ਅਕਾਲ ਗਲੈਕਸੀ ਕਾਨਵੈਂਟ ਸਕੂਲ ਨੇ ਸਲਾਨਾ ਨਤੀਜਾ ਐਲਾਨਿਆ
ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿੱਚ ਸ਼ੈਸ਼ਨ 2025-26 ਦਾ ਸਲਾਨਾ ਨਤੀਜਾ ਘੋਸ਼ਿਤ
Publish Date: Sat, 21 Mar 2026 09:35 PM (IST)
Updated Date: Sat, 21 Mar 2026 09:37 PM (IST)

--ਵਿਦਿਆਰਥੀਆਂ ਦੇ ਪੇਰੈਂਟਸ ਨਾਲ ਮੀਟਿੰਗ ਆਯੋਜਿਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਪ੍ਰਿੰਸੀਪਲ ਮੋਨਾ ਘਈ ਸੀਨੀਅਰ ਵਿੰਗ ਤੇ ਪ੍ਰਿੰਸੀਪਲ ਮਧੂ ਸ਼ਰਮਾ ਜੂਨੀਅਰ ਵਿੰਗ ਦੀ ਅਗਵਾਈ ਵਿਚ ਨਰਸਰੀ ਤੋਂ ਨੌਵੀਂ ਤੇ ਗਿਆਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਪੇਸ਼ ਕੀਤਾ ਗਿਆ। ਸਾਰੀਆਂ ਕਲਾਸਾਂ ਦਾ ਨਤੀਜਾ ਸੌ ਫੀਸਦੀ ਰਿਹਾ, ਜਿਸ ਸਬੰਧੀ ਪੂਰੇ ਸਕੂਲ ਕੈਂਪਸ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਤੇ ਆਪਣੇ ਬੱਚਿਆਂ ਦਾ ਰਿਜ਼ਲਟ ਪ੍ਰਾਪਤ ਕਰਨ ਲਈ ਆਏ ਮਾਪਿਆਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਮੋਨਾ ਘਈ ਸੀਨੀਅਰ ਵਿੰਗ ਤੇ ਪ੍ਰਿੰਸੀਪਲ ਮਧੂ ਸ਼ਰਮਾ ਜੂਨੀਅਰ ਵਿੰਗ ਵੱਲੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਹਰੇਕ ਵਿਸ਼ੇ ਦੇ ਟੌਪਰ ਤੇ ਕਲਾਸ ਵਾਈਜ਼ ਟੌਪ-10 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਪ੍ਰਿੰਸੀਪਲ ਮੋਨਾ ਘਈ ਤੇ ਪ੍ਰਿੰਸੀਪਲ ਮਧੂ ਸ਼ਰਮਾ ਜੂਨੀਅਰ ਵਿੰਗ ਵੱਲੋਂ ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਜੂਨੀਅਰ ਵਿੰਗ, ਮੈਨੇਜਮੈਂਟ ਮੈਂਬਰ ਮਨਜੀਤ ਕੌਰ ਜੱਜ, ਮੈਂਬਰ ਇੰਦਰਪਾਲ ਸਿੰਘ ਜੱਜ ਤੇ ਮਿਸਟਰ ਪ੍ਰਗਟ ਸਿੰਘ ਜੱਜ, ਸਕੂਲ ਕੋਆਰਡੀਨੇਟਰਸ, ਹਾਊਸ ਇੰਚਾਰਜ, ਐਕਟਵਿਟੀ ਇੰਚਾਰਜ ਤੇ ਸਟਾਫ਼ ਮੈਂਬਰ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸਨ।