ਹਿੰਦੂਆਂ ਦੇ ਸਾਰੇ ਧਾਰਮਿਕ ਧਾਮ ਰੇਲ ਸੰਪਰਕ ਨਾਲ ਜੋੜੇ ਜਾਣ : ਗਹਿਰੀਵਾਲਾ
ਹਿੰਦੂਆਂ ਦੇ ਸਾਰੇ ਧਾਰਮਿਕ ਧਾਮ ਰੇਲ ਸੰਪਰਕ ਨਾਲ ਜੋੜੇ ਜਾਣ : ਗਹਿਰੀਵਾਲਾ
Publish Date: Fri, 20 Mar 2026 09:36 PM (IST)
Updated Date: Fri, 20 Mar 2026 09:37 PM (IST)

--ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਭੇਜੇ ਲਿਖਤੀ ਪੱਤਰ ’ਚ ਚੁੱਕਿਆ ਮੁੱਦਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਤੇ ਸਰਗਰਮ ਲੀਡਰ ਮੀਡੀਆ ਇੰਚਾਰਜ ਪੰਜਾਬ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਆਪਣੇ ਪੰਜਾਬ ਦੇਸ਼ ਅੰਦਰ ਵੱਸਦੇ ਕਰੋੜਾਂ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦੇਸ਼ ਦੇ ਰੇਲ ਮੰਤਰੀ ਅਸ਼ਵੀ ਵੈਸ਼ਨਵ ਨੂੰ ਭੇਜੇ ਇਕ ਵਿਸ਼ੇਸ਼ ਮੰਗ ਪੱਤਰ ’ਚ ਜਾਣੂ ਕਰਵਾਇਆ ਕਿ ਸਾਡੇ ਹਿੰਦੂ ਭਾਈਚਾਰੇ ਤੇ ਸਿੱਖ ਭਾਈਚਾਰੇ ਦੀ ਆਸਥਾ ਦੇ ਕੇਂਦਰ ਪ੍ਰਸਿੱਧ ਮਹਾਮਾਈ ਚਿੰਤਾਪੁਰਨੀ, ਜਵਾਲਾ ਦੇਵੀ, ਬਗਲਾ ਮੁਖੀ, ਸ਼ਕਤੀ ਕਾਂਗੜਾ ਦੇਵੀ, ਮਾਤਾ ਚਾਮੁੰਡਾ ਦੇਵੀ ਤੇ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੇ ਮਾਤਾ ਵੈਸ਼ਨੋ ਦੇਵੀ ਜੰਮੂ ਕਸ਼ਮੀਰ ਦੇ ਸ਼ਾਹੀ ਦਰਬਾਰਾਂ ਤੋਂ ਲੈ ਕੇ ਰਾਜਸਥਾਨ ਵਿਖੇ ਸਥਿਤ ਬਾਬਾ ਖਾਟੂ ਸ਼ਾਮ ਮੰਦਰ ਤੇ ਸਾਲਾਸਰ ਧਾਮ ਨੂੰ ਜਾਣ ਲਈ ਸਿੱਧੀ ਇਕ ਵੀ ਰੇਲ ਸੇਵਾ ਨਾ ਹੋਣ ਕਰਕੇ ਦੇਸ਼ ਵਿਚ ਵੱਸਦੇ ਕਰੋੜਾਂ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਸਮੇਂ ਤੋਂ ਸਾਡੇ ਹਿੰਦੂਆਂ ਦੇ ਵੱਡੇ ਪਵਿੱਤਰ ਮੰਦਰਾਂ ਨੂੰ ਜਾਣ ਲਈ ਕੇਂਦਰ ਦੀਆਂ ਸਰਕਾਰਾਂ ਕੋਲ ਪੁਰਜ਼ੋਰ ਮੰਗ ਉਠਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਧਾਰਮਿਕ ਤੇ ਇਤਿਹਾਸਕ ਮੰਦਰਾਂ ਨੂੰ ਰੇਲ ਸੇਵਾ ਨਾਲ ਨਹੀਂ ਜੋੜਿਆ ਗਿਆ ਪਰ ਜਦੋਂ ਤੋਂ ਦੇਸ਼ ਦੀ ਵਾਗਡੋਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨੇ ਸੰਭਾਲੀ ਹੈ, ਉਦੋਂ ਤੋਂ ਸ਼ਰਧਾਲੂਆਂ ਦੀ ਹਿਮਾਚਲ ਪ੍ਰਦੇਸ਼ ਵਿਚ ਬਣੇ ਹਿੰਦੂਆਂ ਦੇ ਪਵਿੱਤਰ ਮੰਦਰਾਂ ਨੂੰ ਰੇਲ ਸੇਵਾ ਨਾਲ ਜੋੜਨ ਦੀ ਆਸ ਬੱਝੀ ਹੈ। ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਦੇਸ਼ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜਾਣੂ ਕਰਵਾਇਆ ਕਿ ਹਿੰਦੂਆਂ ਦੇ ਪ੍ਰਸਿੱਧ ਇਤਿਹਾਸਿਕ ਮੰਦਰਾਂ ਨੂੰ ਸਿੱਧੀ ਰੇਲ ਸੇਵਾ ਨਾ ਹੋਣ ਕਰਕੇ ਕਰੋੜਾਂ ਸ਼ਰਧਾਲੂਆਂ ਨੂੰ ਜਾਣ ਲਈ ਆਪਣੇ ਪ੍ਰਾਈਵੇਟ ਸਾਧਨਾਂ ਤੋਂ ਲੈ ਕੇ ਬੱਸਾਂ ਦਾ ਮਹਿੰਗਾ ਕਿਰਾਇਆ ਭਰਨ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਭਾਰਤ ਸਰਕਾਰ ਨੂੰ ਜਲਦੀ ਹੀ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਭਾਈਚਾਰੇ ਦੇ ਪ੍ਰਤੀਕ ਮਾਤਾ ਰਾਣੀ ਜੀ ਦੇ ਮੰਦਰਾਂ ਤੇ ਰਾਜਸਥਾਨ ਵਿਚ ਸਥਿਤ ਖਾਟੂ ਸ਼ਾਮ ਬਾਬਾ ਅਤੇ ਸਾਲਾਸਰ ਧਾਮ ਨੂੰ ਰੇਲ ਸੇਵਾ ਨਾਲ ਜੋੜਨ ਦੀ ਕਰੋੜਾਂ ਸ਼ਰਧਾਲੂਆਂ ਦੀ ਮੰਗ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ।