ਆਲ ਇੰਡੀਆ ਗ੍ਰਾਮੀਣ ਡਾਕ ਸੇਵਾ ਯੂਨੀਅਨ ਨੇ ਦਿੱਤਾ ਧਰਨਾ
ਆਲ ਇੰਡੀਆ ਗ੍ਰਾਮੀਣ ਡਾਕ ਸੇਵਾ ਯੂਨੀਅਨ ਨੇ ਦਿੱਤਾ ਧਰਨਾ
Publish Date: Thu, 12 Feb 2026 08:03 PM (IST)
Updated Date: Thu, 12 Feb 2026 08:06 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਲ ਇੰਡੀਆ ਗ੍ਰਾਮੀਣ ਡਾਕ ਸੇਵਾ ਯੂਨੀਅਨ ਕਪੂਰਥਲਾ ਡਿਵੀਜ਼ਨ ਨੇ ਵੀਰਵਾਰ ਨੂੰ ਮਾਲ ਰੋਡ ਵਿਖੇ ਸਥਿਤ ਹੈੱਡ ਆਫਿਸ ਕਪੂਰਥਲਾ ’ਚ ਵੱਡੇ ਪੱਧਰ ’ਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਡਿਵੀਜ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲੋਹੀਆਂ ਤੇ ਸਕੱਤਰ ਕੁਲਦੀਪ ਸਿੰਘ ਸਹੋਤਾ ਕੇ ਕਰਦੇ ਹੋਏ ਕਿਹਾ ਕਿ ਇਹ ਧਰਨਾ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤਾ ਗਿਆ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਗ੍ਰਾਮੀਣ ਡਾਕ ਸੇਵਾ ਕਰਮਚਾਰੀਆਂ ਨੂੰ ਅੱਠਵੇਂ ਪੇ-ਕਮਿਸ਼ਨ ਵਿਚ ਸ਼ਾਮਲ ਕੀਤਾ ਜਾਵੇ, ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਗ੍ਰਾਮੀਣ ਡਾਕ ਸੇਵਾ ਨੂੰ ਸਿਵਲ ਸਰਵੈਂਟ ਦਾ ਦਰਜਾ ਦਿੱਤਾ ਜਾਵੇ, ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਪੈਨਸ਼ਨ, ਗਰੈਚੁਟੀ 5 ਲੱਖ ਰੁਪਏ ਕਰਨੇ, ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਗ੍ਰਾਮੀਣ ਡਾਕ ਸੇਵਾ ਕਰਮਚਾਰੀਆਂ ਤੇ ਅਫਸਰਾਂ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰਾਮੀਣ ਡਾਕ ਸੇਵਾ ਉੱਤੇ ਟਾਰਗੇਟ ਦੀ ਤਲਵਾਰ ਨੂੰ ਹਟਾਇਆ ਜਾਵੇ ਤੇ ਗ੍ਰਾਮੀਣ ਡਾਕ ਸੇਵਾ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਰੋਕਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਪੁਰਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਦੇਵ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਕਾਜਲ ਧੀਮਾਨ, ਪੂਰਨ ਸਿੰਘ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਚਰਨ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਸਹੋਤਾ, ਹਰਜੀਤ ਸਿੰਘ ਨਿੰਝਰ, ਇੰਦਰਜੀਤ ਸਿੰਘ, ਸੰਜੀਵ ਕੁਮਾਰ, ਰੋਸ਼ਨ ਲਾਲ, ਕੁਲਦੀਪ ਮਾਨਕ ਆਦਿ ਹਾਜ਼ਰ ਸਨ।