ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਨੂੰ ਮਿਲਿਆ ਭਾਰੀ ਬਲ, ਮਾਲਵਾ ਜੋਨ ਵਿੱਚ ਵੱਡੇ ਪੱਧਰ ਤੇ ਕੀਤੀਆਂ ਗਈਆਂ ਨਿਯੁਕਤੀਆਂ
- ਭਵਿੱਖ ਵਿਚ ਵੱਡੇ ਪੱਧਰ ’ਤੇ ਕੀਤੀਆਂ ਜਾਣਗੀਆਂ ਨਿਯੁਕਤੀਆਂ : ਡਾ. ਸੁਭਾਸ਼ ਥੋਬਾ ਕੈਪਸ਼ਨ: 23ਕੇਪੀਟੀ49 ਮਾਲਵਾ ਜ਼ੋਨ ਦੇ ਪ੍ਰਧਾਨ ਪਾਸਟਰ ਸੇਵਕ ਸਿੱਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਡਾ. ਸੁਭਾਸ਼ ਥੋਬਾ ਅਤੇ ਅੰਮ੍ਰਿਤਸਰ ਦੇ ਪ੍ਰਧਾਨ ਬਿਲੀਅਮ ਜੱਟਾ। ਕੈਪਸ਼ਨ: 23ਕੇਪੀਟੀ50 ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਉਂਣ ਵਾਲੇ ਪਾਸਟਰ ਜਸਵੰਤ ਮਸੀਹ ਜੀ ਦਾ ਸਵਾਗਤ ਕਰਦੇ ਹੋਏ ਪਾਸਟਰ ਸੇਵਕ ਸਿੱਧੂ ਜੀ। ਕੈਪਸ਼ਨ: 23ਕੇਪੀਟੀ51 ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਿਲੀਅਮ ਜੱਟਾ ਜੀ ਅਤੇ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਚੇਅਰਮੈਨ ਪੀਟਰ ਚੀਦਾ ਜੀ ਅਤੇ ਹੋਰ। ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਵਲੋਂ ਆਪਣੇ ਸੰਗਠਨ ਦੇ ਲਗਾਤਾਰ ਕੀਤੇ ਜਾ ਰਹੇ ਵਿਸਥਾਰ ਤਹਿਤ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਵਲੋਂ ਸੰਸਥਾਪਕ ਸਰਬਜੀਤ ਰਾਜ ਦੇ ਨਿਰਦੇਸ਼ਾ ਅਨੁਸਾਰ ਮਾਲਵਾ ਜ਼ੋਨ ਪ੍ਰਧਾਨ ਸੇਵਕ ਸਿੱਧੂ ਵੱਲੋਂ ਮਾਲਵਾ ਪੱਧਰ ’ਤੇ ਇੱਕ ਅਹਿਮ ਮੀਟਿੰਗ ਰੱਖੀ ਗਈ। ਜਿਸ ’ਚ ਵੱਡੀ ਗਿਣਤੀ ’ਚ ਪਾਸਟਰ ਸਹਿਬਾਨਾਂ, ਨੌਜਵਾਨਾਂ ਤੇ ਭੈਣਾਂ ਨੇ ਹਿੱਸਾ ਲਿਆ। ਇਸ ਮੀਟਿੰਗ ’ਚ ਮਾਲਵਾ ਜ਼ੋਨ ਪ੍ਰਧਾਨ ਸੇਵਕ ਸਿੱਧੂ ਤੇ ਐਡਵੋਕੇਟ ਸੈਮੁਅਲ ਮਸੀਹ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਪਾਸਟਰ ਸੈਮੁਅਲ ਪਾਸਟਰ ਵਿੰਗ ਪ੍ਰਧਾਨ ਜ਼ਿਲ੍ਹਾ ਫਰੀਦਕੋਟ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦੇ ਲੀਡਰ ਸਹਿਬਾਨ ਪੰਜਾਬ ਚੇਅਰਮੈਨ ਪੀਟਰ ਚੀਦਾ, ਪੰਜਾਬ ਵਾਈਸ ਚੇਅਰਮੈਨ ਹਨੋਕ ਭੱਟੀ, ਪੰਜਾਬ ਪ੍ਰਧਾਨ ਡਾ:ਸੁਭਾਸ਼ ਥੋਬਾ, ਸੀਨੀਅਰ ਵਾਈਸ ਪ੍ਰਧਾਨ ਇਸਾ ਦਾਸ ਟੋਨੀ, ਪੰਜਾਬ ਮੁੱਖ ਸਲਾਹਕਾਰ ਅਤੇ ਤਾਲਮੇਲ ਕਮੇਟੀ ਦੇ ਮੁਖੀ ਜਗਜੀਤ ਪੌਲ, ਰਾਸ਼ਟਰੀ ਪ੍ਰਧਾਨ ਮਹਿਲਾਂ ਵਿੰਗ ਵੀਨਾ ਮੈਸੀ, ਰਾਸ਼ਟਰੀ ਮੀਤ ਪ੍ਰਧਾਨ ਮਹਿਲਾ ਵਿੰਗ ਐਡਵੋਕੇਟ ਪਰਵੀਨ ਭੱਟੀ, ਪੰਜਾਬ ਵਾਈਸ ਪ੍ਰਧਾਨ ਮਹਿਲਾ ਵਿੰਗ ਸ਼੍ਰੀਮਤੀ ਜਸਪ੍ਰੀਤ ਕੌਰ ਸਿੱਧੂ, ਵਿਲੀਅਮ ਜੱਟਾ ਜਿਲ੍ਹਾ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਾਹਿਬ, ਸੁੱਖ ਤਲਵੰਡੀ ਜਿਲ੍ਹਾ ਸੈਕਟਰੀ ਗੁਰਦਾਸਪੁਰ, ਫਰੀਦਕੋਟ ਜਿਲ੍ਹੇ ਦੇ ਪ੍ਰਧਾਨ ਐਡਵੋਕੇਟ ਸਮੂਏਲ ਮਸੀਹ, ਪਾਸਟਰ ਵਿੰਗ ਪ੍ਰਧਾਨ ਜ਼ਿਲ੍ਹਾ ਫਰੀਦਕੋਟ ਪਾਸਟਰ ਸੈਮੁਅਲ ਸੇਮ, ਜ਼ਿਲ੍ਹਾ ਪ੍ਰਧਾਨ ਬਠਿੰਡਾ ਜਸਪ੍ਰੀਤ, ਪਾਸਟਰ ਵਿੰਗ ਪ੍ਰਧਾਨ ਜ਼ਿਲ੍ਹਾ ਫਿਰੋਜਪੁਰ ਪਾਸਟਰ ਕੁਲਦੀਪ ਮੈਥਿਊ, ਪਾਸਟਰ ਵਿੰਗ ਪ੍ਰਧਾਨ ਲੁਧਿਆਣਾ ਪਾਸਟਰ ਵਿਲਸਨ, ਗੁਰਪ੍ਰੀਤ ਸਿੰਘ ਬਲਾਕ ਗੋਲੇਵਾਲਾ ਪ੍ਰਧਾਨ ਜਿਲਾ ਫਰੀਦਕੋਟ ਆਦਿ ਹੋਰ ਪਾਸਟਰ ਸਹਿਬਾਨ ਹਾਜਰ ਰਹੇ । ਇਸ ਮੌਕੇ ਐਡਵਕੇਟ ਸਮੂਏਲ ਮਸੀਹ ਨੂੰ ਜ਼ਿਲਾ ਪ੍ਰਧਾਨ, ਪਾਸਟਰ ਨਾਥਨੀਏਲ ਨੂੰ ਮੀਤ ਪ੍ਰਧਾਨ, ਪਾਸਟਰ ਪਰਦੀਪ ਨੂੰ ਸੈਕਟਰੀ, ਪਾਸਟਰ ਚੰਦਨ ਨੂੰ ਕੈਸ਼ੀਅਰ, ਪਾਸਟਰ ਮੁਖਤਿਆਰ ਪੀਟਰ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਪਾਸਟਰ ਸੈਮੁਅਲ ਸੇਮ ਨੂੰ ਪਾਸਟਰ ਵਿੰਗ ਪ੍ਰਧਾਨ, ਪਾਸਟਰ ਸੁਨੀਲ ਕੁਮਾਰ ਨੂੰ ਮੀਤ ਪ੍ਰਧਾਨ ਪਾਸਟਰ ਐੱਮ ਥੋਮਸ ਨੂੰ ਸੈਕਟਰੀ, ਪਾਸਟਰ ਲਵਦੀਪ ਸੇਖੋਂ ਨੂੰ ਜੁਆਇੰਟ ਸੈਕਟਰੀ, ਪਾਸਟਰ ਡੀਮੋਥੀ ਨੂੰ ਕੈਸ਼ੀਅਰ, ਪਾਸਟਰ ਜਸਵੰਤ ਨੂੰ ਸੀਨੀਅਰ ਸਲਾਹਕਾਰ, ਪਾਸਟਰ ਯਹੂਨਾ ਨੂੰ ਸੀਨੀਅਰ ਮੈਂਬਰ, ਗੁਰਪ੍ਰੀਤ ਸਿੰਘ ਨੂੰ ਬਲਾਕ ਪ੍ਰਧਾਨ, ਪਾਸਟਰ ਕਰਮ ਸਿੱਧੂ ਨੂੰ ਮੀਤ ਪ੍ਰਧਾਨ, ਪਾਸਟਰ ਹਰਜਿੰਦਰ ਨੂੰ ਸੈਕਟਰੀ, ਪਾਸਟਰ ਹਨੋਕ ਭੱਟੀ ਨੂੰ ਜੁਆਇੰਟ ਸੈਕਟਰੀ, ਪਾਸਟਰ ਮਲਿਕ ਮਸੀਹ ਨੂੰ ਕੈਸ਼ੀਅਰ, ਪਾਸਟਰ ਕਰਨਦੀਪ ਸਿੰਘ ਨੂੰ ਸਲਾਹਕਾਰ, ਪਾਸਟਰ ਜਸਪ੍ਰੀਤ ਨੂੰ ਜਿਲ੍ਹਾ ਪ੍ਰਧਾਨ ਬਠਿੰਡਾ, ਕ੍ਰਿਸ਼ਨ ਕੁਮਾਰ ਨੂੰ ਮੀਤ ਪ੍ਰਧਾਨ, ਪਾਸਟਰ ਸੰਤੋਖ ਨੂੰ ਸੈਕਟਰੀ, ਜੈਦੀਪ ਸਿੰਘ ਨੂੰ ਯੂਥ ਪ੍ਰਧਾਨ ਬਠਿੰਡਾ, ਪਾਸਟਰ ਗ਼ੁਲਾਬ ਮਸੀਹ ਨੂੰ ਬਠਿੰਡਾ ਕੋਆਡੀਨੇਟਰ, ਅਲਵੀਨਾ ਸੈਮ ਨੂੰ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਫਰੀਦਕੋਟ, ਗੀਤਾ ਸੰਧੂ ਨੂੰ ਮੀਤ ਪ੍ਰਧਾਨ ਮਹਿਲਾ ਵਿੰਗ, ਤਮੰਤ ਕੌਰ ਨੂੰ ਸੈਕਟਰੀ, ਕੋਮਲ ਮਸੀਹ ਨੂੰ ਜੁਆਇੰਟ ਸੈਕਟਰੀ, ਰੀਬਿਕਾ ਨੂੰ ਜੁਆਇੰਟ ਸੈਕਟਰੀ, ਹਰਪ੍ਰੀਤ ਕੌਰ ਨੂੰ ਸੀਨੀਅਰ ਮੈਂਬਰ, ਪੂਜਾ ਮਸੀਹ ਨੂੰ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਬਠਿੰਡਾ, ਪਾਸਟਰ ਰਾਮੇਸ਼ ਸੰਧੂ ਨੂੰ ਸੀਨੀਅਰ ਮੈਂਬਰ ਜ਼ਿਲ੍ਹਾ ਫਰੀਦਕੋਟ, ਪਾਸਟਰ ਬਲਵੀਰ ਨੂੰ ਵਾਈਸ ਪ੍ਰਧਾਨ ਮਾਲਵਾ ਜੋਨ, ਪਾਸਟਰ ਰੂਪ ਮਸੀਹ ਨੂੰ ਸੈਕਟਰੀ ਮਾਲਵਾ ਜੋਨ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਪਾਸਟਰ ਸੈਮੁਅਲ, ਪਾਸਟਰ ਬਲਵੀਰ, ਪਾਸਟਰ ਨਾਥਨੀਏਲ, ਪਾਸਟਰ ਮਲਿਕ, ਪਾਸਟਰ ਹਰਜਿੰਦਰ, ਪਾਸਟਰ ਕਰਮ ਸਿੱਧੂ, ਪਾਸਟਰ ਲਵਦੀਪ ਸੇਖੋਂ, ਪਾਸਟਰ ਰਾਮੇਸ਼ ਸੰਧੂ, ਪਾਸਟਰ ਮੁਖਤਿਆਰ ਪੀਟਰ, ਪਾਸਟਰ ਹਨੋਕ, ਪਾਸਟਰ ਸੁਨੀਲ ਕੁਮਾਰ,ਪਾਸਟਰ ਗ਼ੁਲਾਬ, ਪਾਸਟਰ ਜਸਪ੍ਰੀਤ,ਪਾਸਟਰ ਸੰਤੋਖ,ਪਾਸਟਰ ਨਿਰਮਲ, ਪਾਸਟਰ ਡਿਮੋਥੈ,ਪਾਸਟਰ ਯਹੁਨਾ, ਪਾਸਟਰ ਵਿਲਸਨ,ਪਾਸਟਰ ਜੋਹਨ, ਪਾਸਟਰ ਪਰਦੀਪ, ਪਾਸਟਰ ਰੂਪ ਮਸੀਹ, ਪਾਸਟਰ ਮਿੰਟੂ ਭੱਟੀ, ਪਾਸਟਰ ਕੁਲਦੀਪ ਮੈਥਿਊ ਆਦਿ ਹਾਜ਼ਰ ਸਨ।