ਹਲਕਾ ਭੁਲੱਥ ਤੋਂ ਭਾਰੀ ਗਿਣਤੀ ’ਚ ਭਾਜਪਾ ਸਮਰਥਕ ਰੈਲੀ ’ਚ ਸ਼ਾਮਲ ਹੋਣਗੇ : ਮਨਹਾਸ
ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ : ਰਣਜੀਤ ਖੋਜੇਵਾਲ
Publish Date: Thu, 05 Mar 2026 10:12 PM (IST)
Updated Date: Thu, 05 Mar 2026 10:14 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਪੰਜਾਬ ਹਾਈ ਕਮਾਨ ਦੇ ਹੁਕਮਾਂ ਮੁਤਾਬਕ ਤੇ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਕਪੂਰਥਲਾ ਦੇ ਦਿਸ਼ਾਨਿਰਦੇਸ਼ਾਂ ਹੇਠ ਭਾਜਪਾ ਹਲਕਾ ਭੁਲੱਥ ਦੀ ਇਕ ਵਿਸ਼ੇਸ਼ ਮੀਟਿੰਗ ਭੁਲੱਥ ਵਿਚ ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਤੇ ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ ਦੀ ਦੇਖ-ਰੇਖ ਵਿਚ ਹੋਈ ਜਿਸ ਵਿਚ ਰਣਜੀਤ ਸਿੰਘ ਖੋਜੇਵਾਲ ਤੇ ਸੰਜੀਵ ਮਨਹਾਸ ਰੈਲੀ ਇੰਚਾਰਜ ਭਾਜਪਾ ਹਲਕਾ ਭੁਲੱਥ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਵਿਜੇ ਸ਼ਰਮਾ ਸੀਨੀਅਰ ਭਾਜਪਾ ਨੇਤਾ ਦਸੂਹਾ ਤੇ ਅਮਨਦੀਪ ਸਿੰਘ ਗਿੱਲ ਸੀਨੀਅਰ ਭਾਜਪਾ ਆਗੂ ਵੀ ਇਸ ਬੈਠਕ ਵਿਚ ਪਹੁੰਚੇ। ਇਸ ਬੈਠਕ ਵਿਚ 14 ਮਾਰਚ ਨੂੰ ਮੋਗਾ ਵਿਚ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਦੀ ਹੋਣ ਵਾਲੀ ਭਾਜਪਾ ਪੰਜਾਬ ਦੀ ਬਦਲਾਓ ਰੈਲੀ ਵਿਚ ਹਲਕਾ ਭੁਲੱਥ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਭਾਜਪਾ ਸਮਰਥਕਾਂ ਨੂੰ ਸ਼ਾਮਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸੰਜੀਵ ਮਨਹਾਸ ਨੇ ਹਲਕਾ ਭੁਲੱਥ ਦੇ ਮੰਡਲ ਪ੍ਰਧਾਨਾਂ, ਮੰਡਲ ਦੇ ਮੋਰਚੇ ਪ੍ਰਧਾਨਾਂ, ਹਲਕਾ ਭੁਲੱਥ ਦੇ ਅੰਦਰ ਆਉਂਦੇ ਸਾਰੇ ਜ਼ਿਲ੍ਹਾ ਅਹੁਦੇਦਾਰਾਂ ਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰਾਂ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਤੇ ਸਮਰਥਕਾਂ ਨੂੰ 14 ਮਾਰਚ ਨੂੰ ਹੋਣ ਵਾਲੀ ਇਸ ਵਿਸ਼ੇਸ਼ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਲੈ ਜਾਣ ਵਿਚ ਆਪਣਾ ਪੂਰਾ ਸਹਿਯੋਗ ਦੇਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 2027 ’ਚ ਭਾਜਪਾ ਦੀ ਸਰਕਾਰ ਬਣਾਉਣ ਵਿਚ ਇਸ ਰੈਲੀ ਦਾ ਮਹੱਤਵਪੂਰਨ ਰੋਲ ਹੋਵੇਗਾ ਤੇ ਉਨ੍ਹਾਂ ਦਾ ਸੰਕਲਪ ਹੈ ਕਿ ਪਾਰਟੀ ਨੇ ਹਲਕਾ ਭੁਲੱਥ ਤੋਂ ਜੋ ਉਨ੍ਹਾਂ ਦੀ ਇਸ ਰੈਲੀ ਨੂੰ ਸਫ਼ਲ ਬਣਾਉਣ ਦੀ ਡਿਊਟੀ ਲਗਾਈ ਹੈ, ਹਲਕਾ ਭੁਲੱਥ ਦੇ ਆਗੂ ਉਸ ਨੂੰ ਪੂਰਾ ਕਰਨ ਵਿਚ ਪੂਰਾ ਸਹਿਯੋਗ ਦੇਣਗੇ। ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਤੇ ਭਾਜਪਾ ਹਲਕਾ ਭੁਲੱਥ ਦੇ ਅੰਦਰ ਆਉਂਦੇ ਚਾਰਾਂ ਮੰਡਲਾਂ ਵਿਚੋਂ ਹੀਰਕ ਜੋਸ਼ੀ ਪ੍ਰਧਾਨ ਭਾਜਪਾ ਮੰਡਲ ਭੁਲੱਥ, ਹਰਵਿੰਦਰ ਸਿੰਘ ਪ੍ਰਧਾਨ ਭਾਜਪਾ ਮੰਡਲ ਢਿਲਵਾਂ, ਨਡਾਲਾ ਤੇ ਬੇਗੋਵਾਲ ਮੰਡਲਾਂ ਤੋਂ ਵੀ ਸ਼ਾਮਲ ਹੋਏ ਅਹੁਦੇਦਾਰਾਂ ਨੇ ਆਪਣੇ-ਆਪਣੇ ਮੰਡਲਾਂ ਤੋਂ ਵੱਧ ਤੋਂ ਵੱਧ ਬੱਸਾਂ ਭਰ ਕੇ ਭਾਜਪਾ ਸਮਰਥਕਾਂ ਨੂੰ ਰੈਲੀ ਵਿਚ ਲਿਜਾ ਕੇ ਇਸ ਰੈਲੀ ਨੂੰ ਸਫਲ ਬਣਾਉਣ ਦਾ ਅਹਿਦ ਕੀਤਾ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਨੀ ਬੈਂਸ, ਭਾਜਪਾ ਹਲਕਾ ਭੁਲੱਥ ਦੇ ਆਗੂਆਂ ਵਿਚ ਸੁਭਾਸ਼ ਚੰਦਰ ਦੱਤਾ, ਜਨਰਲ ਸਕੱਤਰ ਮੰਡਲ ਭੁਲੱਥ, ਰਾਜੀਵ ਪਾਸੀ, ਮੋਹਣ ਲਾਲ ਅਰੋੜਾ, ਜਗਦੀਸ਼ ਮਹਿਤਾ, ਵਿਪਨ, ਫੌਜਾ ਸਿੰਘ, ਸੰਜੀਵ ਸ਼ਰਮਾ, ਸਤਵੀਰ ਸਿੰਘ ਸੱਤੀ, ਬਲਦੇਵ ਰਾਜ, ਅਰਸ਼ ਤੇ ਅਨੇਕਾਂ ਭਾਜਪਾ ਆਗੂ ਹਾਜ਼ਰ ਰਹੇ।