ਅਕਾਲ ਗਲੈਕਸੀ ਸਕੂਲ ਵੱਲੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਅਕਾਲ ਗਲੈਕਸੀ ਸਕੂਲ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Wed, 04 Feb 2026 06:54 PM (IST)
Updated Date: Thu, 05 Feb 2026 04:08 AM (IST)

ਕੈਪਸ਼ਨ : 4ਕੇਪੀਟੀ9 ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ ਮੌਕੇ ਲੜਕੀਆਂ ਦਾ ਸਨਮਾਨ ਕਰਦੇ ਹੋਏ ਐਮਡੀ ਸੁਖਦੇਵ ਸਿੰਘ ਜੱਜ ਪ੍ਰਿੰਸੀਪਲ ਮੋਨਾ ਘਈ ਤੇ ਸਟਾਫ । ਕੈਪਸ਼ਨ : 4ਕੇਪੀਟੀ10 ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ ਮੌਕੇ ਲੜਕਿਆਂ ਦਾ ਸਨਮਾਨ ਕਰਦੇ ਹੋਏ ਐਮਡੀ ਸੁਖਦੇਵ ਸਿੰਘ ਜੱਜ, ਪ੍ਰਿੰਸੀਪਲ ਮੋਨਾ ਘਈ ਪ੍ਰਿੰਸੀਪਲ ਮਧੂ ਸ਼ਰਮਾ ਤੇ ਸਟਾਫ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈੱਟ ਸਕੂਲ, ਸੁਲਤਾਨਪੁਰ ਲੋਧੀ ਜੋ ਕਿ ਸਿੱਖਿਆ ਦੇ ਨਾਲ–ਨਾਲ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਉਂਦੀ ਰਹਿੰਦੀ ਹੈ, ਇਸੇ ਲੜੀ ਤਹਿਤ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਡਮ ਮੋਨਾ ਘਈ ਦੀ ਅਗਵਾਈ ਵਿੱਚ ਆਪਣੇ ਸੀਨੀਅਰ ਅਧਿਆਪਕਾਂ ਤੇ ਬਾਰਵੀਂ ਜਮਾਤ ਦੇ ਵਿਦਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਫੇਅਰਵੈਲ ਪਾਰਟੀ ਦਾ ਅਗਾਜ ਸਕੂਲ ਦੇ ਚੇਅਰਮੈਨ, ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲ ਦੁਆਰਾ ਜੋਤੀ ਲਿਟਿੰਗ ਕਰਕੇ ਕੀਤਾ ਗਿਆ। ਇਸ ਮੌਕੇ ਅਧਿਆਪਕ ਸਾਹਿਬਾਨ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਾਣਿਆਂ ਤੇ ਡਾਂਸ ਅਤੇ ਹੋਰ ਕਈ ਤਰ੍ਹਾਂ ਦੀਆਂ ਮਨੋਮੋਹਿਕ ਗਤੀਵਿਧੀਆਂ ਨੂੰ ਬੜੀ ਹੀ ਲਿਆਕਤ ਅਤੇ ਅਨੁਸ਼ਾਸ਼ਨਿਕ ਤਰੀਕੇ ਨਾਲ ਪੇਸ਼ ਕਰਦਿਆਂ ਪਾਰਟੀ ਦਾ ਆਨੰਦ ਮਾਣਿਆਂ। ਉਸ ਤੋਂ ਬਾਅਦ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਸਾਹਿਬਾਨਾਂ ਨੂੰ ਉਹਨਾਂ ਦੀ ਪ੍ਰਸਨੈਲਟੀ ਮੁਤਾਬਿਕ ਕੁਮੈਂਟ ਕਰਕੇ ਉਹਨਾਂ ਤੋਂ ਗਾਣਾ, ਡਾਂਸ, ਗਿੱਧਾ, ਭੰਗੜਾ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜੋ ਅਧਿਆਪਕਾਂ ਨੇ ਬਿਨ੍ਹਾਂ ਕਿਸੇ ਝਿਜਕ ਤੋਂ ਬੜੀ ਹੀ ਖੂਬਸੂਰਤੀ ਨਾਲ ਬੱਚਿਆਂ ਦੀ ਖੁਸ਼ੀ ਲਈ ਆਪਣੀ ਪ੍ਰਫੋਰਮਿਸ ਪੇਸ਼ ਕੀਤੀਆਂ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜ਼ਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੀ ਪੇਸ਼ਕਾਰੀ ਤੇ ਵਧੀਆ ਤਰੀਕੇ ਨਾਲ ਸਮਾਗਮ ਕਰਨ ਲਈ ਸਭ ਦੀ ਸ਼ਲਾਘਾ ਕੀਤੀ। ਉਹਨਾਂ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਾ ਘਈ ਦਾ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਸਮੂਹ ਬਾਰ੍ਹਵੀਂ ਜਮਾਤ ਦੇ ਵਿਦਆਰਥੀਆਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਅਤੇ ਜਿੰਦਗੀ ਵਿੱਚ ਤਰੱਕੀਆਂ ਕਰਦੇ ਰਹਿਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਮੋਨਾ ਘਈ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮਿਲਕੇ ਕੇਕ ਕੱਟਿਆ ਅਤੇ ਉਹਨਾਂ ਨੂੰ ਫਾਈਨਲ ਪੇਪਰਾਂ ਤੇ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਫੇਅਰਵੈਲ ਅਤੇ ਸਕੂਲ ਵਿੱਚ ਵੱਖ ਵੱਖ ਗਤੀਵਿਧੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਗਸ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾ ਵਿੱਚ ਮਿਸ ਫੈਸ਼ਨ ਆਈਕਨ ਪ੍ਰਭਜੋਤ ਕੌਰ,ਮਿਸ ਸਟਾਰ ਪਰਫਾਰਮਰ ਵੰਸ਼ਿਕਾ,ਮਿਸ ਆਲ–ਰਾਊਂਡਰ ਜਸਮੀਤ ਕੌਰ,ਮਿਸ ਹੈਲਪਫੁਲ ਹਾਰਟ ਗੁੰਜਨ,ਮਿਸ ਕ੍ਰੀਏਟਿਵ ਮਾਈਂਡ ਦੀਆ ਟੁਰਨਾ, ਮਿਸ ਏ.ਜੀ.ਸੀ.ਐਸ. ਹਰਸਿਮਰਨ ਕੌਰ ਅਤੇ ਲੜਕਿਆਂ ਵਿੱਚ ਮਿਸਟਰ ਫੈਸ਼ਨ ਆਈਕਨ ਨਵਦੀਪ ਸਿੰਘ,ਮਿਸਟਰ ਸਟਾਰ ਪਰਫਾਰਮਰ ਗੁਰਪ੍ਰੀਤ ਸਿੰਘ, ਮਿਸਟਰ ਆਲ–ਰਾਊਂਡਰ ਹਰਕੀਰਤ ਸਿੰਘ, ਮਿਸਟਰ ਹੈਲਪਫੁਲ ਹਾਰਟ ਰਾਜਨਪ੍ਰੀਤ ਸਿੰਘ, ਮਿਸਟਰ ਕ੍ਰੀਏਟਿਵ ਮਾਈਂਡ ਕੇਸ਼ਵ ਕਾਲੀਆ, ਮਿਸਟਰ ਏਜੀਸੀਐੱਸ ਏਕਬੀਰ ਸਿੰਘ ਆਦਿ ਦੇ ਨਾਂ ਸ਼ਾਮਲ ਸਨ। ਅੰਤ ’ਚ ਸਭ ਲਈ ਖਾਣੇ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਤੇ ਇਹ ਫੰਕਸ਼ਨ ਸਭ ਦੇ ਦਿੱਲਾਂ ਉੱਪਰ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸੰਪੂਰਨ ਹੋਇਆ। ਇਸ ਮੌਕੇ ਵਾਇਸ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ), ਮੈਨੇਜਮੈਂਟ ਮੈਂਬਰ ਮਨਜੀਤ ਕੌਰ ਜੱਜ ਤੇ ਪਰਗਟ ਸਿੰਘ ਜੱਜ, ਸਕੂਲ ਦੇ ਕੋ-ਆਰਡੀਨੇਟਰਜ਼, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ।