ਕ੍ਰਿਕਟ ਚੈਂਪੀਅਨਸ਼ਿਪ ’ਚ ਅਕਾਲ ਗਲੈਕਸੀ ਸਕੂਲ ਦੀ ਟੀਮ ਰਹੀ ਰਨਰਅੱਪ
ਕ੍ਰਿਕਟ ਚੈਂਪੀਅਨਸ਼ਿਪ ਵਿੱਚ ਅਕਾਲ ਗਲੈਕਸੀ ਸਕੂਲ ਦੀ ਟੀਮ ਰਹੀ ਰਨਰਅੱਪ
Publish Date: Thu, 02 Apr 2026 08:40 PM (IST)
Updated Date: Thu, 02 Apr 2026 08:43 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਚ 30 ਤੇ 31 ਮਾਰਚ ਨੂੰ ਦੂਸਰੀ ਸੀਨੀਅਰ ਰਾਸ਼ਟਰੀ ਪੁਰਸ਼ ਟੇਪਬਾਲ ਕ੍ਰਿਕਟ ਚੈਂਪੀਅਨਸ਼ਿਪ 2026 ਕਰਵਾਈ ਗਈ, ਜਿਸ ਵਿਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਕਪਤਾਨ ਪਵਿੱਤਪਾਲ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਦੀ ਮੇਜ਼ਬਾਨੀ ਕਰਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਜੰਮੂ ਤੇ ਕਸ਼ਮੀਰ ਤੇ ਅਕਾਲ ਗਲੈਕਸੀ ਦੀ ਕ੍ਰਿਕਟ ਟੀਮ ਵਿਚਾਲੇ ਖੇਡਿਆ ਗਿਆ ਤੇ ਗਲੈਕਸੀ ਨੇ ਦੂਸਰਾ ਸਥਾਨ ਪ੍ਰਾਪਤ ਕਰਦਿਆਂ ਰਨਰਅੱਪ ਦੀ ਟ੍ਰਾਫੀ ਪ੍ਰਾਪਤ ਕੀਤੀ। ਜੇਤੂ ਖਿਡਾਰੀਆਂ ਨੂੰ ਪਰਮਜੀਤ ਸਿੰਘ ਰੰਧਾਵਾ ਚੇਅਰਮੈਨ, ਅਸ਼ੋਕ ਸਿੰਘ ਜਮਵਾਲ ਪ੍ਰਧਾਨ, ਸੁਖਦੇਵ ਸਿੰਘ ਜੱਜ ਮੈਨੇਜਿੰਗ ਡਾਇਰੈਕਟਰ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼, ਕੁਲਵਿੰਦਰ ਸਿੰਘ ਜੱਜ ਵਾਈਸ ਪ੍ਰੈਜ਼ੀਡੈਂਟ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ ਤੇ ਅਮਰਦੀਪ ਕੋਚ (ਅਕਾਲ ਕ੍ਰਿਕਟ ਅਕੈਡਮੀ) ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਮੋਨਾ ਘਈ ਨੇ ਸਕੂਲ ਆਉਣ ’ਤੇ ਵਿਦਿਆਰਥੀਆਂ ਤੇ ਕੋਚ ਅਮਰਦੀਪ ਕੁਮਾਰ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਇਸ ਸ਼ਾਨਦਾਰ ਜਿੱਤ ਸ਼ੁਭਕਾਮਨਾਵਾਂ ਦਿੱਤੀਆਂ। ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜ਼ਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਇਸ ਵਧੀਆ ਨਤੀਜੇ ਦਾ ਸਿਹਰਾ ਬੱਚਿਆਂ ਤੇ ਕੋਚ ਅਮਰਦੀਪ ਕੁਮਾਰ ਦੀ ਮਿਹਨਤ ਨੂੰ ਜਾਂਦਾ ਹੈ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ ਨੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ) ਸਕੂਲ ਦੇ ਕੋਆਰਡੀਨੇਟਰਸ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।