ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
ਮਹਾਸ਼ਿਵਰਾਤਰੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sun, 08 Feb 2026 08:21 PM (IST)
Updated Date: Sun, 08 Feb 2026 08:23 PM (IST)
ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਂਸ਼ਿਵਰਾਤਰੀ ਮਹੋਤਸਵ ਦੇ ਪਾਵਨ ਮੌਕੇ ’ਤੇ ਠਾਕੁਰਦੁਆਰਾ ਸ਼ਿਵ ਮੰਦਰ, ਪੱਕਾ ਬਾਗ, ਫਗਵਾੜਾ ਵਿਖੇ ਧਾਰਮਿਕ ਪ੍ਰੋਗਰਾਮਾਂ ਦੀ ਭਰਪੂਰ ਲੜੀ ਆਯੋਜਿਤ ਕੀਤੀ ਗਈ। ਇਸ ਲੜੀ ਤਹਿਤ ਸ਼੍ਰੀਮਤੀ ਤੇ ਸ਼੍ਰੀ ਰਿਸ਼ੀ ਸ਼ਰਮਾ ਤੇ ਸ਼ਿਵ ਮੰਦਰ ਸੇਵਾਦਾਰ ਕਮੇਟੀ ਦੇ ਮੈਂਬਰਾਂ ਵੱਲੋਂ ਵਿਧੀਵਤ ਮੰਤਰੋਚਾਰਣ ਨਾਲ ਜੋਤੀ ਪੂਜਨ ਕੀਤਾ ਗਿਆ, ਜਿਸ ਉਪਰੰਤ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਭਜਨ ਸੰਧਿਆ ਦੌਰਾਨ ਇੰਦਰਜੀਤ ਕਾਲੜਾ, ਮਧੂਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਪਾਰਸ ਜਲੋਟਾ, ਰਮਨ ਪਾਸੀ, ਬੱਬੂ ਚੋਪੜਾ, ਪਰਵੇਸ਼ ਚੰਦਰ, ਰਾਜੂ ਮਲ੍ਹੋਤਰਾ, ਪ੍ਰਭਾ ਮਲਹੋਤਰਾ, ਰੀਨਾ ਮੁਤਰੇਜਾ ਆਦਿ ਸ਼ਰਧਾਲੂਆਂ ਨੇ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਸਨੀ ਸ਼ਰਮਾ, ਰਿਸ਼ੀ ਚੋਪੜਾ ਅਤੇ ਆਨੰਦ ਸਿੰਘ ਵੱਲੋਂ ਸ਼ਿਆਮ ਬਾਬਾ ਅਤੇ ਭੋਲੇਨਾਥ ਦੇ ਭਜਨਾਂ ਦੀ ਸੁਰੀਲੀ ਪ੍ਰਸਤੁਤੀ ਦੇ ਕੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਸਾਰਾ ਮਾਹੌਲ ਭਗਤੀਮਈ ਬਣ ਗਿਆ। ਭਜਨ ਸੰਧਿਆ ਉਪਰਾਂਤ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਪ੍ਰਸਾਦ ਗ੍ਰਹਿਣ ਕੀਤਾ।
ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਬੌਬੀ ਚੰਮ, ਅਰੁਣ ਧੀਰ, ਰਾਕੇਸ਼ ਧੀਰ, ਦਵਿੰਦਰ ਬਿੱਲਾ, ਕਮਲ ਪਾਠਕ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਦੀਪਕ ਲਖਨਪਾਲ, ਸੋਨੂ ਜਲੋਟਾ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀਕੇ, ਨਿਤਿਨ ਕਨੋਜੀਆ, ਅਨਿਲ ਮਲ੍ਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲ੍ਹੋਤਰਾ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੰਗੀਤਾ ਧੀਰ, ਰੀਟਾ ਧੀਰ, ਤਮੰਨਾ ਪਾਠਕ ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ।
ਪ੍ਰੋਗਰਾਮ ਦੇ ਅਖੀਰ ’ਚ ਕਮੇਟੀ ਮੈਂਬਰਾਂ ਵੱਲੋਂ ਅਵੀਵ ਮੰਦਰ ਸੇਵਾਦਾਰ ਕਮੇਟੀ ਤੇ ਸ਼੍ਰੀ ਰਿਸ਼ੀ ਸ਼ਰਮਾ ਨੂੰ ਭੋਲੇ ਬਾਬਾ ਦਾ ਸਵਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਗਤ ਵੱਲੋਂ ਇਸ ਸਫ਼ਲ ਆਯੋਜਨ ਲਈ ਸ਼ਿਵ ਮੰਦਰ ਸੇਵਾਦਾਰ ਕਮੇਟੀ ਦੀ ਖੂਬ ਪ੍ਰਸ਼ੰਸਾ ਕੀਤੀ ਗਈ।