੀ ਵੰਡੀਆਂ ਗਈਆਂ। ਇਸ ਮੌਕੇ ਹੁੰਦਲ ਜਪਾਨ, ਅਵਤਾਰ ਮੰਡ, ਪੰਕਜ ਚਾਵਲਾ, ਸੰਜੂ ਚੈਲ, ਪੰਮਾ ਚਾਚੋਕੀ, ਮਨਦੀਪ ਕੌਰ, ਨਰੇਸ਼ ਕੋਟਰਾਣੀ, ਦਵਿੰਦਰ ਸਪਰਾ, ਹਰਦੀਪ ਸਿੰਘ ਤੱਗੜ, ਜੁਗਨੂੰ ਪੰਡਿਤ, ਪੰਡਿਤ ਰਾਹੁਲ ਸ਼ਾਸਤਰੀ, ਵਿਤਿਨ ਪੁਰੀ, ਹਰਜਿੰਦਰ ਗੋਗਨਾ, ਨਿਤਿਨ ਚੱਢਾ, ਸ਼ਿਲਪਾ ਚੱਢਾ, ਸ਼੍ਰੀ ਵਿਸ਼ਵਕਰਮਾ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ ਨਾਮਧਾਰੀ, ਪ੍ਰਸ਼ਾਂਤ ਧਿਮਾਨ, ਵਿਸ਼ਾਲ ਭੋਗਲ, ਡਿਵਾਇਨ ਏਂਜਲ ਗਰੁੱਪ ਦੀ ਪ੍ਰਧਾਨ ਨਵਿਤਾ ਛਾਬੜਾ ਦੇ ਨਾਲ ਪੂਰੀ ਟੀਮ, ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ, ਰਮਨ ਨਹਿਰਾ, ਗੁਰਦੀਪ ਸਿੰਘ ਕੰਗ, ਸੁਖਬੀਰ ਸਿੰਘ, ਅਵਤਾਰ ਸਿੰਘ ਭੂੰਗਰਨੀ, ਜੀਤਾ ਪਾਂਡਵਾ, ਪਰਮਿੰਦਰ ਸਿੰਘ ਲਾਡੀ ਸ਼ੇਰ ਗਿੱਲ, ਨਿੱਕੀ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਸਾਰਿਆਂ ਨੇ ਮਿਲ ਕੇ ਲੋਹੜੀ ਦੇ ਗੀਤਾਂ ’ਤੇ ਭੰਗੜਾ ਪਾਇਆ ਤੇ ਲੋਹੜੀ ਦੀ ਅਗਨੀ ਨੂੰ ਪ੍ਰਜਵਲਿਤ ਕਰਕੇ ਆਨੰਦ ਮਾਣਿਆ। ਕੈਂਥ ਪਰਿਵਾਰ ਵੱਲੋਂ ਆਏ ਹੋਏ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਲੋਈ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।