ਅਲਾਇੰਸ ਕਲੱਬ ਨੇ ਲਗਾਇਆ ਮੈਗਾ ਫ੍ਰੀ ਆਈ ਕੈਂਪ
ਅਲਾਇੰਸ ਕਲੱਬ ਫਗਵਾੜਾ ਰਾਇਲ ਵਲੋਂ ਮੈਗਾ ਫ੍ਰੀ ਆਈ ਚੈਕਅਪ ਤੇ ਆਪਰੇਸ਼ਨ ਕੈਂਪ ਦਾ ਆਯੋਜਨ
Publish Date: Tue, 13 Jan 2026 07:35 PM (IST)
Updated Date: Tue, 13 Jan 2026 07:36 PM (IST)

ਫਗਵਾੜਾ : ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਸਮਾਜ ਸੇਵੀ ਪ੍ਰੋਜੈਕਟਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿਮਸ ਜਲੰਧਰ ਦੇ ਸਹਿਯੋਗ ਨਾਲ ਅੱਖਾਂ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਸ਼੍ਰੀ ਹਨੂਮਾਨ ਗੜੀ ਫਗਵਾੜਾ ਵਿਖੇ ਲਗਾਇਆ ਗਿਆ। ਇਸ ਮੌਕੇ ਲਗਾਏ ਗਏ ਕੈਂਪ ਵਿਚ ਡਿਸਟਰਿਕਟ ਗਵਰਨਰ ਐਲੀ ਸੰਦੀਪ ਕੁਮਾਰ, ਪਾਸਟ ਇੰਟਰਨੈਸ਼ਨਲ ਡਾਇਰੈਕਟਰ ਐਲੀ ਡਾ. ਜੇਐੱਸ ਕੁੰਦੀ, ਵੀਡੀਜੀ ਪਦਮ ਲਾਲ, ਫਸਟ ਡਿਸਟ੍ਰਿਕ ਗਵਰਨਰ ਐਲੀ ਐੱਨਕੇ ਮਹਿੰਦਰੂ, ਚਾਰਟਡ ਗਵਰਨਰ ਐਲੀ ਜੀਐੱਸ ਜੱਜ, ਐਲੀ ਐਡਵੋਕੇਟ ਵਰੁਨ ਕੁਮਾਰ ਵਧਾਵਨ, ਐਲੀ ਰਾਜੀਵ ਸੂਦ, ਐਲੀ ਮਨਜੀਤ ਸਿੰਘ ਮੱਕੜ ਉਚੇਚੇ ਤੌਰ ’ਤੇ ਕੈਂਪ ਵਿਚ ਸ਼ਾਮਲ ਹੋਏ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਮੁੱਖ ਮਹਿਮਾਨ ਵਜੋਂ ਕੈਂਪ ਵਿਚ ਸ਼ਾਮਲ ਹੋ ਕੇ ਸ਼ੁਰੂਆਤ ਕਰਵਾਈ ਗਈ। ਅਲਾਇੰਸ ਕਲੱਬ ਫਗਵਾੜਾ ਰਾਇਲ ਦੀ ਪ੍ਰਧਾਨ ਐਲੀ ਸਾਕਸ਼ੀ ਵਧਾਵਨ ਨੇ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਆਪਣੇ ਸਮਾਜ ਸੇਵੀ ਪ੍ਰੋਜੈਕਟਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਫਰੀ ਮੈਗਾ ਆਈ ਆਪ੍ਰੇਸ਼ਨ ਕੈਂਪ ਅਤੇ ਮੈਡੀਕਲ ਜਨਰਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 348 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ 68 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣ ਕੇ ਉਨ੍ਹਾਂ ਦੇ ਮੁਫਤ ਆਪ੍ਰੇਸ਼ਨ ਵੀ ਕਰਵਾਏ ਗਏ। ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਐਲੀ ਮਨਜੀਤ ਸਿੰਘ ਮੱਕੜ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਮੂਹ ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਮੈਂਬਰਾਂ ਨੂੰ ਇਸ ਮਹਾਨ ਤੇ ਕਾਮਯਾਬ ਕੈਂਪ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਅਲਾਇੰਸ ਕਲੱਬ ਫਗਵਾੜਾ ਰਾਇਲ ਵੱਲੋਂ ਅਜਿਹੇ ਹੋਰ ਵੀ ਅਨੇਕਾਂ ਪ੍ਰੋਜੈਕਟ ਉਲੀਕੇ ਜਾਣਗੇ, ਜਿਨ੍ਹਾਂ ਨਾਲ ਆਮ ਲੋਕਾਂ ਦੀ ਮਦਦ ਕੀਤੀ ਜਾ ਸਕੇ। ਐਲੀ ਰਾਜੀਵ ਸੂਦ, ਐਲੀ ਐਡਵੋਕੇਟ ਵਰੁਣ ਕੁਮਾਰ ਵਧਾਵਨ, ਐਲੀ ਕਰਨ ਸੋਂਧੀ, ਐਲੀ ਅਨਿਲ ਲੁਥਰਾ, ਐਲੀ ਪੰਕਜ ਠਾਕੁਰ, ਐਲੀ ਸਕਤਰ ਜੋਤੀ ਕੋਛੜ, ਐਲੀ ਪਰਮੋਦ ਸੇਠੀ ਐਲੀ ਸੰਜੇ ਗਰੋਵਰ, ਐਲੀ ਰਮਨ ਸੁਧੀਰ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ। ਐਲੀ ਐਡਵੋਕੇਟ ਵਰੁਣ ਕੁਮਾਰ ਵਧਾਵਨ ਨੇ ਦੱਸਿਆ ਕਿ ਕਲੱਬ ਵੱਲੋਂ ਅਗਲਾ ਕੈਂਪ ਮਿਤੀ ਇਕ ਫਰਵਰੀ ਨੂੰ ਹਦੀਆਬਾਦ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮੰਦਰ ਸੰਚਾਲਕ ਬਲਦੇਵ ਰਾਜ ਸ਼ਰਮਾ, ਇੰਦਰਜੀਤ ਕਰਵਲ, ਵਿਨੋਦ ਵਰਮਾਨੀ, ਕੌਂਸਲਰ ਸੰਜੀਵ ਬੁੱਗਾ, ਨਰੇਸ਼ ਭਾਰਦਵਾਜ, ਰਵਿੰਦਰ ਸ਼ਰਮਾ ਨੀਟਾ ਨੂੰ ਵੀ ਸਨਮਾਨਿਤ ਕੀਤਾ ਗਿਆ।