ਅਕਾਲੀ ਦਲ ਨਗਰ ਕੌਂਸਲ ਚੋਣਾਂ ’ਚ ਇਤਿਹਾਸਕ ਜਿੱਤ ਦਰਜ ਕਰੇਗਾ : ਆਹਲੀ
ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿੱਚ ਇਤਿਹਾਸਿਕ ਜਿੱਤ ਦਰਜ ਕਰੇਗਾ : ਕਰਨਜੀਤ ਆਹਲੀ
Publish Date: Tue, 21 Apr 2026 08:43 PM (IST)
Updated Date: Tue, 21 Apr 2026 08:46 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਗਰਮ ਹੋਣ ਕਾਰਨ ਇਸ ਵਾਰ ਚੋਣਾਂ ਦੇ ਨਤੀਜਿਆਂ ਵਿਚ ਵਧੀਆ ਕਾਰਗੁਜ਼ਾਰੀ ਲਈ ਅਕਾਲੀ ਦਲ ਵੱਲੋਂ ਸ਼ਹਿਰ ਵਿਚ ਜਲਦ ਹੀ ਡੋਰ ਟੂ ਡੋਰ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਤੇ ਜੁਝਾਰੂ ਆਗੂ ਕਰਨਜੀਤ ਸਿੰਘ ਆਹਲੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ 13 ਵਾਰਡਾਂ ਵਿਚ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ, ਜਿਸ ਲਈ ਅਕਾਲੀ ਦਲ ਦੇ ਚਾਹਵਾਨ ਉਮੀਦਵਾਰਾਂ ਨੂੰ ਸਿੱਧੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਆਹਲੀ ਨੇ ਸਪੱਸ਼ਟ ਤੌਰ ’ਤੇ ਚੇਤਾਵਨੀ ਦਿੰਦੇ ਕਿਹਾ ਕਿ ਚੋਣਾਂ ਵਿਚ ਕਿਸੇ ਵੀ ਕੀਮਤ ’ਤੇ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਹਰ ਵਾਰਡ ਵਿਚ 11 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜੋ ਲੋਕਾਂ ਨਾਲ ਮੀਟਿੰਗਾਂ ਕਰੇਗੀ ਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਜੇਤੂ ਉਮੀਦਵਾਰ ਤੇ ਹਰ ਸਮੇਂ ਲੋਕਾਂ ਦੇ ਦੁੱਖ-ਦਰਦ ਸਮਝਣ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਜੋ ਸ਼ਹਿਰ ਦੀ ਗਲਤ ਵਾਰਡਬੰਦੀ ਕੀਤੀ ਹੈ, ਉਸ ਤੋਂ ਪਹਿਲਾਂ ਹੀ ਸਾਫ ਹੋ ਗਿਆ ਹੈ ਕਿ ਸਰਕਾਰ ਨੇ ਆਪਣੀ ਹਾਰ ਨੂੰ ਯਕੀਨੀ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਨਾਲ ਚੋਣ ਜਿੱਤਣ ਦੇ ਸਰਕਾਰ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ ਕਿਉਂਕਿ ਵੋਟਾਂ ਪਾ ਕੇ ਲੋਕਾਂ ਨੇ ਹਰ ਜਿੱਤ ਦਾ ਫੈਸਲਾ ਕਰਨਾ ਹੈ। ਅਕਾਲੀ ਆਗੂ ਆਹਲੀ ਨੇ ਕਿਹਾ ਕਿ ਸਰਕਾਰ ਤੇ ਸ਼ਹਿਰ ਵਾਸੀ 4 ਸਾਲਾਂ ਦੀ ਕਾਰਗੁਜ਼ਾਰੀ ਦਾ ਜਦੋਂ ਹਿਸਾਬ ਮੰਗਣਗੇ ਤਾਂ ਉਨ੍ਹਾਂ ਦੇ ਕੋਲ ਜਵਾਬ ਨਹੀਂ ਹੋਵੇਗਾ। ਟੁੱਟੀਆਂ ਸੜਕਾਂ, ਵੱਡੇ-ਵੱਡੇ ਟੋਏ, ਸੀਵਰੇਜ ਤੇ ਵਾਟਰ ਸਪਲਾਈ ਦੀ ਲੀਕੇਜ ਕਾਰਨ ਸ਼ਹਿਰ ਨੂੰ ਵਾਰ-ਵਾਰ ਪੁੱਟਣਾ ਤੇ ਸੜਕ ਬਣਾਉਣ ਵਿਚ ਘਟੀਆ ਮੈਟੀਰੀਅਲ ਦਾ ਪ੍ਰਯੋਗ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਲੋਕ ਕਚਹਿਰੀ ਵਿਚ ਸਰਕਾਰ ਤੇ ਪ੍ਰਸ਼ਾਸਨ ਨੂੰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮੇਂ ਹਮੇਸ਼ਾ ਸ਼ਹਿਰ ਦਾ ਵਿਕਾਸ ਹੋਇਆ ਹੈ ਤੇ ਸ਼ਹਿਰ ਨਿਵਾਸੀ ਇਸ ਨੂੰ ਭਲੀ-ਭਾਂਤੀ ਜਾਣਦੇ ਹਨ। ਕਰਨਜੀਤ ਆਹਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰੇਗੀ ਤੇ ਇਸ ਵਾਰ ਨਗਰ ਕੌਂਸਲ ਦਾ ਪ੍ਰਧਾਨ ਵੀ ਅਕਾਲੀ ਦਲ ਦਾ ਹੀ ਹੋਵੇਗਾ। ਇਸ ਮੌਕੇ ਕਰਨਜੀਤ ਆਹਲੀ ਤੋਂ ਇਲਾਵਾ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ ਸਾਬਕਾ ਮੈਂਬਰ ਪੀਏਸੀ, ਗੁਰਜੰਟ ਸਿੰਘ, ਗੁਰਚਰਨ ਸਿੰਘ ਟਿੱਬੀ ਬਿੱਟਾ ਬੂਸੋਵਾਲ ਸੰਧੂ, ਰਣਜੀਤ ਸਿੰਘ, ਜਰਨੈਲ ਸਿੰਘ ਬੂਲੇ, ਪ੍ਰਤਾਪ ਸਿੰਘ ਚੱਕ, ਗੁਰਮੇਜ ਸਿੰਘ ਸੇਖਮਾਗਾਂ, ਸੇਵਾ ਸਿੰਘ ਪੱਡਾ ਮੈਂਬਰ ਪੀਏਸੀ, ਸਵਰਨਜੀਤ ਸਿੰਘ ਪੱਡਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਦਿਲਬਾਗ ਸਿੰਘ ਦੇਸਲ, ਗੁਰਪ੍ਰੀਤ ਸਿੰਘ ਫੱਤੂ ਢੀਂਗਾ ਪ੍ਰਧਾਨ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ, ਤਰਸੇਮ ਸਿੰਘ ਖੀਰਾਂਵਾਲੀ, ਮਲਕੀਤ ਸਿੰਘ ਖੀਰਾਂਵਾਲੀ, ਅਮਨ ਖੀਰਾਂਵਾਲੀ, ਮਨਜੀਤ ਸਿੰਘ ਭੰਡਾਲ, ਕੁਲਵੰਤ ਸਿੰਘ ਪੱਡਾ, ਕੇਵਲ ਸਿੰਘ ਭੰਡਾਲ, ਬੱਗਾ ਸਿੰਘ, ਸੁਰਿੰਦਰਪਾਲ ਸਿੰਘ, ਨਿਸ਼ਾਨ ਸਿੰਘ ਮੈਂਬਰ ਪੰਚਾਇਤ, ਫਤਿਹ ਸਿੰਘ ਸਾਬਕਾ ਸਰਪੰਚ ਖੀਰਾਂਵਾਲੀ, ਬਲਵਿੰਦਰ ਸਿੰਘ, ਮੰਗਤ ਸਿੰਘ ਦੇਵਲਾਂਵਾਲ, ਪਿਆਰਾ ਸਿੰਘ ਮਜਾਦਪੁਰ, ਜਸਪਾਲ ਸਿੰਘ ਸੇਖੋਂ, ਲਖਵਿੰਦਰ ਸਿੰਘ ਰਾਵਲ, ਜਸਪਾਲ ਸਿੰਘ ਬਾਜਵਾ, ਸੁਖਦੇਵ ਸਿੰਘ ਸੰਧਰ ਜਗੀਰ, ਮੰਗਲ ਸਿੰਘ ਸੁਖੀਆ ਨੰਗਲ, ਅਮਰਜੀਤ ਸਿੰਘ ਵਲੈਤੀਆ, ਨਿਰਵੈਰ ਸਿੰਘ ਸੁਰਖਪੁਰ, ਕਰਨੈਲ ਸਿੰਘ ਸੁਰਖਪੁਰ, ਸਰਵਨ ਸਿੰਘ ਸੁਰਖਪੁਰ, ਸੁਰਜੀਤ ਸਿੰਘ ਸਰਪੰਚ, ਜਗੀਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸੈਫਲਾਬਾਦ, ਨਿਰਵੈਰ ਸਿੰਘ ਸੈਫਲਾਬਾਦ, ਬਲਵਿੰਦਰ ਸਿੰਘ ਤੁੜ ਤਲਵੰਡੀ ਚੌਧਰੀਆਂ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਚੀਮਾ ਫ਼ੱਤੂ ਢੀਂਗਾ, ਬਲਦੇਵ ਸਿੰਘ ਘੁੰਮਣ, ਗੁਰਤੇਜ ਸਿੰਘ, ਸੁਰਿੰਦਰ ਸਿੰਘ ਰਾਏ, ਹਰਭਜਨ ਸਿੰਘ ਬਲੱਗਣ, ਲਖਬੀਰ ਸਿੰਘ ਆਦਿ ਹਾਜ਼ਰ ਸਨ।