ਅਲਾਇੰਸ ਕਲੱਬ ਨੇ ਲੋੜਵੰਦ ਪਰਿਵਾਰ ਨੂੰ ਵੀਲ੍ਹ ਚੇਅਰ ਦਿੱਤੀ
ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਨੇ ਲੋੜਵੰਦ ਪਰਿਵਾਰ ਨੂੰ ਵੀਲ੍ਹ ਚੇਅਰ ਦਿੱਤੀ
Publish Date: Thu, 09 Apr 2026 09:59 PM (IST)
Updated Date: Thu, 09 Apr 2026 10:02 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵੱਲੋਂ ਪਿਛਲੇ ਦਿਨੀਂ ਪ੍ਰਧਾਨ ਹਰਮਨਦੀਪ ਸਿੰਘ ਸਹਿਗਲ ਦੀ ਅਗਵਾਈ ਵਿਚ ਇਕ ਪ੍ਰੋਜੈਕਟ ਕੀਤਾ ਗਿਆ, ਜਿਸ ਵਿਚ ਅਲਾਇੰਸ ਕਲੱਬ ਵੱਲੋਂ ਪਿੰਡ ਅਡਨਾਂਵਾਲੀ ਦੇ ਲੋੜਵੰਦ ਪਰਿਵਾਰ ਨੂੰ ਵੀਲ੍ਹ ਚੇਅਰ ਦਿੱਤੀ ਗਈ। ਇਸ ਪ੍ਰੋਜੈਕਟ ਵਿਚ ਐਲੀ ਪਵਨਜੀਤ ਸਿੰਘ ਵਾਲੀਆ, ਸਾਬਕਾ ਗਵਰਨਰ ਐਲੀ ਸੰਦੀਪ ਅਟਵਾਲ, ਐਲੀ ਮਨਦੀਪ ਸਿੰਘ, ਐਲੀ ਜਸਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ, ਐਲੀ ਜਗਮੀਤ ਸਿੰਘ, ਐਲੀ ਕਾਬਲ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਜੈਕਟ ਦੀ ਸ਼ੁਰੂਆਤ ਪ੍ਰਧਾਨ ਐਲੀ. ਹਰਮਨਦੀਪ ਸਿੰਘ ਸਹਿਗਲ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੂਰੀ ਟੀਮ ਨੇ ਇਸ ਪ੍ਰੋਜੈਕਟ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਾਮਯਾਬ ਕੀਤਾ। ਇਸ ਮੌਕੇ ਐਲੀ. ਪਵਨਜੀਤ ਸਿੰਘ ਵਾਲੀਆ ਸਾਬਕਾ ਗਵਰਨਰ ਨੇ ਇਸ ਵਧੀਆ ਸ਼ੁਰੂਆਤ ਲਈ ਸਾਰੇ ਮੈਬਰਾਂ ਦੀ ਸ਼ਲਾਘਾ ਕੀਤੀ।