- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨੰਦ ਪਬਲਿਕ ਸਕੂਲ ਦਾ ‘ਉੜਾਨ 2026’ ਵਿਦਾਈ ਸਮਾਰੋਹ 12ਵੀਂ ਦੇ ਵਿਦਿਆਰਥੀਆਂ ਲਈ ਬਣਿਆ ਯਾਦਗਾਰ

ਕੈਪਸ਼ਨ : 4ਕੇਪੀਟੀ17,18,19
ਆਨੰਦ ਪਬਲਿਕ ਸਕੂਲ ਵਿਖੇ ਕਰਵਾਏ ਗਏ ‘ਉੜਾਨ 2026’ ਵਿਦਾਈ ਸਮਾਰੋਹ ਦੇ ਵੱਖ ਵੱਖ ਦ੍ਰਿਸ਼ ।
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਉਡਾਣ 2026’ ਸ਼ਾਨਦਾਰ ਵਿਦਾਈ ਸਮਾਰੋਹ ਬੈਸਟ ਵੈਸਟਰਨ ਵਿੱਚ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਖੁਸ਼ੀਆਂ, ਭਾਵਨਾਵਾਂ ਤੇ ਸੁਹਾਣੀਆਂ ਯਾਦਾਂ ਨਾਲ ਭਰਪੂਰ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਅਤੇ ਮਾਨਯੋਗ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਵੱਲੋਂ ਮੈਨੇਜਮੈਂਟ ਦੇ ਮੈਂਬਰਾਂ ਦੇ ਸਵਾਗਤ ਨਾਲ ਹੋਈ। ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਅਨੁਭਵ ਅਤੇ ਭਾਵਨਾਵਾਂ ਨੂੰ ਭਾਸ਼ਣਾਂ ਅਤੇ ਕਵਿਤਾਵਾਂ ਰਾਹੀਂ ਸਾਂਝਾ ਕੀਤਾ, ਜਿਸ ਨਾਲ ਸਾਰਾ ਮਾਹੌਲ ਭਾਵੁਕ ਹੋ ਗਿਆ। ਵਿਦਿਆਰਥਣਾਂ ਨੇ ਖੂਬਸੂਰਤ ਰੈਂਪ ਵਾਕ ਅਤੇ ਨਾਚ ਨਾਲ ਮੰਚ ‘ਤੇ ਰੌਣਕ ਲਾ ਦਿੱਤੀ। ਇਸ ਮੌਕੇ ਏਪਸ ਐਡਮਿਨਿਸਟ੍ਰੇਸ਼ਨ ਵੱਲੋਂ ਕਲਾਸ ਬਾਰ੍ਹਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਸਮ੍ਰਿਧੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਇਹ ਚਿੰਨ੍ਹ ਵਿਦਿਆਰਥੀਆਂ ਲਈ ਆਤਮ-ਵਿਸ਼ਵਾਸ ਅਤੇ ਅੱਗੇ ਵਧਣ ਦੀ ਪ੍ਰੇਰਣਾ ਬਣਿਆ । ਉਸ ਭਾਵੁਕ ਪਲ ਵਿੱਚ, ਵਿਦਿਆਰਥੀਆਂ ਨੇ ਆਪਣੀਆਂ ਅਧਿਆਪਿਕਾਵਾਂ ਨੂੰ ਪਿਆਰ ਭਰੇ ਤੋਹਫੇ ਦੇ ਕੇ ਸਾਲਾਂ ਦੀ ਮਿਹਨਤ, ਮਾਰਗਦਰਸ਼ਨ ਅਤੇ ਸਨੇਹ ਲਈ ਦਿਲੋਂ ਧੰਨਵਾਦ ਕੀਤਾ। ਮੁਸਕਾਨਾਂ ਅਤੇ ਨਮ ਅੱਖਾਂ ਨੇ ਮਾਹੌਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ । ਇਹ ਦ੍ਰਿਸ਼ ਸਾਬਤ ਕਰਦਾ ਹੈ ਕਿ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਬਲਕਿ ਇੱਥੇ ਗੁਰੂ–ਸ਼ਿਸ਼੍ਯ ਦਾ ਰਿਸ਼ਤਾ ਸੰਸਕਾਰਾਂ ਅਤੇ ਸਤਿਕਾਰ ਨਾਲ ਜੁੜਿਆ ਹੋਇਆ ਹੈ। ਜਦੋਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਜਿੱਥੇ ਵੀ ਜਾਣਗੇ ਆਪਣੇ ਸਕੂਲ ਅਤੇ ਅਧਿਆਪਕਾਂ ਦੇ ਮੂਲ੍ਯ ਸਦਾ ਨਾਲ ਲੈ ਕੇ ਜਾਣਗੇ, ਤਾਂ ਹਾਲ ਤਾਲੀਆਂ ਨਾਲ ਗੂੰਜ ਉਠਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਕੂਲ ਦੇ ਇਹ ਚਮਕਦੇ ਸਿਤਾਰੇ ਜੀਵਨ ਵਿੱਚ ਉੱਚੀਆਂ ਉਡਾਰੀਆਂ ਭਰਨ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ । ‘ਉੜਾਨ’ ਸਿਰਫ਼ ਇੱਕ ਵਿਦਾਈ ਨਹੀਂ, ਸਗੋਂ ਸੁਪਨਿਆਂ ਨੂੰ ਪੰਖ ਦੇਣ ਵਾਲਾ ਐਸਾ ਸਮਾਰੋਹ ਬਣਿਆ ਜੋ ਲੰਮੇ ਸਮੇਂ ਤੱਕ ਸਭ ਦੇ ਦਿਲਾਂ ਵਿੱਚ ਵੱਸਦਾ ਰਹੇਗਾ। ਪ੍ਰੋਗਰਾਮ ਦਾ ਸਭ ਤੋਂ ਮਨੋਰੰਜਕ ਪਲ ਉਹ ਸੀ ਜਦੋਂ ਵਿਦਿਆਰਥੀਆਂ ਨੇ ਆਪਣੇ ਪਿਆਰੇ ਅਧਿਆਪਕਾਂ ਲਈ ਗੀਤ ਅਤੇ ਬਿਨਾਂ ਨਾਮ ਦੇ ਸੁਨੇਹੇ ਪੇਸ਼ ਕੀਤੇ। ਸਾਰੇ ਅਧਿਆਪਕ ਅਤੇ ਵਿਦਿਆਰਥੀ ਅੰਦਾਜ਼ੇ ਲਗਾਉਂਦੇ ਰਹੇ ਕਿ ਸੁਨੇਹਾ ਕਿਸ ਲਈ ਹੈ, ਜਿਸ ਨਾਲ ਮਾਹੌਲ ਹਾਸੇ ਅਤੇ ਆਪਣਾਪਨ ਨਾਲ ਭਰ ਗਿਆ । ਇਸ ਯਾਦਗਾਰ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਐਕਟਿਵਿਟੀ ਇੰਚਾਰਜ ਨੇਹਾ ਜੋਸ਼ੀ ਅਤੇ ਕਰੁਣਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਨਿਰਮਲ ਜੋਤੀ, ਬਬੀਤਾ, ਲਵਲੀਨ ਕੌਰ, ਰੰਜੀਤਾ, ਨਵਨੀਤ ਅੰਗਰਾ ਅਤੇ ਅਸ਼ੋਕ ਸਮੇਤ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਇਸ ਖੂਬਸੂਰਤ ਸਮਾਰੋਹ ਦਾ ਪੂਰਾ ਆਨੰਦ ਲਿਆ।
ਉਸ ਭਾਵੁਕ ਪਲ ’ਚ ਵਿਦਿਆਰਥੀਆਂ ਨੇ ਆਪਣੀਆਂ ਅਧਿਆਪਿਕਾਵਾਂ ਨੂੰ ਪਿਆਰ ਭਰੇ ਤੋਹਫੇ ਦੇ ਕੇ ਸਾਲਾਂ ਦੀ ਮਿਹਨਤ, ਮਾਰਗਦਰਸ਼ਨ ਅਤੇ ਸਨੇਹ ਲਈ ਦਿਲੋਂ ਧੰਨਵਾਦ ਕੀਤਾ। ਮੁਸਕਾਨਾਂ ਅਤੇ ਨਮ ਅੱਖਾਂ ਨੇ ਮਾਹੌਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਇਹ ਦ੍ਰਿਸ਼ ਸਾਬਤ ਕਰਦਾ ਹੈ ਕਿ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਬਲਕਿ ਇੱਥੇ ਗੁਰੂ–ਸ਼ਿਸ਼ ਦਾ ਰਿਸ਼ਤਾ ਸੰਸਕਾਰਾਂ ਅਤੇ ਸਤਿਕਾਰ ਨਾਲ ਜੁੜਿਆ ਹੋਇਆ ਹੈ। ਜਦੋਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਜਿੱਥੇ ਵੀ ਜਾਣਗੇ ਆਪਣੇ ਸਕੂਲ ਅਤੇ ਅਧਿਆਪਕਾਂ ਦੇ ਮੂਲ੍ਯ ਸਦਾ ਨਾਲ ਲੈ ਕੇ ਜਾਣਗੇ, ਤਾਂ ਹਾਲ ਤਾਲੀਆਂ ਨਾਲ ਗੂੰਜ ਉਠਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਕੂਲ ਦੇ ਇਹ ਚਮਕਦੇ ਸਿਤਾਰੇ ਜੀਵਨ ਵਿੱਚ ਉੱਚੀਆਂ ਉਡਾਰੀਆਂ ਭਰਨ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ । ‘ਉੜਾਨ’ ਸਿਰਫ਼ ਇੱਕ ਵਿਦਾਈ ਨਹੀਂ, ਸਗੋਂ ਸੁਪਨਿਆਂ ਨੂੰ ਪੰਖ ਦੇਣ ਵਾਲਾ ਐਸਾ ਸਮਾਰੋਹ ਬਣਿਆ ਜੋ ਲੰਮੇ ਸਮੇਂ ਤੱਕ ਸਭ ਦੇ ਦਿਲਾਂ ਵਿੱਚ ਵੱਸਦਾ ਰਹੇਗਾ । ਪ੍ਰੋਗਰਾਮ ਦਾ ਸਭ ਤੋਂ ਮਨੋਰੰਜਕ ਪਲ ਉਹ ਸੀ ਜਦੋਂ ਵਿਦਿਆਰਥੀਆਂ ਨੇ ਆਪਣੇ ਪਿਆਰੇ ਅਧਿਆਪਕਾਂ ਲਈ ਗੀਤ ਅਤੇ ਬਿਨਾਂ ਨਾਮ ਦੇ ਸੁਨੇਹੇ ਪੇਸ਼ ਕੀਤੇ। ਸਾਰੇ ਅਧਿਆਪਕ ਅਤੇ ਵਿਦਿਆਰਥੀ ਅੰਦਾਜ਼ੇ ਲਗਾਉਂਦੇ ਰਹੇ ਕਿ ਸੁਨੇਹਾ ਕਿਸ ਲਈ ਹੈ, ਜਿਸ ਨਾਲ ਮਾਹੌਲ ਹਾਸੇ ਤੇ ਆਪਣਾਪਨ ਨਾਲ ਭਰ ਗਿਆ। ਇਸ ਯਾਦਗਾਰ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਐਕਟਿਵਿਟੀ ਇੰਚਾਰਜ ਨੇਹਾ ਜੋਸ਼ੀ ਅਤੇ ਕਰੁਣਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਨਿਰਮਲ ਜੋਤੀ, ਬਬੀਤਾ, ਲਵਲੀਨ ਕੌਰ, ਰੰਜੀਤਾ, ਨਵਨੀਤ ਅੰਗਰਾ ਅਤੇ ਅਸ਼ੋਕ ਸਮੇਤ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਇਸ ਖੂਬਸੂਰਤ ਸਮਾਰੋਹ ਦਾ ਪੂਰਾ ਆਨੰਦ ਲਿਆ।