ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਮੀਟਿੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸੁਲਤਾਨਪੁਰ ਦੀ ਕੋਰ ਕਮੇਟੀ ਦੀ ਹੋਈ ਅਹਿਮ ਮੀਟਿੰਗ
Publish Date: Thu, 05 Mar 2026 10:20 PM (IST)
Updated Date: Thu, 05 Mar 2026 10:23 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸੁਲਤਾਨਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਜ਼ੋਨ ਸੱਕਤਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਧਾਨ ਸਰਵਣ ਸਿੰਘ ਬਾਊਪੁਰ, ਸੰਗਠਨ ਸੱਕਤਰ ਸ਼ੇਰ ਸਿੰਘ ਮਹੀਂਵਾਲ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿਚ ਜ਼ੋਨ ਦੀਆਂ ਇਕਾਈਆਂ ਦੇ ਪ੍ਧਾਨ, ਸੱਕਤਰ ਤੇ ਖਜ਼ਾਨਚੀ ਵੀ ਹਾਜ਼ਰ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਵਪਾਰ ਸਮਝੌਤਾ ਕਿਸਾਨੀ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸਵਿੰਧਾਨ ਅਨੁਸਾਰ ਤਿੰਨ ਸਾਲ ਬਾਅਦ ਜ਼ੋਨ ਤੇ ਜ਼ਿਲ੍ਹੇ ਦੀ ਚੋਣ ਪੰਚ ਪ੍ਰਧਾਨੀ ਹੇਠ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ੋਨ ਸੁਲਤਾਨਪੁਰ ਦੀ ਦੁਬਾਰਾ ਚੋਣ 11 ਮਾਰਚ ਸਵੇਰੇ 10 ਵੱਜੇ ਰੱਖੀ ਗਈ ਹੈ, ਜਿਸ ਵਿਚ ਪਿੰਡਾਂ ਵਿਚੋਂ ਡੈਲੀਗੇਟ ਦੇ ਅਧਾਰ ’ਤੇ ਦੁਬਾਰਾ ਜ਼ੋਨ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿਚ ਤਰਸੇਮ ਸਿੰਘ ਮੰਡ ਸਾਂਗਰਾ, ਮਲਕੀਤ ਸਿੰਘ ਫੱਤੋਵਾਲ, ਹਰਦੀਪ ਸਿੰਘ ਬਾਊਪੁਰ, ਬਿੰਦਰ ਸਿੰਘ, ਸੁਰਜੀਤ ਸਿੰਘ, ਗੁਰਸੇਵਕ ਸਿੰਘ, ਸਰਵਣ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਚੈਂਚਲ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।