ਆਨੰਦ ਪਬਲਿਕ ਸਕੂਲ ਦੇ ਅਧਿਆਪਕਾਂ ਵੱਲੋਂ ਚੰਡੀਗੜ੍ਹ ਦੀ ਸੈਰ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅਧਿਆਪਕਾਂ ਲਈ ਚੰਡੀਗੜ੍ਹ ਸੈਰ ਦਾ ਆਯੋਜਨ
Publish Date: Wed, 10 Jun 2026 08:30 PM (IST)
Updated Date: Thu, 11 Jun 2026 04:09 AM (IST)

ਕੈਪਸ਼ਨ : 10ਕੇਪੀਟੀ25 ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਚੰਡੀਗੜ੍ਹ ਦੀ ਇੱਕ ਮਨੋਰੰਜਕ ਸੈਰ ਦੌਰਾਨ ਦਿਖਾਈ ਦਿੰਦੇ ਹੋਏ ਵਿਦਿਆਰਥੀ ਅਤੇ ਸਟਾਫ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅਧਿਆਪਕਾਂ ਨੂੰ ਰੋਜ਼ਾਨਾ ਦੇ ਕੰਮਾਂ ਤੋਂ ਕੁਝ ਸਮਾਂ ਆਰਾਮ ਦੇਣ, ਆਪਸੀ ਸਾਂਝ ਤੇ ਇਕਤਾ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਚੰਡੀਗੜ੍ਹ ਦੀ ਇਕ ਮਨੋਰੰਜਕ ਸੈਰ ਦਾ ਆਯੋਜਨ ਕੀਤਾ ਗਿਆ। ਇਸ ਸੈਰ ਦੌਰਾਨ ਅਧਿਆਪਕਾਂ ਨੇ ਛੱਤਬੀਰ ਚਿੜੀਆਘਰ, ਮਾਤਾ ਮਨਸਾ ਦੇਵੀ ਮੰਦਰ ਤੇ ਸੁਖਨਾ ਝੀਲ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਸਾਰੇ ਅਧਿਆਪਕਾਂ ਨੇ ਖਰੀਦਦਾਰੀ ਦਾ ਵੀ ਆਨੰਦ ਮਾਣਿਆ। ਇਹ ਸੈਰ ਮਨੋਰੰਜਨ, ਘੁੰਮਣ-ਫਿਰਣ ਅਤੇ ਆਪਸੀ ਮਿਲਾਪ ਦਾ ਸੁੰਦਰ ਮੌਕਾ ਬਣੀ। ਸਕੂਲ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਕਿ ਅਧਿਆਪਕਾਂ ਦਾ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ । ਚੇਅਰਪਰਸਨ ਸ੍ਰੀਮਤੀ ਵਰਿੰਦਰ ਕੁਮਾਰੀ ਆਨੰਦ, ਡਾਇਰੈਕਟਰ ਸ੍ਰੀਮਤੀ ਰੁਚੀ ਆਨੰਦ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਕਰਮ ਆਨੰਦ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਅਧਿਆਪਕਾਂ ਨੂੰ ਸਮੇਂ-ਸਮੇਂ ’ਤੇ ਅਜਿਹੇ ਮੌਕੇ ਮਿਲਣ, ਜਿਨ੍ਹਾਂ ਨਾਲ ਉਹ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰ ਸਕਣ ਅਤੇ ਆਪਣੇ ਸਹਿਕਰਮੀਆਂ ਨਾਲ ਹੋਰ ਵਧੀਆ ਰਿਸ਼ਤੇ ਬਣਾ ਸਕਣ । ਪ੍ਰਿੰਸੀਪਲ ਡਾ. ਏ. ਐਸ. ਸੇਖੋਂ ਅਤੇ ਉਪ-ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੈਰਾਂ ਅਧਿਆਪਕਾਂ ਵਿੱਚ ਇਕਤਾ, ਸਹਿਯੋਗ ਅਤੇ ਆਪਸੀ ਸਮਝ ਨੂੰ ਵਧਾਉਂਦੀਆਂ ਹਨ ਅਤੇ ਸਕੂਲ ਵਿੱਚ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ । ਸ ਪੂਰੀ ਸੈਰ ਦੇ ਸਫਲ ਆਯੋਜਨ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਗਤੀਵਿਧੀ ਇੰਚਾਰਜ ਸ੍ਰੀਮਤੀ ਨੇਹਾ ਜੋਸ਼ੀ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਅਧਿਆਪਕਾਂ ਨੇ ਇਸ ਸੁੰਦਰ ਸੈਰ ਦੇ ਆਯੋਜਨ ਲਈ ਸਕੂਲ ਪ੍ਰਬੰਧਨ ਦਾ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਇਸ ਸੈਰ ਨੇ ਉਨ੍ਹਾਂ ਨੂੰ ਰੋਜ਼ਾਨਾ ਦੀ ਵਿਅਸਤਤਾ ਤੋਂ ਕੁੱਝ ਸਮਾਂ ਦੂਰ ਰਹਿ ਕੇ ਖੁਸ਼ੀ ਦੇ ਪਲ ਬਿਤਾਉਣ ਦਾ ਮੌਕਾ ਦਿੱਤਾ। ਸਾਰੇ ਅਧਿਆਪਕਾਂ ਨੇ ਇਸ ਸੈਰ ਦਾ ਭਰਪੂਰ ਆਨੰਦ ਮਾਣਿਆ ਅਤੇ ਨਵੀਂ ਊਰਜਾ ਨਾਲ ਵਾਪਸ ਪਰਤੇ । ਇਸ ਸੈਰ ਵਿੱਚ ਸ੍ਰੀ ਸੰਜੀਵ ਸ਼ਰਮਾ, ਸ੍ਰੀਮਤੀ ਮੋਨਿਕਾ ਸ਼ਰਮਾ, ਸ੍ਰੀਮਤੀ ਬਬੀਤਾ ਠਾਕੁਰ (ਕੋਆਰਡੀਨੇਟਰ, ਨਰਸਰੀ ਬਲਾਕ), ਸ੍ਰੀਮਤੀ ਰੇਣੂ ਤੇਜੀ, ਸ੍ਰੀ ਰਮਨ ਸੋਇਨ ਸਮੇਤ ਸਕੂਲ ਦੇ ਸਾਰੇ ਅਧਿਆਪਕ ਹਾਜ਼ਰ ਸਨ। ਸਭ ਦੇ ਉਤਸ਼ਾਹ ਅਤੇ ਸਹਿਯੋਗ ਨੇ ਇਸ ਸੈਰ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ । ਇਹ ਸੈਰ ਬਹੁਤ ਹੀ ਸਫਲ ਰਹੀ ਅਤੇ ਸਾਰੇ ਅਧਿਆਪਕਾਂ ਲਈ ਖੁਸ਼ਗਵਾਰ ਯਾਦਾਂ ਛੱਡ ਗਈ । ਇਹ ਆਯੋਜਨ ਸਕੂਲ ਵੱਲੋਂ ਆਪਣੇ ਅਧਿਆਪਕਾਂ ਦੀ ਖੁਸ਼ਹਾਲੀ, ਭਲਾਈ ਅਤੇ ਵਿਕਾਸ ਪ੍ਰਤੀ ਸਮਰਪਣ ਦਾ ਸੁੰਦਰ ਉਦਾਹਰਨ ਹੈ।